ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਸਿੰਘੂ, ਟਿਕਰੀ ਅਤੇ ਦਿੱਲੀ ਦੀਆਂ ਹੋਰ ਹੱਦਾਂ ਉੱਤੇ ਕਿਸਾਨ ਅਤੇ ਹੋਰ ਭਾਈਚਾਰੇ ਤਕਰੀਬਨ ਇਕ ਮਹੀਨੇ ਤੋਂ ਡਟੇ ਹੋਏ ਹਨ। ਇਸ ਦੌਰਾਨ ਕਿਸਾਨ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਕੋਸ਼ਿਸ਼ ਕਰ ਰਹੇ ਹਨ। ਲੁਧਿਆਣਾ ਤੋਂ ਆਏ ਕੁਝ ਕਿਸਾਨ ਵੀਰ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਖੂਨ ਨਾਲ ਮੋਦੀ ਨੂੰ ਚਿੱਠੀ ਲਿਖ ਕੇ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ। ਆਓ ਸੁਣਦੇ ਹਾਂ ਹੋਰ ਕੀ ਬੋਲੇ ਇਹ ਕਿਸਾਨ ਵੀਰ:-
