FDA ਨੇ addicted ਬਣਾਉਣ ਵਾਲੀਆਂ ਦਵਾਈਆਂ ਦੀ ਸੌਖੀ ਉਪਲੱਬਧਤਾ 'ਤੇ ਲਗਾਈ ਪਾਬੰਦੀ

Food and Drug Administration ਵਲੋ ਨਸ਼ਿਆਂ ਤੇ ਠੱਲ ਪਾਉਣ ਲਈ ਇਕ...

ਚੰਡੀਗੜ:- Food and Drug Administration ਵਲੋ ਨਸ਼ਿਆਂ ਤੇ ਠੱਲ ਪਾਉਣ ਲਈ ਇਕ ਵੱਡਾ ਐਲਾਨ ਕੀਤਾ ਗਿਆ ਹੈ। ਡਾਇਰੈਕਟੋਰੇਟ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ ਦੇ ਕਮਿਸ਼ਨਰ ਸ. ਕੇ.ਐਸ. ਪਨੂੰ ਨੇ ਦਸਿਆ ਕਿ ਥੋਕ ਅਤੇ ਰਿਟੇਲ ਲਾਇਸੰਸ ਧਾਰਕਾਂ ਦੁਆਰਾ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ ਗੋਲੀਆਂ ਦੇ ਭੰਡਾਰਨ, ਵਿਕਰੀ ਅਤੇ ਵੰਡ 'ਤੇ ਰੋਕ ਲਗਾਉਣ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ , ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ ਗੋਲੀਆਂ ਸਿਰਫ਼ ਮਾਨਤਾ ਪ੍ਰਾਪਤ ਲਾਇਸੰਸ ਧਾਰਕਾਂ ਜੋਕਿ  ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਅੰਦਰ ਜਾਂ ਬਾਹਰ ਮੈਡੀਕਲ ਸਟੋਰ ਚਾਲਕਾਂ ਨੂੰ ਹੀ ਮਿਲਣਗੇ। ਲਾਇਸੰਸ ਧਾਰਕ ਇੱਕੋ ਸਮੇਂ 'ਤੇ 500 ਗੋਲੀਆਂ/ਕੈਪਸੂਲ ਰੱਖਣ ਦੀ ਸ਼ਰਤ 'ਤੇ ਆਪਣੇ ਸਬੰਧਤ ਖੇਤਰ ਦੀ ਜ਼ੋਨਲ ਲਾਇਸੰਸਿੰਗ ਅਥਾਰਟੀ ਅੱਗੇ ਲਿਖਤੀ ਰੂਪ ਵਿੱਚ ਬੇਨਤੀ ਦਰਜ ਕਰਵਾ ਕੇ ਉਕਤ ਦਵਾਈਆਂ ਰੱਖ ਸਕਦੇ ਹਨ। ਇਸ ਤੋਂ ਇਲਾਵਾ ਜੋ ਥੋਕ ਵਿਕਰੇਤਾ ਨੂੰ ਇਕੋ ਸਮੇਂ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ 5000 ਗੋਲੀਆਂ/ਕੈਪਸੂਲ ਰੱਖਣ ਦੀ ਆਗਿਆ ਹੈ ਅਤੇ ਸਟੇਟ ਲਾਇਸੰਸਿੰਗ ਅਥਾਰਟੀ ਤੋਂ ਵਿਸ਼ੇਸ਼ ਇਜ਼ਾਜ਼ਤ ਲੈ ਕੇ ਸੀ.ਐਂਡ ਐਫ.ਏ. ਲਾਇਸੰਸ ਧਾਰਕ 50,000 ਗੋਲੀਆਂ/ਕੈਪਸੂਲ  ਰੱਖ ਸਕਦੇ ਹਨ।

ਕੈਪਟਨ ਨੇ CBI ਦੀ ਕਲੋਜ਼ਰ ਰਿਪੋਰਟ ਨੂੰ ਕੀਤਾ ਖਾਰਿਜ, ਰਿਪੋਰਟ ਤੇ ਚੁੱਕੇ ਸਵਾਲ 

ਰਿਟੇਲ ਵਿਕਰੇਤਾਵਾਂ ਨੂੰ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ ਗੋਲੀਆਂ ਰੱਖਣ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਇਸਦੇ ਨਾਲ ਹੀ ਡੈਕਸਟ੍ਰੋਪ੍ਰੋਪੌਕਸੀਫੀਨ, ਡਾਈਪੈਨੋਜਾਈਲੇਟ, ਕੋਡਾਈਨ, ਪੈਂਟਾਜੋਸਾਈਨ, ਬੋਪਰੀਨੌਰਫਾਈਨ ਅਤੇ ਨਾਈਟ੍ਰਾਜੀਪੈਮ ਵਰਗੀਆਂ ਪਾਬੰਦੀਸ਼ੁਦਾ ਦਵਾਈਆਂ ਰੱਖਣ ਦੀ ਵੀ ਮਨਾਹੀ ਹੈ। ਇਹ ਦਵਾਈਆਂ ਰੱਖਣ ਵਾਲਿਆਂ ਨੂੰ ਖਰੀਦ, ਵਿਕਰੀ ਅਤੇ ਭੰਡਾਰਨ ਸਬੰਧੀ ਹਰੇਕ ਮਹੀਨੇ ਸਬੰਧਤ ਡਰੱਗ ਇੰਸਪੈਕਟਰ ਅੱਗੇ ਦਵਾਈਆਂ ਦਾ ਸਾਰਾ ਰਿਕਾਰਡ ਹਰੇਕ ਮਹੀਨੇ ਜਮਾਂ ਕਰਾਉਣ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਤੇ ਹੋਰ ਏਜੰਸੀਆਂ ਵੱਲੋਂ ਟਰਾਮਾਡੋਲ ਤੇ ਟੇਪੈਂਟਾਡੋਲ ਦੀਆਂ ਗੋਲੀਆਂ ਦੀਆਂ ਵੱਡੇ ਪੱਧਰ 'ਤੇ ਬਰਾਮਦਗੀਆਂ ਅਤੇ  ਵਿਭਿੰਨ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਇਨਾਂ ਆਦੀ ਬਣਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ 'ਤੇ ਰੋਕ ਲਗਾਉਣ ਦੀ ਲੋੜ ਪੈਦਾ ਹੁੰਦੀ ਹੈ।

Get the latest update about Tapentadol, check out more about Tramadol, Drug News, News In Punjabi & Punjab News

Like us on Facebook or follow us on Twitter for more updates.