ਮੁੰਬਈ ਤੋਂ ਇੱਕ ਦਿਲਚਸਪ ਖਬਰ ਸਾਹਮਣੇ ਆਈ ਹੈ ਮੁੰਬਈ ਦੀ ਜਿਸ ਮੁਤਾਬਕ ਅਦਾਲਤ ਨੇ ਉਬਰ ਨੂੰ ਸੇਵਾਵਾਂ ਵਿੱਚ ਕਮੀ ਦਾ ਦੋਸ਼ੀ ਪਾਇਆ ਹੈ ਅਤੇ ਕੰਪਨੀ ਨੂੰ ਇੱਕ ਮਹਿਲਾ ਯਾਤਰੀ ਨੂੰ 20,000 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਹੈ। ਮਹਿਲਾ ਯਾਤਰੀ ਨੇ ਉਪਭੋਗਤਾ ਅਦਾਲਤ 'ਚ ਦਰਜ਼ ਪਟੀਸ਼ਨ 'ਚ ਉਬਰ 'ਤੇ ਗੰਭੀਰ ਦੋਸ਼ ਲਗਾਏ ਸਨ। ਸ਼ਿਕਾਇਤ ਵਿਚ ਉਸ ਨੇ ਕਿਹਾ ਕਿ ਉਬਰ ਕੈਬ ਡਰਾਈਵਰ ਕਾਰਨ ਉਸ ਦੀ ਫਲਾਈਟ ਛੁੱਟ ਗਈ। ਇਸ ਤੋਂ ਬਾਅਦ ਉਸ ਨੂੰ ਦੂਜੀ ਫਲਾਈਟ ਬੁੱਕ ਕਰਨੀ ਪਈ। ਅਦਾਲਤ ਨੇ ਮਹਿਲਾ ਯਾਤਰੀ ਦੇ ਦਾਅਵੇ ਨੂੰ ਸੱਚ ਮੰਨਦੇ ਹੋਏ ਉਬਰ ਇੰਡੀਆ ਨੂੰ ਦੋਸ਼ੀ ਪਾਇਆ ਅਤੇ ਕੰਪਨੀ ਨੂੰ ਮਹਿਲਾ ਯਾਤਰੀ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।
ਜਾਣਕਾਰੀ ਮੁਤਾਬਕ ਡਾਂਬੀਵਾਲੀ ਦੀ ਰਹਿਣ ਵਾਲੀ ਮਹਿਲਾ ਵਕੀਲ ਨੇ ਮੁੰਬਈ ਏਅਰਪੋਰਟ ਜਾਣ ਲਈ ਉਬਰ ਐਪ ਤੋਂ ਕੈਬ ਬੁੱਕ ਕੀਤੀ ਸੀ ਕਿਉਕਿ 12 ਜੂਨ 2018 ਨੂੰ ਉਸ ਨੇ ਮੁੰਬਈ ਤੋਂ ਚੇਨਈ ਜਾਣਾ ਸੀ ਅਤੇ ਸਵੇਰੇ 5:50 ਵਜੇ ਮੁੰਬਈ ਏਅਰਪੋਰਟ ਤੋਂ ਉਸਦੀ ਫਲਾਈਟ ਸੀ। ਉਸ ਨੇ 3:29 ਵਜੇ ਉਬਰ ਕੈਬ ਬੁੱਕ ਕੀਤੀ ਅਤੇ ਏਅਰਪੋਰਟ ਉਹਨਾਂ ਦੀ ਰਿਹਾਇਸ਼ ਤੋਂ ਕਰੀਬ 36 ਕਿਲੋਮੀਟਰ ਦੂਰ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕੈਬ ਕਰੀਬ 14 ਮਿੰਟ ਦੇਰੀ ਨਾਲ ਪਹੁੰਚੀ ਜਿਸ ਕਾਰਨ ਉਹ ਏਅਰਪੋਰਟ 'ਤੇ ਲੇਟ ਪਹੁੰਚੀ ਅਤੇ ਉਸਦੀ ਫਲਾਈਟ ਨਿਕਲ ਗਈ। ਮਹਿਲਾ ਨੇ ਕਿਹਾ ਕਿ ਇਸ ਨਾਲ ਉਸਦਾ ਕਾਫੀ ਸਮਾਂ ਖਰਾਬ ਹੋ ਗਿਆ ਅਤੇ ਉਸ ਨੂੰ ਆਪਣੇ ਪੈਸਿਆਂ ਨਾਲ ਦੂਜੀ ਫਲਾਈਟ ਬੁੱਕ ਕਰਨੀ ਪਈ।
ਇਹ ਵੀ ਪੜ੍ਹੋ: Viral Video: ਦੀਵੇ ਵੇਚਣ ਵਾਲਿਆਂ ਤੇ ਮਹਿਲਾਂ ਦੀ ਗੁੰਡਾਗਰਦੀ, ਜਮੀਨ ਤੇ ਲਗੇ ਸਟਾਲਾਂ ਦੀ ਕੀਤੀ ਭੰਨਤੋੜ
ਇਸ ਤੋਂ ਬਾਅਦ ਮਹਿਲਾ ਯਾਤਰੀ ਨੇ ਖਪਤਕਾਰ ਅਦਾਲਤ 'ਚ ਪਟੀਸ਼ਨ ਦਰਜ਼ ਕੀਤੀ। ਸੁਣਵਾਈ ਦੌਰਾਨ ਉਬਰ ਇੰਡੀਆ ਨੇ ਦਲੀਲ ਦਿੱਤੀ ਕਿ ਇਹ ਕੈਬ ਐਗਰੀਗੇਟਰ ਹੈ ਨਾ ਕਿ ਕੈਬ ਦਾ ਮਾਲਕ। ਕੰਪਨੀ ਸਿਰਫ ਯਾਤਰੀ ਅਤੇ ਕੈਬ ਡਰਾਈਵਰਾਂ ਵਿਚਕਾਰ ਸੰਪਰਕ ਸਥਾਪਤ ਕਰਦੀ ਹੈ। ਇੱਥੋਂ ਤੱਕ ਕਿ ਕੈਬ ਡਰਾਈਵਰ ਵੀ ਕੰਪਨੀ ਦੇ ਅਧੀਨ ਨਹੀਂ ਹੈ। ਉਬਰ ਇੰਡੀਆ ਦੀਆਂ ਦਲੀਲਾਂ ਨੂੰ ਰੱਦ ਕਰਦਿਆਂ ਅਦਾਲਤ ਨੇ ਔਰਤ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਕਿਹਾ ਕਿ ਔਰਤ ਨੇ ਜਿਸ ਐਪ ਨਾਲ ਕੈਬ ਬੁੱਕ ਕੀਤੀ ਸੀ, ਉਹ ਉਬਰ ਦੀ ਹੈ। ਇਸ ਲਈ ਉਬਰ ਇਸ ਲਈ ਜ਼ਿੰਮੇਵਾਰ ਹੈ। ਖਪਤਕਾਰ ਅਦਾਲਤ ਨੇ ਉਬਰ ਨੂੰ ਔਰਤ ਨੂੰ ਮਾਨਸਿਕ ਪੀੜਾ ਵਜੋਂ 10,000 ਰੁਪਏ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 10,000 ਰੁਪਏ ਦੇਣ ਦਾ ਹਦਾਇਤ ਦਿੱਤੀ ਹੈ।
Get the latest update about uber india to pay rupees 20000 fine, check out more about truescoop news, national news, Consumer Court finds Uber guilty & uber india
Like us on Facebook or follow us on Twitter for more updates.