ਜਦੋਂ ਚੂਹਿਆਂ 'ਤੇ ਚੜ੍ਹਿਆ ਸ਼ਰਾਬ ਦਾ ਸਰੂਰ ਤਾਂ ਪੁਲਸ ਮਹਿਕਮੇ 'ਚ ਪਈਆਂ ਭਾਜੜਾਂ

ਸ਼ਰਾਬ ਇਕ ਅਜਿਹੀ ਚੀਜ਼ ਹੈ, ਜਿਸ ਨੂੰ ਵੀ ਇਸ ਦੀ ਆਦਤ ਪੈ ਜਾਂਦੀ ਹੈ ਤਾਂ ਛੇਤੀ ਨਹੀਂ ਛੁੱਟਦੀ। ਤੁਸੀਂ ਬਾਂਦਰ ਅਤੇ ਦੂਜੇ ਜਾਨਵਰਾਂ ਬਾਰੇ ਸ਼ਰਾਬ ਪੀਣ ਦੀ ਗੱਲ ਤਾਂ ਸੁਣੀ ਹੋਈ ਹੈ ਪਰ ਫਰੂਖ਼ਾਬਾਦ ਦੇ ਫਤਿਹਗੜ੍ਹ ਕੋਤਵਾਲੀ 'ਚ ਰੱਖੀ...

ਫਤਹਿਗੜ੍ਹ— ਸ਼ਰਾਬ ਇਕ ਅਜਿਹੀ ਚੀਜ਼ ਹੈ, ਜਿਸ ਨੂੰ ਵੀ ਇਸ ਦੀ ਆਦਤ ਪੈ ਜਾਂਦੀ ਹੈ ਤਾਂ ਛੇਤੀ ਨਹੀਂ ਛੁੱਟਦੀ। ਤੁਸੀਂ ਬਾਂਦਰ ਅਤੇ ਦੂਜੇ ਜਾਨਵਰਾਂ ਬਾਰੇ ਸ਼ਰਾਬ ਪੀਣ ਦੀ ਗੱਲ ਤਾਂ ਸੁਣੀ ਹੋਈ ਹੈ ਪਰ ਫਰੂਖ਼ਾਬਾਦ ਦੇ ਫਤਿਹਗੜ੍ਹ ਕੋਤਵਾਲੀ 'ਚ ਰੱਖੀ ਸ਼ਰਾਬ ਦੀਆਂ ਬੋਤਲਾਂ ਨੂੰ ਚੂਹਿਆਂ ਨੇ ਮਿਲ ਕੇ ਖਾਲੀ ਕਰ ਦਿੱਤਾ। ਦੱਸ ਦੇਈਏ ਕਿ ਐੱਸ.ਪੀ. ਡਾ. ਅਨਿਲ ਕੁਮਾਰ ਮਿਸ਼ਰਾ ਸੋਮਵਾਰ ਨੂੰ ਫਤਿਹਗੜ੍ਹ ਕੋਤਵਾਲੀ 'ਚ ਜਦੋਂ ਨਿਰੀਖਣ ਲਈ ਪਹੁੰਚੇ ਤਾਂ ਅਜੀਬੋ-ਗਰੀਬ ਗੱਲ ਪਤਾ ਚੱਲੀ। ਮਾਲਖਾਨੇ 'ਚ ਖਾਲੀ ਸ਼ਰਾਬ ਦੀਆਂ ਬੋਤਲਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਕਰਮਚਾਰੀਆਂ 'ਚ ਭਾਜੜ ਮਚ ਗਈ। ਐੱਸ.ਪੀ ਨੇ ਮੌਕੇ 'ਤੇ ਮੌਜੂਦ ਸੀਓ ਸਿਟੀ ਮੰਨੀ ਲਾਲ ਗੌੜ ਨੂੰ ਜਾਂਚ ਦਾ ਨਿਰਦੇਸ਼ ਦਿੱਤਾ ਹੈ।

Viral : ਨਕਲੀ ਬਾਰਾਤ ਦਾ ਅਸਲੀ ਸੱਦਾ!! ਇਨਵੀਟੇਸ਼ਨ ਕਾਰਡਸ 'ਚ ਹੋਇਆ ਹੋਸ਼ ਉਡਾ ਦੇਣ ਵਾਲਾ ਖੁਲਾਸਾ!!

ਨਿਰੀਖਣ ਦੌਰਾਨ ਐੱਸ.ਪੀ ਦੀ ਨਜਰਾਂ ਮਾਲਖਾਨੇ 'ਚ ਖਾਲੀ ਪਈਆਂ ਸ਼ਰਾਬ ਦੀਆਂ ਬੋਤਲਾਂ 'ਤੇ ਪਈ। ਉਨ੍ਹਾਂ ਦੇ ਪੁੱਛਣ 'ਤੇ ਦੀਵਾਨ ਨੇ ਜਵਾਬ ਦਿੱਤਾ- ਸਾਹਬ, ਸ਼ਰਾਬ ਤਾਂ ਚੂਹੇ ਪੀ ਗਏ, ਹੁਣ ਸਿਰਫ ਖਾਲੀ ਬੋਤਲਾਂ ਹੀ ਬਚੀਆਂ ਹਨ। ਉਸ ਦੀ ਗੱਲ 'ਤੇ ਲਾਗੇ ਖੜ੍ਹੇ ਪੁਲਸ ਕਰਮਚਾਰੀ ਆਪਣਾ ਹਾਸਾ ਨਾ ਰੋਕ ਸਕੇ, ਉੱਥੇ ਐੱਸ.ਪੀ ਨੇ ਦੀਵਾਨ ਨੂੰ ਇਸ ਗੱਲ ਲਈ ਚੰਗੀ ਝਾੜ ਲਗਾਈ। ਐੱਸ.ਪੀ ਨੇ ਕੋਤਵਾਲੀ ਇੰਚਾਰਜ ਅਤੇ ਦੀਵਾਨ ਤੋਂ ਮਾਮਲੇ 'ਚ ਜਵਾਬ ਮੰਗਿਆ ਹੈ।

ਤਾਂਤ੍ਰਿਕ ਦੀ ਗੰਦੀ ਕਰਤੂਤ, ਘਰ 'ਚ ਲੁਕੇ ਖਜਾਨੇ ਦਾ ਪਤਾ ਲਗਾਉਣ ਦੇ ਬਹਾਨੇ 5 ਭੈਣਾਂ ਨਾਲ ਕੀਤੀ ਸ਼ਰਮਨਾਕ ਹਰਕਤ... ਜਾਣ ਕੇ ਉੱਡ ਜਾਣਗੇ ਹੋਸ਼

ਇਸ ਘਟਨਾ ਤੋਂ ਬਾਅਦ ਐੱਸ.ਪੀ ਨੇ ਦੂਜੇ ਮਾਲਖਾਨੇ ਦਾ ਤਾਲਾ ਖੁਲਵਾਉਣ ਲਈ ਕਿਹਾ ਤਾਂ ਦੀਵਾਨ ਰਾਮ ਸਿੰਘ ਨੇ ਕਿਹਾ ਕਿ ਹੁਣ ਤੱਕ ਚਾਰਜ ਨਹੀਂ ਮਿਲਿਆ। ਐੱਸ.ਪੀ ਡਾ. ਅਨਿਲ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਦੀਵਾਨ ਤੋਂ ਜਵਾਬ ਮੰਗਿਆ ਗਿਆ ਹੈ, ਉਸ ਦਾ ਕੰਮ ਠੀਕ ਨਹੀਂ ਹੈ। ਜਾਂਚ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਮਹਿਕਮੇ 'ਚ ਚਰਚਾ ਬਣੀ ਹੋਈ ਹੈ।

Get the latest update about Drunk Liquor, check out more about UP News, Farrukhabad Kotwali, News In Punjabi & True Scoop News

Like us on Facebook or follow us on Twitter for more updates.