ਪਿਤਾ ਚਲਾਉਂਦੇ ਹਨ ਜੁੱਤੀਆਂ ਦੀ ਦੁਕਾਨ, 2.60 ਕਰੋੜ 'ਚ ਵਿਕੇ ਇਸ ਖਿਡਾਰੀ ਨੇ 7 ਗੇਂਦਾਂ 'ਚ ਪਲਟਿਆ ਮੈਚ

ਇੰਡੀਅਨ ਪ੍ਰੀਮੀਅਰ ਲੀਗ ਇੱਕ ਅਜਿਹਾ ਪੜਾਅ ਹੈ, ਜਿੱਥੇ ਕਿਸੇ ਵੀ ਖਿਡਾਰੀ ਦੀ ਕਿਸਮਤ ਕੁਝ ਗੇਂਦਾਂ ਵਿੱਚ ਹੀ ਪਲਟ ਸਕਦੀ ਹੈ। ਅਜਿਹਾ ਹੀ ਕੁਝ ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰ ਜਾਇੰਟਸ ਦੇ ਮੈਚ ਵਿੱਚ ਹੋਇਆ। ਜਦੋਂ ਲਖਨਊ ਦੇ ਖਿਲਾ...

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ ਇੱਕ ਅਜਿਹਾ ਪੜਾਅ ਹੈ, ਜਿੱਥੇ ਕਿਸੇ ਵੀ ਖਿਡਾਰੀ ਦੀ ਕਿਸਮਤ ਕੁਝ ਗੇਂਦਾਂ ਵਿੱਚ ਹੀ ਪਲਟ ਸਕਦੀ ਹੈ। ਅਜਿਹਾ ਹੀ ਕੁਝ ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰ ਜਾਇੰਟਸ ਦੇ ਮੈਚ ਵਿੱਚ ਹੋਇਆ। ਜਦੋਂ ਲਖਨਊ ਦੇ ਖਿਲਾਇੰਡੀਅਨ ਪ੍ਰੀਮੀਅਰ ਲੀਗ ਇੱਕ ਅਜਿਹਾ ਪੜਾਅ ਹੈ, ਜਿੱਥੇ ਕਿਸੇ ਵੀ ਖਿਡਾਰੀ ਦੀ ਕਿਸਮਤ ਕੁਝ ਗੇਂਦਾਂ ਵਿੱਚ ਹੀ ਪਲਟ ਸਕਦੀ ਹੈ। ਅਜਿਹਾ ਹੀ ਕੁਝ ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰ ਜਾਇੰਟਸ ਦੇ ਮੈਚ ਵਿੱਚ ਹੋਇਆ। ਜਦੋਂ ਲਖਨਊ ਦੇ ਖਿਲਾਫ ਮੈਚ ਫਸਿਆ ਹੋਇਆ ਸੀ ਤਾਂ ਗੁਜਰਾਤ ਟਾਈਟਨਸ ਦੇ ਅਭਿਨਵ ਮਨੋਹਰ ਸਦਰੰਗਾਨੀ ਨੇ ਸਿਰਫ 7 ਗੇਂਦਾਂ 'ਚ ਹੀ ਮੈਚ ਦਾ ਰੁਖ ਪਲਟ ਦਿੱਤਾ।

ਗੁਜਰਾਤ ਟਾਈਟਨਜ਼ ਨੂੰ ਲਖਨਊ ਖ਼ਿਲਾਫ਼ ਆਖਰੀ 30 ਗੇਂਦਾਂ ਵਿੱਚ 68 ਦੌੜਾਂ ਦੀ ਲੋੜ ਸੀ। ਡੇਵਿਡ ਮਿਲਰ ਅਤੇ ਰਾਹੁਲ ਤੇਵਤੀਆ ਦੀ ਜੋੜੀ ਉਸ ਸਮੇਂ ਕ੍ਰੀਜ਼ 'ਤੇ ਸੀ ਅਤੇ ਦੋਵਾਂ ਨੇ ਮੈਚ ਦਾ ਰੁਖ ਮੋੜਨਾ ਸ਼ੁਰੂ ਕੀਤਾ। ਪਰ ਫਿਰ ਡੇਵਿਡ ਮਿਲਰ ਦਾ ਵਿਕਟ ਡਿੱਗ ਗਿਆ। ਇਸ ਤੋਂ ਬਾਅਦ ਅਭਿਵਨ ਮਨੋਹਰ ਕ੍ਰੀਜ਼ 'ਤੇ ਆਏ, ਜਿਨ੍ਹਾਂ ਨੇ ਰਾਹੁਲ ਤਿਵਾਤੀਆ ਦੇ ਨਾਲ ਮੈਚ ਨੂੰ ਖਤਮ ਕੀਤਾ। ਅਭਿਨਵ ਮਨੋਹਰ ਨੇ ਸੱਤ ਗੇਂਦਾਂ ਖੇਡੀਆਂ, ਇਸ 'ਚ 15 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਤਿੰਨ ਚੌਕੇ ਲਾਏ, ਜੋ ਉਸ ਸਮੇਂ ਟੀਮ ਦੀ ਜਿੱਤ ਲਈ ਬਹੁਤ ਜ਼ਰੂਰੀ ਸਨ। ਕਿਉਂਕਿ ਜੇਕਰ ਕੋਈ ਵਿਕਟ ਜਾਂ ਡਾਟ ਬਾਲ ਹੁੰਦੀ ਤਾਂ ਮੈਚ ਲਖਨਊ ਦੇ ਪੱਖ ਵਿਚ ਜਾ ਸਕਦਾ ਸੀ।

ਮੈਚ ਖਤਮ ਹੋਣ ਤੋਂ ਬਾਅਦ ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਅਭਿਨਵ ਮਨੋਹਰ ਬਾਰੇ ਬਹੁਤ ਕੁਝ ਸੁਣਨ ਨੂੰ ਮਿਲੇਗਾ। ਹਾਰਦਿਕ ਨੇ ਕਿਹਾ ਕਿ ਅਭਿਨਵ ਇੱਕ ਸ਼ਾਨਦਾਰ ਖਿਡਾਰੀ ਹੈ, ਜੋ ਆਪਣੀ ਖੇਡ ਨਾਲ ਸਭ ਨੂੰ ਪ੍ਰਭਾਵਿਤ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਭਿਨਵ ਮਨੋਹਰ ਨੂੰ ਮੈਗਾ ਨਿਲਾਮੀ ਵਿੱਚ ਗੁਜਰਾਤ ਟਾਈਟਨਸ ਨੇ 2.60 ਕਰੋੜ ਵਿੱਚ ਖਰੀਦਿਆ ਸੀ। 27 ਸਾਲਾ ਅਭਿਨਵ ਕਰਨਾਟਕ ਤੋਂ ਆਇਆ ਹੈ ਅਤੇ ਉਸ ਨੇ ਘਰੇਲੂ ਕ੍ਰਿਕਟ 'ਚ ਜ਼ਬਰਦਸਤ ਖੇਡ ਦਿਖਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।

ਜੇਕਰ ਤੁਸੀਂ ਅਭਿਨਵ ਮਨੋਹਰ ਦੀ ਕਹਾਣੀ ਨੂੰ ਜਾਣੋ ਤਾਂ ਉਸਦੀ ਚਚੇਰੀ ਭੈਣ ਵੀ ਕ੍ਰਿਕਟ ਖੇਡਦੀ ਹੈ, ਉਹ ਜਰਮਨੀ ਦੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਹੈ। ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਇਸ ਵਾਰ ਅਭਿਨਵ ਮਨੋਹਰ ਨੇ ਕਾਫੀ ਦੌੜਾਂ ਬਣਾਈਆਂ, ਕੁਝ ਵੱਡੇ ਖਿਡਾਰੀ ਕਰਨਾਟਕ ਦੀ ਟੀਮ 'ਚ ਨਹੀਂ ਸਨ, ਇਸ ਲਈ ਅਭਿਨਵ ਨੂੰ ਜ਼ਬਰਦਸਤ ਫਾਇਦਾ ਮਿਲਿਆ। ਅਭਿਨਵ ਮਨੋਹਰ ਦੇ ਪਿਤਾ ਜੁੱਤੀਆਂ ਦੀ ਦੁਕਾਨ ਚਲਾਉਂਦੇ ਸਨ, ਜਦਕਿ ਉਨ੍ਹਾਂ ਦਾ ਇੱਕ ਦੋਸਤ ਕੱਪੜਿਆਂ ਦਾ ਕੰਮ ਕਰਦਾ ਸੀ। ਦੋਵਾਂ ਦੀ ਦੋਸਤੀ ਦੇ ਕਾਰਨ ਹੀ ਅਭਿਨਵ ਮਨੋਹਰ ਕ੍ਰਿਕਟ ਅਕੈਡਮੀ 'ਚ ਪਹੁੰਚੇ ਅਤੇ ਉਨ੍ਹਾਂ ਦਾ ਕਰੀਅਰ ਇਸੇ ਖੇਤਰ 'ਚ ਬਣਿਆ। IPL 'ਚ ਆਉਣ ਤੋਂ ਬਾਅਦ ਅਭਿਨਵ ਦੀ ਕਿਸਮਤ ਇਕ ਵਾਰ ਫਿਰ ਬਦਲ ਗਈ ਹੈ ਅਤੇ ਹੁਣ ਦੁਨੀਆ ਦੀਆਂ ਨਜ਼ਰਾਂ ਉਸ 'ਚ ਹਨ।

Get the latest update about cricket News, check out more about Father, Online Punjabi News, IPL 22 & TruescoopNews

Like us on Facebook or follow us on Twitter for more updates.