ਟੈਸਟ ਮੈਚ ਨੂੰ ਚਾਰ ਦਿਨ ਦਾ ਕੀਤੇ ਜਾਣ 'ਤੇ ਵਿਰਾਟ ਕੋਹਲੀ ਵੇ ਦਿੱਤਾ ਇਹ ਬਿਆਨ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਆਈਸੀਸੀ ਦੁਆਰਾ ਪ੍ਰਸਾਰਿਤ ...

ਨਵੀਂ ਦਿੱਲੀ — ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਆਈਸੀਸੀ ਦੁਆਰਾ ਪ੍ਰਸਾਰਿਤ 'ਚਾਰ ਦਿਨ ਟੈਸਟ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਖੇਡ ਦੇ ਪਾਰੰਪਰਿਕ 5 ਦਿਨ ਦੀ ਥਾਂ ਚਾਰ ਦਿਨ ਦਾ ਪ੍ਰੋਪਜ਼ਲ ਦਿੱਤਾ ਹੈ। ਦੱਸ ਦੱਈਏ ਕਿ ਟੈਸਟ ਚੈਪਿੰਅਨਸ਼ਿਪ 2023 'ਚ ਟੈਸਟ ਮੈਚ ਨੂੰ ਚਾਰ ਦਿਨ ਕਰਾਏ ਜਾਣ ਦਾ ਵਿਚਾਰ ਕੀਤਾ ਜਾ ਰਿਹਾ ਹੈ।ਇਸ ਗੱਲ ਦੇ ਸਾਹਮਣੇ ਆਉਣ ਤੋਂ ਬਾਅਦ ਤਮਾਮ ਦਿੱਗਜ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।ਹੁਣ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਸ ਮਾਮਲੇ 'ਚ ਆਪਣੀ ਰਾਇ ਦਿੱਤੀ ਹੈ। ਜਾਣਕਾਰੀ ਅਨੁਸਾਰ ਭਾਰਤੀ ਟੀਮ ਨੇ ਸ੍ਰੀਲੰਕਾ ਖ਼ਿਲਾਫ਼ ਐਤਵਾਰ ਨੂੰ ਟੀ20 ਸੀਰੀਜ਼ ਦੀ ਸ਼ੁਰੂਆਤ ਕਰਨੀ ਹੈ। ਇਹ ਟੀਮ ਇੰਡੀਆ ਦੀ ਪਹਿਲੀ ਸੀਰੀਜ਼ ਹੋਵੇਗੀ। ਗੁਵਾਹਟੀ 'ਚ ਸਾਲ ਦੇ ਪਹਿਲੇ ਮੁਕਾਬਲੇ ਲਈ ਦਮਦਾਰ ਸ਼ੁਰੂਆਤ ਕਰਨ ਲਈ ਟੀਮ ਇੰਡੀਆ ਤਿਆਰ ਹੈ। ਭਾਰਤੀ ਕਪਤਾਨ ਨੇ ਮੈਚ ਤੋਂ ਪਹਿਲਾਂ ਟੀਮ ਇੰਡੀਆ ਨਾਲ ਗੱਲ ਕੀਤੀ ਜਿੱਥੇ ਉਨ੍ਹਾਂ ਨੇ ਟੈਸਟ ਮੈਚ ਨੂੰ ਪੰਜ ਦੀ ਥਾਂ ਚਾਰ ਦਿਨ ਦਿੱਤੇ ਜਾਣ 'ਤੇ ਆਪਣੀ ਰਾਇ ਦਿੱਤੀ।

INDvs SL: ਸਟੇਡੀਅਮ 'ਚ ਪੋਸਟਰ-ਬੈਨਰ ਲਿਜਾਣ 'ਤੇ ਲਗਾਈ ਪਾਬੰਦੀ, ਜਾਣੋ ਕਿਉਂ

ਵਿਰਾਟ ਕੋਹਲੀ ਨੇ ਕਿਹਾ ਹੈ ਇਸ ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਡੇਅ ਨਾਈਟ ਇਸ ਫਾਰਮੇਟ ਦਾ ਵਪਾਰੀਕਰਨ ਕਰਨ ਵੱਲ ਇਕ ਹੋਰ ਕਦਮ ਹੈ।ਇਸ ਨੂੰ ਹੋਰ ਜ਼ਿਆਦਾ ਰੋਚਕ ਬਣਾਉਣ ਦੀ ਇਹ ਕੋਸ਼ਿਸ਼ ਹੈ ਪਰ ਇਸ ਨਾਲ ਬਹੁਤ ਜ਼ਿਆਦਾ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ।ਮੈਂ ਇਸ ਤਰ੍ਹਾਂ ਦੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦਾ।ਟੈਸਟ ਕ੍ਰਿਕਟ ਨੂੰ ਲੈ ਕੇ ਜੋ ਸਭ ਤੋਂ ਵੱਡਾ ਬਦਲਾਅ ਕੀਤਾ ਜਾ ਸਕਦਾ ਸੀ ਉਹ ਡੇਅ ਨਾਈਟ ਹੀ ਹੈ।ਕੋਹਲੀ ਨੇ ਕਿਹਾ ਕਿ ਟੀ20 ਨਵੇਂ ਫਾਰਮੈਟ ਦੇ ਹਿਸਾਬ ਨਾਲ ਚੰਗਾ ਸੀ। ਮੈਨੂੰ 100 ਗੇਦ ਦੇ ਫਾਰਮੈਟ ਦੇ ਬਾਰੇ 'ਚ ਪੁੱਛਿਆ ਗਿਆ ਅਤੇ ਮੈਨੂੰ ਕਿਹਾ ਗਿਆ ਕਿ ਮੈਂ ਨਹੀਂ ਜਾਵਾਂਗਾ ਅਤੇ ਖੁਦ ਨੂੰ ਇਕ ਹੋਰ ਫਾਰਮੈਟ ਨੂੰ ਨਹੀਂ ਅਜਮਾਉਂਗਾ, ਕਿਉਂਕਿ ਪਹਿਲਾਂ ਹੀ ਬਹੁਤ ਕੁਝ ਚੱਲ ਰਿਹਾ ਹੈ।

Get the latest update about True Scoop News, check out more about Statement, News In Punjabi, Virat Kohli & Sports News

Like us on Facebook or follow us on Twitter for more updates.