ਲੁਧਿਆਣਾ 'ਚ ਬੇਖੌਫ ਗੈਂਗਸਟਰ, ਸ਼ਾਸਤਰੀ ਨਗਰ 'ਚ ਅੱਧੀ ਰਾਤ ਨੂੰ ਚਲੀਆਂ ਗੋਲੀਆਂ

ਗੋਲੀਬਾਰੀ ਦੌਰਾਨ ਇੱਕ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਹੈ...

ਲੁਧਿਆਣਾ:-  ਪੰਜਾਬ 'ਚ ਹਰ ਦਿਨ ਵੱਧ ਰਹੀਆਂ ਜੁਰਮ ਦੀਆਂ ਵਾਰਦਾਤਾਂ ਨੇ ਗੈਂਗਸਟਰਾਂ ਦੇ ਹੋਂਸਲੇ ਵੀ ਵਧਾ ਦਿਤੇ ਹਨ। ਤਾਜਾ ਮਾਮਲਾ ਲੁਧਿਆਣਾ ਸ਼ਾਸਤਰੀ ਨਗਰ ਦਾ ਹੈ ਜਿਥੇ ਸ਼ਨੀਵਾਰ ਰਾਤ ਨੂੰ ਇਲਾਕੇ 'ਚ ਕੁਝ ਲੋਕਾਂ ਨੇ ਬੇਖੌਫ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੌਰਾਨ ਇੱਕ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ 'ਚ 12 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


ਜਾਣਕਰੀ ਦੇਂਦਿਆਂ ਪੁਲਿਸ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਬਦਨਾਮ ਗੈਂਗਸਟਰ ਜਿੰਦੀ ਗਰੁੱਪ ਦੇ ਮੈਂਬਰ ਹਨ। ਪੁਲਿਸ ਨੇ ਜਿੰਦੀ, ਗੌਰਵ ਡੰਗ, ਲਾਡੀ ਅਤੇ ਹੋਰ ਕਈ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ 'ਚ ਪੁਲਿਸ ਨੇ ਐਤਵਾਰ ਦੇਰ ਰਾਤ ਅਤੇ ਅੱਜ ਸੋਮਵਾਰ ਤੜਕੇ ਵੀ ਜੀਂਦੀ ਦੇ ਕਈ ਸਥਾਨਾਂ 'ਤੇ ਛਾਪੇਮਾਰੀ ਕੀਤੀ ਹੈ।ਪਰ ਹਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਨੂੰ ਮੌਕੇ ਤੋਂ 5 ਤੋਂ 6 ਗੋਲੀਆਂ ਦੇ ਖੋਲ ਵੀ ਮਿਲੇ ਹਨ। 

Get the latest update about LUDHIANA FIRING, check out more about CRIME, LUDHIANA NEWS, GANGSTER & PUNJAB NEWS

Like us on Facebook or follow us on Twitter for more updates.