ਕੀ ਅੱਜ ਜਨਮਦਿਨ ਵਾਲੇ ਦਿਨ ਮੌਤ 'ਤੇ ਫਤਿਹ ਪਾਵੇਗਾ ਨੰਨ੍ਹਾ ਫਤਿਹਵੀਰ!!

ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ 'ਚ 120 ਫੁੱਟ ਡੂੰਘਾਈ 'ਚ ਬੋਰਵੇਲ 'ਚ ਫਸੇ ਨੰਨ੍ਹੇ ਫਤਿਹਵੀਰ ਸਿੰਘ ਨੂੰ ਕੁਝ ਹੀ ਦੇਰ 'ਚ ਰੈਸਕਿਊ ਕਰ ਲਿਆ ਜਾਵੇਗਾ। 6 ਜੂਨ ਦੀ ਸ਼ਾਮ...

ਜਲੰਧਰ— ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ 'ਚ 120 ਫੁੱਟ ਡੂੰਘਾਈ 'ਚ ਬੋਰਵੇਲ 'ਚ ਫਸੇ ਨੰਨ੍ਹੇ ਫਤਿਹਵੀਰ ਸਿੰਘ ਨੂੰ ਕੁਝ ਹੀ ਦੇਰ 'ਚ ਰੈਸਕਿਊ ਕਰ ਲਿਆ ਜਾਵੇਗਾ। 6 ਜੂਨ ਦੀ ਸ਼ਾਮ ਕਰੀਬ ਪੌਨੇ 4 ਵਜੇ ਫਤਿਹਵੀਰ ਸਿੰਘ ਖੇਡਦੇ-ਖੇਡਦੇ 150 ਫੁੱਟ ਡੂੰਘੇ ਬੋਰਵੇਲ 'ਚ ਜਾ ਡਿੱਗਿਆ ਸੀ। ਉਸੇ ਸਮੇਂ ਡੇਰਾ ਸੱਚਾ ਸੌਦਾ ਦੇ ਚੇਲੇ, ਐੱਨ.ਡੀ.ਆਰ.ਐੱਫ ਅਤੇ ਆਰਮੀ ਦੀ ਟੀਮ ਰੈਸਕਿਊ 'ਚ ਲੱਗੀ ਹੈ। ਪ੍ਰਸ਼ਾਸਨ ਅਤੇ ਡਾਕਰਟਸ ਦੀ ਟੀਮ ਵੀ ਮੌਜੂਦ ਹੈ।

ਰਾਹੁਲ-ਪ੍ਰਿਯੰਕਾ ਗਾਂਧੀ ਨੂੰ ਮਿਲੇ ਸਿੱਧੂ, ਕੀ ਹੋਵੇਗਾ ਅਗਲਾ ਕਦਮ!

ਫਤਿਹਵੀਰ, ਸੁਖਵਿੰਦਰ ਦੀ ਇਕਲੌਤੀ ਸੰਤਾਨ ਹੈ। ਸੁਖਵਿੰਦਰ ਸਿੰਘ ਅਤੇ ਗਗਨਦੀਪ ਕੌਰ ਦਾ ਵਿਆਹ ਕਰੀਬ 7 ਸਾਲ ਪਹਿਲਾਂ ਹੋਇਆ ਸੀ। ਪੰਜ ਸਾਲ ਦੀ ਮੰਨਤਾਂ ਤੋਂ ਬਾਅਦ ਜਨਮਿਆਂ ਫਤਿਹਵੀਰ ਸਿੰਘ 10 ਜੂਨ ਨੂੰ 2 ਸਾਲ ਦਾ ਹੋ ਜਾਵੇਗਾ। ਵੀਰਵਾਰ 6 ਜੂਨ ਦੀ ਸ਼ਾਮ ਕਰੀਬ ਪੌਨੇ 4 ਵਜੇ ਫਤਿਹਵੀਰ ਖੇਡਦੇ-ਖੇਡਦੇ ਨੇੜੇ ਸਥਿਤ 9 ਇੰਚ ਚੌੜੇ ਅਤੇ 150 ਫੁੱਟ ਡੂੰਘੇ ਬੋਰਵੇਲ 'ਚ ਜਾ ਡਿੱਗਿਆ ਸੀ। ਮਾਂ ਗਗਨਦੀਪ ਕੌਰ ਦੀ ਨਜ਼ਰ ਉਸ 'ਤੇ ਪੈ ਗਈ ਸੀ ਅਤੇ ਉਸ ਨੇ ਬੱਚੇ ਨੂੰ ਫੜਣ ਦੀ ਕੋਸ਼ਿਸ਼ ਵੀ ਕੀਤੀ ਪਰ ਪਾਈਰ 'ਤੇ ਢੱਕੇ ਪਲਾਸਟਿਕ ਦੇ ਜਿਸ ਕੱਟੇ 'ਤੇ ਬੱਚੇ ਦਾ ਪੈਰ ਪਿਆ ਸੀ, ਉਸ ਦਾ ਸਿਰਫ ਇਕ ਛੋਟਾ ਜਿਹਾ ਟੁੱਕੜਾ ਹੀ ਗਗਨਦੀਪ ਕੌਰ ਦੇ ਹੱਥ 'ਚ ਆਇਆ।

Get the latest update about Online Punjabi News, check out more about True Scool News, Borewell In Sangrur, BoreWell Accident & Punjabi News

Like us on Facebook or follow us on Twitter for more updates.