ਮਾਮੁਲੀ ਗੱਲਬਾਤ ਤੋਂ ਬਾਅਦ ਚਲੀਆਂ ਇੱਟਾਂ, 4 ਬੱਚਿਆਂ ਦੇ ਪਿਉ ਦੀ ਇੱਟ ਲੱਗਣ ਨਾਲ ਹੋਈ ਮੌਤ

ਇਕ ਜਤਿੰਦਰ ਨਾਮ ਦੇ ਨੌਜਵਾਨ ਤੇ ਇੱਟ ਮਾਰ ਕੇ ਹਮਲਾ ਕੀਤਾ ਗਿਆ। ਜਿਸ ਨਾਲ ਉਸਦੀ ਮੌਤ ਹੋ ਗਈ ਹੈ। ਪੁਲਿਸ ਵਲੋਂ ਮੌਕੇ ਤੇ ਪਹੁੰਚ ਸੀਸੀਟੀਵੀ ਫੁਟੇਜ ਕਬਜੇ ਵਿਚ ਲੈ ਕਾਰਵਾਈ ਕਰਦਿਆਂ ਤਿੰਨ ਆਰੋਪੀਆ ਨੂੰ...

ਅੰਮ੍ਰਿਤਸਰ:-  ਮਾਮਲਾ ਅੰਮ੍ਰਿਤਸਰ ਦੇ ਕਪਤਗੜ ਇਲਾਕੇ ਵਿਚ ਦੋ ਧਿਰਾ ਵਿਚਾਲੇ ਹੋਈ ਮਾਮੁਲੀ ਗੱਲਬਾਤ ਦਾ ਹੈ। ਜਿਸਦੇ ਚੱਲਦੇ ਗੁੱਸੇ ਵਿਚ ਇਕ ਜਤਿੰਦਰ ਨਾਮ ਦੇ ਨੌਜਵਾਨ ਤੇ ਇੱਟ ਮਾਰ ਕੇ ਹਮਲਾ ਕੀਤਾ ਗਿਆ। ਜਿਸ ਨਾਲ ਉਸਦੀ ਮੌਤ ਹੋ ਗਈ ਹੈ। ਪੁਲਿਸ ਵਲੋਂ ਮੌਕੇ ਤੇ ਪਹੁੰਚ ਸੀਸੀਟੀਵੀ ਫੁਟੇਜ ਕਬਜੇ ਵਿਚ ਲੈ ਕਾਰਵਾਈ ਕਰਦਿਆਂ ਤਿੰਨ ਆਰੋਪੀਆ ਨੂੰ ਕਬਜੇ ਵਿਚ ਲੈ ਚੌਥੇ ਬੰਦੇ ਦੀ ਭਾਲ ਜਾਰੀ ਹੈ।


ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਸਾਡੇ ਮੁੰਡੇ ਜਤਿੰਦਰ ਦਾ ਇਲਾਕੇ ਦੇ ਕੁਝ ਵਿਅਕਤੀਆਂ ਨਾਲ ਬੋਲ ਬੁਲਾਰਾ ਹੋਇਆ ਸੀ ਜਿਸਦੇ ਚਲਦੇ ਉਹਨਾ ਵਲੋਂ ਇੱਟਾਂ ਮਾਰੀਆਂ ਗਈਆ। ਜਿਸ ਨਾਲ ਸਾਡੇ ਬਚੇ ਜਤਿੰਦਰ ਦੀ ਮੌਤ ਹੋ ਗਈ ਹੈ। ਅਸੀਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ ਜੇਕਰ ਦੌਸ਼ੀ ਨਾ ਫੜ੍ਹਿਆ ਗਿਆ ਤਾ ਅਸੀਂ ਲਾਸ਼ ਥਾਣੇ ਬਾਹਰ ਰਖ ਪ੍ਰਦਰਸ਼ਨ ਕਰਾਂਗੇ।

Get the latest update about AMRITSAR NEWS, check out more about AMRITSAR LOCAL NEWS & MAN DIED AFTER HIT BY BRICK

Like us on Facebook or follow us on Twitter for more updates.