ਫਤਿਹਗੜ੍ਹ ਚੂੜੀਆਂ: 12ਵੀਂ 'ਚ ਪੜ੍ਹਦੇ ਨੌਜਵਾਨ ਦੀ ਗੋਲੀਆਂ ਮਾਰ ਕੀਤੀ ਗਈ ਹੱਤਿਆ

ਅੰਮ੍ਰਿਤਸਰ 'ਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਜਿਥੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪਿੰਡ ਨੰਗਲੀ ਫਤਿਹਗੜ੍ਹ ਚੂੜੀਆਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ 12ਵੀਂ ਜਮਾਤ ਦੇ ਪੜ੍ਹਦੇ ਨੌਜਵਾਨ ਅਭੀ ਦੀ ਗੋਲੀਆਂ ਮਾਰ ਕੇ ਹੱਤਿਆ...

ਅੰਮ੍ਰਿਤਸਰ 'ਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਜਿਥੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪਿੰਡ ਨੰਗਲੀ ਫਤਿਹਗੜ੍ਹ ਚੂੜੀਆਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ 12ਵੀਂ ਜਮਾਤ ਦੇ ਪੜ੍ਹਦੇ ਨੌਜਵਾਨ ਅਭੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਮੌਕੇ ਤੇ ਜਾਂਚ ਪੜਤਾਲ ਕੀਤੀ ਤੇ ਲਾਸ਼ ਨੂੰ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਹੈ। ਪੁਲਿਸ ਨੇ ਆਈਪੀ ਸੀ ਦੀ ਧਾਰਾ 302 ਦੇ ਤਹਿਤ ਮੁਕਦਮਾ ਦਰਜ਼ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮਿਲੀ ਹੈ ਕਿ 12ਵਿਨ ਜਮਾਤ ਦਾ ਵਿਦਿਆਰਥੀ ਅਭੀ ਕੱਲ ਰਾਤ ਆਪਣੇ 2 ਦੋਸਤਾਂ ਨਾਲ ਘਰੋਂ ਨਿਕਲਿਆ ਸੀ, ਸਾਰੀ ਰਾਤ ਉਹ ਘਰ ਵਾਪਿਸ ਨਹੀਂ ਆਇਆ। ਸਵੇਰ ਉਸ ਦੇ ਪਰਿਵਾਰ ਵਾਲੇ ਉਸ ਨੂੰ ਲੱਭਣ ਵੀ ਗਏ ਪਰ ਉਹ ਨਹੀਂ ਮਿਲਿਆ। ਉਸ ਦੇ ਪਰਿਵਾਰ ਵਲੋਂ ਮੋਬਾਈਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਕੁੱਝ ਸਮੇ ਬਾਅਦ ਹੀ ਉਸ ਦਾ ਫੋਨ ਬੰਦ ਹੋ ਗਿਆ। ਉਨ੍ਹਾਂ 2 ਦੋਸਤਾਂ ਵਿੱਚੋ ਇੱਕ ਦੋਸਤ ਸਵੇਰ ਅਭੀ ਦੀ ਬਾਈਕ ਨੂੰ ਘਰ ਲਗਾ ਵਾਪਿਸ ਚਲਾ ਗਿਆ ਸੀ। ਜਿਸ ਤੋਂ ਬਾਅਦ ਪੰਚਾਇਤ ਮੈਂਬਰ ਵਲੋਂ ਅਭੀ ਦੇ ਕਿਸੇ ਨਾਲ ਝਗੜੇ ਦੀ ਗੱਲ ਕਹਿ ਕੇ ਪਰਿਵਾਰ ਵਾਲਿਆਂ ਨੂੰ ਘਟਨਾ ਵਾਲੀ ਜਗ੍ਹਾ ਲਿਆਂਦਾ ਗਿਆ ਜਿਥੇ ਅਭੀ ਮ੍ਰਿਤਕ ਪਿਆ ਹੋਇਆ ਸੀ।

ਪੰਚਾਇਤ ਮੈਂਬਰ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਪੁਲਿਸ ਵਲੋਂ ਉਸ ਨੂੰ ਅੱਜ ਸਵੇਰ ਨੂੰ ਵ੍ਹਟਸਐਪ ਰਾਹੀਂ ਇਕ ਤਸਵੀਰ ਭੇਜੀ ਗਈ ਜਿਸ ਦੀ ਪੁਸ਼ਟੀ ਉਸ ਨੇ ਪਿੰਡ ਦੇ ਹੀ ਇਕ ਨੌਜਵਾਨ ਅਭੀ ਵਜੋਂ ਕੀਤੀ। ਬਾਅਦ 'ਚ ਪੁਲਿਸ ਨੇ ਉਸ ਨੂੰ ਇੱਕ ਹੋਰ ਤਸਵੀਰ ਭੇਜੀ ਜਿਸ 'ਚ ਉਸ ਦੇ ਛਾਤੀ ਤੇ ਗੋਲੀਆਂ ਵਜੀਆਂ ਹੋਇਆ ਸਨ। ਜਿਸ ਤੋ ਬਾਅਦ ਉਸ ਨੇ ਅਭੀ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਵਾਲੀ ਜਗ੍ਹਾ ਲਿਜਾ ਕੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਪੰਚਾਇਤ ਮੈਂਬਰ ਨੇ ਪੁਲੀਸ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ। ਮ੍ਰਿਤਕ ਪਰਿਵਾਰ ਕੋਲ ਮੌਕੇ 'ਤੇ ਡੀ.ਐਸ.ਪੀ ਬਲਬੀਰ ਸਿੰਘ ਅਤੇ ਐਸ.ਐਸ.ਓ.ਸ.ਸ.ਪਾਲ ਸਿੰਘ ਪਹੁੰਚੇ ਤੇ ਪਰਿਵਾਰ ਨੂੰ ਮਦਦ ਦਾ ਭਰੋਸਾ ਦਿੱਤਾ। 

Get the latest update about 12TH STUDENT SHOT DEAD, check out more about AMRITSAR 12TH CLASS STUDENT MURDER, FATEHGARH CHURIA NEWS, Fatehgarh Churian & AMRITSAR NEWS

Like us on Facebook or follow us on Twitter for more updates.