ਜਾਣੋ 'ਫਤਿਹਵੀਰ' ਦਾ ਰੈਸਕਿਊ ਮਿਸ਼ਨ ਫੇਲ੍ਹ ਹੋਣ ਦੇ 5 ਵੱਡੇ ਬਲੰਡਰ

ਪਿੰਡ ਭਗਵਾਨਪੁਰਾ 'ਚ 6 ਜੂਨ ਨੂੰ ਬੋਰਵੈੱਲ 'ਚ ਡਿੱਗੇ 2 ਸਾਲ ਦੇ ਫਤਿਹਵੀਰ ਨੂੰ 6 ਦਿਨਾਂ ਬਾਅਦ ਮੰਗਲਵਾਰ ਸਵੇਰ ਕਰੀਬ 5 ਵਜੇ ਬਾਹਰ ਕੱਢ ਲਿਆ ਗਿਆ ਪਰ ਉਸ ਸਮੇਂ ਤੱਕ...

ਸੰਗਰੂਰ— ਪਿੰਡ ਭਗਵਾਨਪੁਰਾ 'ਚ 6 ਜੂਨ ਨੂੰ ਬੋਰਵੈੱਲ 'ਚ ਡਿੱਗੇ 2 ਸਾਲ ਦੇ ਫਤਿਹਵੀਰ ਨੂੰ 6 ਦਿਨਾਂ ਬਾਅਦ ਮੰਗਲਵਾਰ ਸਵੇਰ ਕਰੀਬ 5 ਵਜੇ ਬਾਹਰ ਕੱਢ ਲਿਆ ਗਿਆ ਪਰ ਉਸ ਸਮੇਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। 6 ਦਿਨਾਂ ਤੱਕ ਪੰਜ ਬਚਾਅ ਮੁਹਿੰਮ ਦੌਰਾਨ ਸ਼ਾਸ਼ਨ ਦੀ ਵੱਡੀ ਲਾਪਰਵਾਗੀ ਵੀ ਸਾਹਮਣੇ ਆਈ। ਪਹਿਲਾ 20 ਫੁੱਟ ਟੋਇਆ ਪੱਟਿਆ ਤਾਂ ਮਿੱਟੀ ਡਿੱਗਣ ਕਾਰਨ ਕੰਮ ਰੁੱਕ ਗਿਆ। ਫਿਰ ਦੂਜਾ ਬੋਰ 130 ਫੁੱਟ ਟੋਇਆ ਪੱਟਿਆ ਗਿਆ ਪਰ ਇਸ 'ਚ ਵੀ ਸਫਲਤਾ ਨਾ ਮਿਲੀ। ਇਸ ਤੋਂ ਬਾਅਦ ਹੱਥ ਨਾਲ ਵੀ ਟੋਇਆ ਪੱਟਿਆ ਗਿਆ ਪਰ ਅੰਤ 'ਚ ਮੇਨ ਬੋਰਵੈੱਲ 'ਚ ਰੱਸੀ ਪਾ ਕੇ ਹੀ ਬੱਚੇ ਨੂੰ ਬਾਹਰ ਕੱਢਿਆ ਜਾ ਸਕਿਆ। ਬਚਾਅ ਕਾਰਜ 'ਚ ਆਏ ਵਿਘਣ ਕਾਰਨ ਆਪਰੇਸ਼ਨ ਸਫਲ ਨਾ ਹੋ ਸਕਿਆ। 6 ਦਿਨਾਂ ਤੱਕ ਚੱਲੇ ਬਚਾਅ ਕਾਰਜ ਸਭ ਤੋਂ ਪਹਿਲਾਂ ਰੈਸਕਿਊ ਆਪਰੇਸ਼ਨ 'ਚ ਐਤਵਾਰ ਦੀ ਰਾਤ ਨੂੰ ਐੱਨ. ਡੀ. ਆਰ. ਐੱਫ ਨੂੰ ਅਸਫਲਤਾ ਹੱਥ ਲੱਗੀ, ਜਦੋਂ ਉਨ੍ਹਾਂ ਦੱਸਿਆ ਕਿ ਫਤਿਹਵੀਰ ਦੇ ਹੱਥਾਂ ਨੂੰ ਬੰਨ੍ਹ ਲਿਆ ਗਿਆ ਪਰ ਉਸ ਨੂੰ ਉਪਰ ਨਹੀਂ ਖਿੱਚਿਆ ਜਾ ਸਕਿਆ। ਉਸ ਦੇ ਸਰੀਰ ਨੂੰ ਖ਼ਤਰਾ ਹੋ ਸਕਦਾ ਹੈ।

ਫਤਿਹਵੀਰ ਦੀ ਮੌਤ 'ਤੇ ਹਰਪਾਲ ਚੀਮਾ ਨੇ ਪ੍ਰਗਟਾਇਆ ਦੁੱਖ, ਮੁਆਵਜ਼ੇ ਦੀ ਕੀਤੀ ਮੰਗ

ਜਾਣੋ ਫਤਿਹਵੀਰ ਦੇ ਰੈਸਕਿਊ ਮਿਸ਼ਨ ਦੇ 5 ਵੱਡੇ ਬਲੰਡਰ

  • ਆਪਰੇਸ਼ਨ ਤੋਂ ਪਹਿਲਾਂ 'ਕਵਿੱਕ ਪ੍ਰਾਇਰ ਸਰਵੇਖਣ' ਹੁੰਦਾ ਹੈ, ਜਿਸ 'ਚ ਘਟਨਾ ਵਾਲੇ ਸਥਾਨ ਅਤੇ ਅੰਦਰ ਫੱਸੇ ਸ਼ਖਸ ਨਾਲ ਜੁੜੀ ਜਾਣਕਾਰੀ ਜੁਟਾਈ ਜਾਂਦੀ ਹੈ। ਇਸੇ ਸਰਵੇ 'ਤੇ ਪੂਰਾ ਆਪਰੇਸ਼ਨ ਪਲਾਨ ਹੁੰਦਾ ਹੈ। ਇੱਥੇ ਖੁਦਾਈ ਕਰਨ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਬੋਰ ਵਰਟੀਕਲ ਹੀ ਹੈ?  ਕਿਤੇ ਥੋੜ੍ਹਾ-ਬਹੁਤ ਟੇਢਾ ਤਾਂ ਨਹੀਂ। ਇਸੇ ਕਾਰਨ ਸੁਰੰਗ ਗਲਤ ਖੋਦੀ (ਪੱਟੀ) ਗਈ।
  •  ਐੱਨ. ਡੀ. ਆਰ. ਐੱਫ, ਜਿਲ੍ਹਾ ਪ੍ਰਸ਼ਾਸਨ ਕੋਲ੍ਹ ਸਿਵਿਲ ਇੰਜੀਨਿਅਰਿੰਗ 'ਚ ਐਕਸਪਰਟ ਅਤੇ 100 ਫੁੱਟ ਤੋਂ ਜ਼ਿਆਦਾ ਡੂੰਘੀ ਖੁਦਾਈ ਬਾਰੇ ਦੱਸਣ ਵਾਲੇ ਮਾਈਨਿੰਗ ਇੰਜੀਨੀਅਰ ਨਹੀਂ ਸੀ।
  •  ਮਸ਼ੀਨਰੀ ਦੀ ਬਜਾਏ ਮੈਨਿਊਅਲ ਤਰੀਕੇ 'ਤੇ ਭਰੋਸਾ ਕੀਤਾ। ਨਵੇਂ ਤਰੀਕਿਆਂ ਦੇ ਬਾਵਜੂਦ ਸਮਾਨਅੰਤਰ ਬੋਰ ਦੀ ਮਿੱਟੀ ਕੱਢਣ ਨੂੰ ਲਗਾਇਆ ਰੱਸਾ ਤੱਕ ਹੱਥ ਨਾਲ ਖਿੱਚਿਆ ਗਿਆ। ਸਰਕਾਰ ਕਾਰਸੇਵਾ ਕਰਨ ਵਾਲਿਆਂ 'ਤੇ ਨਿਰਭਰ ਰਹੀ।
  •  ਜਿਸ ਬੋਰ 'ਚ ਬੱਚੇ ਡਿੱਗਿਆ, ਸਮਾਂ ਬਰਬਾਦ ਕਰਦੇ ਹੋਏ ਉਸ ਦੇ ਚਾਰੋਂ ਪਾਸੇ 20 ਫੁੱਟ ਤੱਕ ਦਾ ਸਾਰਾ ਹਿੱਸਾ ਖੋਦਿਆ, ਇਸ ਦੀ ਜ਼ਰੂਰਤ ਨਹੀਂ ਸੀ।
  •  ਟੀਮ 'ਚ ਅਗਵਾਈ ਅਤੇ ਵਿਲ ਪਾਵਰ ਨਹੀਂ ਸੀ। ਕਦੇ ਐੱਨ.ਡੀ.ਆਰ.ਐੱਫÝ, ਕਦੇ ਡੇਰਾ ਪ੍ਰੇਮੀਸ ਕਦੇ ਜ਼ਿਲ੍ਹਾ ਪ੍ਰਸ਼ਾਸਨ ਤਾਂ ਕਦੇ ਸੈਨਾ ਦੇ ਹਿਸਾਬ ਨਾਲ ਆਪਰੇਸ਼ਨ ਚਲਾਇਆ ਗਿਆ। 

ਫਤਿਹਵੀਰ ਦੀ ਮੌਤ ਨੂੰ ਲੈ ਕੇ ਡਾਕਟਰਾਂ ਦਾ ਵੱਡਾ ਖੁਲਾਸਾ, ਖੋਲ੍ਹੀ ਪ੍ਰਸ਼ਾਸਨ ਦੀ ਪੋਲ

ਕਰੀਬ 30-35 ਘੰਟੇ ਤੱਕ ਜ਼ਿੰਦਾ ਰਿਹਾ ਫਤਿਹਵੀਰ
6 ਜੂਨ ਨੂੰ ਦੁਪਹਿਰ 4 ਵੱਜੇ ਬੋਰਵੈੱਲ 'ਚ ਡਿੱਗੇ ਬੱਚੇ ਦੀ ਮੌਤ 3-4 ਦਿਨ ਪਹਿਲਾਂ ਹੀ ਹੋ ਗਈ ਸੀ ਭਾਵ ਕਰੀਬ 30-35 ਘੰਟੇ ਫਤਿਹਵੀਰ ਜ਼ਿੰਦਾ ਰਿਹਾ। ਪੋਸਟਮਾਰਟਮ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ।

Get the latest update about Rescue Fatehveer, check out more about Sangrur Borewell, Fatehveer Death, True Scoop News Sangrur News & Fatehveer Rescue Operation

Like us on Facebook or follow us on Twitter for more updates.