IAS ਚੰਦਰ ਗੈਂਦ ਦੀ ਅਗਵਾਈ 'ਚ ਫਿਰੋਜ਼ਪੁਰ ਨੂੰ ਮਿਲਿਆ 'ਸਕੋਚ ਸਿਲਵਰ ਐਵਾਰਡ'

ਜ਼ਿਲ੍ਹਾ ਫਿਰੋਜ਼ਪੁਰ ਨੂੰ ਪੋਸ਼ਨ ਅਭਿਆਨ ਪ੍ਰਭਾਵੀ ਕਾਰਜਾਂ ਲਈ ਸਵੱਸਥ ਭਾਰਤ ਦੀ ਸ਼੍ਰੇਣੀ ਦੇ ਤਹਿਤ 'ਸਕੋਚ ਸਿਲਵਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਸ਼੍ਰੀ ਚੰਦਰ ਗੈਂਦ ਆਈ.ਏ.ਐੱਸ ਡਿਪਟੀ ਕਮਿਸ਼ਨਰ ਫਿਰੋਜ਼ਪੁਰ...

ਫਿਰੋਜ਼ਪੁਰ— ਜ਼ਿਲ੍ਹਾ ਫਿਰੋਜ਼ਪੁਰ ਨੂੰ ਪੋਸ਼ਨ ਅਭਿਆਨ ਪ੍ਰਭਾਵੀ ਕਾਰਜਾਂ ਲਈ ਸਵੱਸਥ ਭਾਰਤ ਦੀ ਸ਼੍ਰੇਣੀ ਦੇ ਤਹਿਤ 'ਸਕੋਚ ਸਿਲਵਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਸ਼੍ਰੀ ਚੰਦਰ ਗੈਂਦ ਆਈ.ਏ.ਐੱਸ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਸ਼੍ਰੀ ਮਤੀ ਰਤਨਦੀਪ ਸੰਧੂ, ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਵਲੋਂ ਆਪਣੀ ਟੀਮ ਨਾਲ ਸੰਵਿਧਾਨ ਕਲੱਬ 'ਚ ਪ੍ਰਾਪਤ ਕੀਤਾ ਗਿਆ। ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀ ਚੰਦਰ ਗੈਂਦ ਨੇ ਕਿਹਾ ਕਿ ਇਹ ਹਰ ਫ੍ਰੰਟਲਾਈਨ ਪ੍ਰੋਗਰਾਮ ਲਈ ਪੁਰਸਕਾਰ ਹੈ, ਜਿਸ ਨੇ ਜਿਲ੍ਹੇ 'ਚ ਪੋਸ਼ਨ ਅਭਿਆਨ ਨੂੰ ਪ੍ਰਭਾਵੀ ਬਣਾਉਣ 'ਚ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੁਰਸਕਾਰ ਭਵਿੱਖ ਲਈ ਅਤੇ ਜ਼ਿਲ੍ਹੇ 'ਚ ਅਨੀਮਿਆ ਨੂੰ ਖਤਮ ਕਰਨ ਲਈ ਉਤਸ਼ਾਹਿਤ ਕਰਨ ਦਾ ਇਕ ਟੋਕਨ ਹੈ। ਉਨ੍ਹਾਂ ਨੇ ਸਾਰੀਆਂ ਲਾਈਨ ਵਿਭਾਗਾਂ ਵਿਸ਼ੇਸ਼ ਕਰਕੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਵਧਾਈ ਦਿੱਤੀ।

ਫਗਵਾੜਾ : ਬੱਸ 'ਚੋਂ 25 ਕਰੋੜ ਰੁਪਏ ਦੀ ਹੈਰੋਈਨ ਸਮੇਤ ਨਾਈਜੀਰੀਅਨ ਮਹਿਲਾ ਆਈ ਪੁਲਸ ਦੇ ਸ਼ਿਕੰਜੇ 'ਚ

ਉਨ੍ਹਾਂ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਮਹਿਲਾਵਾਂ ਨੂੰ ਸਸ਼ੱਕਤ ਬਣਾਉਣ ਅਤੇ ਮਾਂ ਦੀ ਸਿਹਤ ਅਤੇ ਮਾਸਿਕ ਧਰਮ ਸਵੱਛਤਾ ਦੇ ਮੁੱਦਿਆਂ ਨੂੰ ਸੰਬੋਧਿਤ ਕਰਨ ਲਈ ਸਮਰਪਿਤ ਹੈ। ਬਿਹਤਰ ਮਾਸਿਕ ਧ੍ਰਮ ਸਵੱਛਤਾ ਲਈ ਅਸੀਂ ਸਰਕਾਰੀ ਸਕੂਲਾਂ 'ਚ ਲਗਭਗ 300 ਸੈਨੇਟਰੀ ਨੈਪਕਿੰਗ ਦੀਆਂ ਮਸ਼ੀਨਾਂ ਸਥਾਪਿਤ ਕੀਤੀਆਂ ਹਨ। ਆਂਗਨਵਾੜੀ ਕੇਂਦਰਾਂ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਲਈ 200 ਨਵੇਂ ਆਂਗਨਵਾੜੀ ਭਵਨਾਂ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਆਪਣੀ ਟੀਮ ਦੇ ਸਾਰੇ ਮੈਂਬਰਾਂ ਨੂੰ ਵੀ ਧੰਨਵਾਦ ਕੀਤਾ ਅਤੇ ਕਿਹਾ ਰਿ ਇਹ ਪੁਰਸਕਾਰ ਹਰ ਉਸ ਆਂਗਨਵਾੜੀ ਵਰਕਰ ਅਤੇ ਹੈਲਪਰ ਲਈ ਹੈ, ਜਿਸ ਨੇ ਇਸ ਖੇਤਰ 'ਚ ਸਖ਼ਤ ਮਿਹਨਤ ਕੀਤੀ ਹੈ। ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਨੂੰ ਪੋਸ਼ਨ ਅਭਿਆਨ ਲਈ ਭਾਰਤ ਸਰਕਾਰ ਵਲੋਂ ਫੀਲਡ ਪੱਧਰ ਪੁਰਸਕਾਰ ਦੀ ਸ਼੍ਰੇਣੀ 'ਚ ਸਨਮਾਨਿl ਕੀਤਾ ਜਾ ਚੁੱਕਾ ਹੈ।

Get the latest update about True Scoop News, check out more about Poshan Abiyaan, Deputy Commissioner, IAS & Skoch Silver Award

Like us on Facebook or follow us on Twitter for more updates.