ਕਈ ਬਿਮਾਰੀਆਂ ਦਾ ਰਾਮਬਾਣ ਇਲਾਜ਼ ਹੈ ਮੇਥੀ ਦਾਣਾ, ਜਾਣੋ ਖਾਲੀ ਪੇਟ ਇਸ ਦੇ ਸੇਵਨ ਦੇ ਫਾਇਦੇ

ਮੇਥੀ ਭੋਜਨ ਵਿੱਚ ਸੁਆਦ ਵਧਾਉਣ, ਡਾਇਬਟੀਜ਼ ਨੂੰ ਕੰਟਰੋਲ ਕਰਨ ਤੋਂ ਲੈ ਕੇ ਕਬਜ਼ ਤੋਂ ਛੁਟਕਾਰਾ ਪਾਉਣ ਤੱਕ, ਮੇਥੀ ਦਾਣਾ ਤੁਹਾਡੀ ਚਮੜੀ, ਵਾਲਾਂ ਅਤੇ ਸਮੁੱਚੀ ਸਿਹਤ ਲਈ ਵੀ ਫਾਇਦੇਮੰਦ ਹਨ....

ਮੇਥੀ ਦਾਣਾ ਘਰ ਵਿੱਚ ਆਮ ਮਿਲਣ ਵਾਲੀ ਚੀਜ ਹੈ। ਇਹ ਜ਼ਿਆਦਾਤਰ ਹਰ ਭਾਰਤੀ ਰਸੋਈ ਵਿੱਚ ਵੱਖ-ਵੱਖ ਤਰੀਕਿਆਂ ਨਾਲ ਵਰਤੇ ਜਾਂਦੇ ਹਨ। ਮੇਥੀ ਵਿੱਚ ਪ੍ਰੋਟੀਨ, ਚਰਬੀ, ਕਾਰਬੋਹਾਈਡਰੇਟ, ਕੈਲਸ਼ੀਅਮ, ਆਇਰਨ, ਫੋਲਿਕ ਐਸਿਡ, ਵਿਟਾਮਿਨ ਏ, ਸੀ, ਕੇ, ਬੀ, ਮੈਂਗਨੀਜ਼, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਈਬਰ ਅਤੇ ਪਾਣੀ ਹੁੰਦਾ ਹੈ। ਭੋਜਨ ਵਿੱਚ ਸੁਆਦ ਵਧਾਉਣ, ਡਾਇਬਟੀਜ਼ ਨੂੰ ਕੰਟਰੋਲ ਕਰਨ ਤੋਂ ਲੈ ਕੇ ਕਬਜ਼ ਤੋਂ ਛੁਟਕਾਰਾ ਪਾਉਣ ਤੱਕ, ਮੇਥੀ ਦਾਣਾ ਤੁਹਾਡੀ ਚਮੜੀ, ਵਾਲਾਂ ਅਤੇ ਸਮੁੱਚੀ ਸਿਹਤ ਲਈ ਵੀ ਫਾਇਦੇਮੰਦ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਮੇਥੀ ਦੇ ਦਾਣਿਆਂ ਨੂੰ ਰਾਤ ਭਰ ਭਿਓ ਕੇ ਪੀਣਾ ਹੋਰ ਵੀ ਪ੍ਰਭਾਵਸ਼ਾਲੀ ਹੋ ਸਕਦਾ ਹੈ। ਆਓ ਜਾਣਦੇ ਹਾਂ ਭਿੱਜੇ ਹੋਏ ਮੇਥੀ ਦਾਣੇ ਦੇ 5 ਚਮਤਕਾਰੀ  ਫਾਇਦੇ-

1. ਪਾਚਨ ਕਿਰਿਆ ਨੂੰ ਸੁਧਾਰਦਾ ਹੈ
ਮੇਥੀ ਦਾਣਾ ਇੱਕ ਕੁਦਰਤੀ ਐਂਟੀਸਾਈਡ ਦੇ ਰੂਪ ਵਿੱਚ ਪਾਚਨ ਵਿੱਚ ਸਹਾਇਤਾ ਕਰਦੇ ਹਨ। ਜੋ ਲੋਕ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਐਸੀਡਿਟੀ, ਬਲੋਟਿੰਗ ਅਤੇ ਗੈਸ ਤੋਂ ਪੀੜਤ ਹਨ, ਉਹ ਖਾਲੀ ਪੇਟ ਮੇਥੀ ਦੇ ਬੀਜਾਂ ਦਾ ਪਾਣੀ ਪੀਣ ਨਾਲ ਆਪਣੇ ਲੱਛਣਾਂ ਤੋਂ ਛੁਟਕਾਰਾ ਪਾ ਸਕਦੇ ਹਨ। ਗਰਮੀਆਂ ਵਿੱਚ ਇਸ ਨੂੰ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਪਰ  ਮਾਨਸੂਨ ਅਤੇ ਸਰਦੀਆਂ ਦੇ ਮੌਸਮ ਵਿੱਚ ਇਸ ਦਾ ਸੇਵਨ ਸਭ ਤੋਂ ਵਧੀਆ ਹੁੰਦਾ ਹੈ।

2. ਪੀਰੀਅਡਜ਼ ਪੇਨ 'ਚ ਮਦਦਗਾਰ ਹੈ
ਮੇਥੀ ਦਾਣਿਆਂ ਵਿੱਚ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਪੀਰੀਅਡਜ਼ ਪੇਨ ਅਤੇ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਕਈ ਰਿਸਰਚਾਂ ਦੇ ਮੁਤਾਬਕ, ਮੇਥੀ ਦਾਣੇ ਦੇ ਪਾਣੀ ਵਿੱਚ ਐਲਕਾਲਾਇਡਸ ਦੀ ਮੌਜੂਦਗੀ ਪੀਰੀਅਡਜ਼ ਦੇ ਦੌਰਾਨ ਹੋਣ ਵਾਲੇ ਦਰਦ ਨੂੰ ਘੱਟ ਕਰ ਸਕਦੀ ਹੈ।
ਭਾਰ ਘਟਾਉਣਾ ਮੇਥੀ ਦਾਣੇ ਦੇ ਮੁੱਖ ਫਾਇਦਿਆਂ ਵਿੱਚੋਂ ਇੱਕ ਹੈ। ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਸਰੀਰ 'ਚ ਗਰਮੀ ਪੈਦਾ ਕਰਦਾ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਜ਼ਿਆਦਾਤਰ ਲੋਕ ਜੋ ਡਾਈਟਿੰਗ ਕਰ ਰਹੇ ਹਨ, ਉਹ ਮੇਥੀ ਦਾਣੇ ਦੇ ਪਾਣੀ ਨੂੰ ਡਿਟੌਕਸ ਡਰਿੰਕ ਦੇ ਤੌਰ 'ਤੇ ਖਾਲੀ ਪੇਟ ਪੀਂ ਸਕਦੇ ਹਨ। ਹਾਲਾਂਕਿ, ਇਸ ਨੂੰ ਆਪਣੀ ਰੋਜ਼ਾਨਾ ਡਾਇਟ  ਵਿੱਚ ਸ਼ਾਮਲ ਕਰਨ ਤੋਂ ਪਹਿਲਾਂ, ਆਪਣੇ ਡਾਇਟੀਸ਼ੀਅਨ ਨਾਲ ਸਲਾਹ ਕਰੋ।

4. ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ
ਮੇਥੀ ਦਾਣੇ ਦਾ ਪਾਣੀ ਪੀਣ ਦਾ ਇੱਕ ਹੋਰ ਸ਼ਾਨਦਾਰ ਸਿਹਤ ਲਾਭ ਇਹ ਹੈ ਕਿ ਇਹ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ। ਮੇਥੀ ਦਾਣੇ ਵਿੱਚ ਆਮ ਤੌਰ 'ਤੇ ਫਲੇਵੋਨੋਇਡ ਹੁੰਦੇ ਹਨ, ਜੋ ਸਾਡੇ ਸਰੀਰ ਵਿੱਚ ਮਾੜੇ ਕੋਲੇਸਟ੍ਰੋਲ (ਐਲਡੀਐਲ) ਦੇ ਲੈਵਲ ਨੂੰ ਘਟਾਉਣ ਵਿੱਚ ਸਹਾਇਤਾ ਕਰਦੇ ਹਨ।ਹਾਈ ਕੋਲੇਸਟ੍ਰੋਲ ਤੋਂ ਪੀੜਤ ਲੋਕ ਰੋਜ਼ਾਨਾ ਇਸ ਸਿਹਤਮੰਦ ਡਰਿੰਕ 'ਤੇ ਭਰੋਸਾ ਕਰ ਸਕਦੇ ਹਨ।

5. ਵਾਲਾਂ ਅਤੇ ਚਮੜੀ ਲਈ ਫਾਇਦੇਮੰਦ
ਮੇਥੀ ਦਾਣੇ ਵਿੱਚ ਡਾਇਓਸਜੇਨਿਨ ਹੁੰਦਾ ਹੈ, ਜੋ ਕਿ ਐਂਟੀਬੈਕਟੀਰੀਅਲ ਅਤੇ ਐਂਟੀ-ਇਨਫਲੇਮੇਟਰੀ ਗੁਣਾਂ ਵਾਲਾ ਮਿਸ਼ਰਣ ਹੁੰਦਾ ਹੈ। ਇਹ ਵਿਸ਼ੇਸ਼ਤਾਵਾਂ ਤੁਹਾਡੀ ਚਮੜੀ ਨੂੰ ਸਿਹਤਮੰਦ, ਚਮਕਦਾਰ ਅਤੇ ਨੁਕਸਾਨ ਤੋਂ ਮੁਕਤ ਰੱਖਣ ਵਿੱਚ ਮਦਦ ਕਰ ਸਕਦੀਆਂ ਹਨ। ਇਸ ਲਈ ਸਿਹਤਮੰਦ ਵਾਲਾਂ ਅਤੇ ਚਮੜੀ ਲਈ ਤੁਹਾਨੂੰ ਮੇਥੀ ਦਾਣਾ ਦੇ ਪਾਣੀ ਨੂੰ ਜ਼ਰੂਰ ਪੀਣਾ ਚਾਹੀਦਾ ਹੈ। 

Get the latest update about Fenugreek seeds, check out more about soaked fenugreek seeds water, truescoop news, health news & fenugreek water benefits

Like us on Facebook or follow us on Twitter for more updates.