ਪੋਸ਼ਕ ਤੱਤਾਂ ਨਾਲ ਭਰਪੂਰ ਹੈ ਅੰਜੀਰ, ਜਾਣੋ ਇਸਨੂੰ ਰੋਜ਼ਾਨਾ ਖਾਣ ਦੇ ਫਾਇਦੇ

ਅੰਜੀਰ (FIG) ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੈ। ਅੰਜੀਰ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਜਿਸ ਵਿੱਚ ਜਿੰਕ, ਮੈਗਨੀਜ਼, ਆਇਰਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ.....

ਅੰਜੀਰ (FIG) ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੈ।ਅੰਜੀਰ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਜਿਸ ਵਿੱਚ ਜਿੰਕ, ਮੈਗਨੀਜ਼, ਆਇਰਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਐਂਟੀ ਆਕਸੀਡੈਂਟ ਵੀ ਕਾਫੀ ਮਾਤਰਾ ਵਿਚ ਪਾਏ ਜਾਂਦੇ ਹਨ। ਅੰਜੀਰ ਖਾਣ ਨਾਲ ਸਾਨੂੰ ਕਈ ਸਮਸਿਆਵਾਂ ਤੋਂ ਛੁੱਟਕਾਰਾ ਮਿਲਦਾ ਹੈ ਪਰ ਭਿੱਜੀ ਹੋਈ ਅੰਜੀਰ ਖਾਣ ਨਾਲ ਇਸ ਦੇ ਚਮਤਕਾਰੀ ਫਾਇਦੇ ਮਿਲਦੇ ਹਨ। ਆਓ ਇਹਨਾਂ ਬਾਰੇ ਜਾਣਦੇ ਹਾਂ-:

ਸ਼ੂਗਰ ਕੰਟਰੋਲ ਕਰਨ 'ਚ ਫਾਇਦੇਮੰਦ  
ਅੰਜੀਰ ਵਿੱਚ ਕਲੋਰੋਜੈਨਿਕ ਐਸਿਡ ਅਤੇ ਪੋਟਾਸ਼ੀਅਮ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਲੈਵਲ ਨੂੰ ਤੇਜ਼ੀ ਨਾਲ ਰੈਗੂਲੇਟ ਕਰ ਸ਼ੂਗਰ ਕੰਟਰੋਲ ਕਰਦਾ ਹੈ। ਰੋਜਾਨਾਂ ਰਾਤ ਨੂੰ ਸੌਣ ਤੋਂ ਪਹਿਲਾਂ 2-4 ਅੰਜੀਰਾਂ ਨੂੰ ਇੱਕ ਗਲਾਸ ਪਾਣੀ ਵਿੱਚ ਭਿਓ ਦਿਓ। ਉਸ ਭਿੱਜੇ ਹੋਏ ਅੰਜੀਰ ਨੂੰ ਸਵੇਰੇ ਖਾਓ। ਤੁਸੀਂ ਚਾਹੋ ਤਾਂ ਦੁੱਧ ਨਾਲ ਵੀ ਇਸਨੂੰ ਖਾ ਸਕਦੇ ਹੋ।

ਹੱਡੀਆਂ ਨੂੰ ਮਜ਼ਬੂਤੀ ਲਈ 
ਅੰਜੀਰ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਹਰ ਰੋਜ ਖਾਣ ਨਾਲ ਹੱਡੀਆਂ ਨੂੰ ਤਾਕਤ ਅਤੇ ਮਜ਼ਬੂਤ ਮਿਲਦੀ ਹੈ। ਜਿਸ ਤਰ੍ਹਾਂ ਦੁੱਧ ਹੱਡੀਆਂ ਦੀ ਮਜ਼ਬੂਤੀ ਲਈ ਫਾਇਦੇਮੰਦ ਹੁੰਦਾ ਹੈ, ਉਸੇ ਤਰ੍ਹਾਂ ਹੀ ਅੰਜੀਰ ਵੀ ਫਾਇਦੇਮੰਦ ਹੁੰਦਾ ਹੈ।


ਕਬਜ਼ ਦੀ ਸਮੱਸਿਆ
ਜੇਕਰ ਤੁਸੀਂ ਲੰਬੇ ਸਮੇਂ ਤੋਂ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੱਜ ਤੋਂ ਹੀ ਅੰਜੀਰ ਖਾਣਾ ਸ਼ੁਰੂ ਕਰ ਦਿਓ। ਰੋਜਾਨਾ ਸਵੇਰੇ ਭਿੱਜੀ ਹੋਈ ਅੰਜੀਰ ਦੇ ਸੇਵਨ ਨਾਲ ਕਬਜ਼ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ ਕਿਉਕਿ ਇਸ ਵਿੱਚ ਫਾਈਬਰ ਕਾਫੀ ਮਾਤਰਾ ਵਿੱਚ ਹੁੰਦਾ ਹੈ, ਜੋਕਿ ਪੇਟ ਸਾਫ ਰੱਖਣ ਵਿੱਚ ਮਦਦ ਕਰਦਾ ਹੈ। 

ਭਾਰ ਘਟਾਉਣ ਵਿੱਚ ਮਦਦਗਾਰ
ਅੰਜੀਰ ਭਰ ਘਟਾਉਣ 'ਚ ਕਾਫੀ ਮਦਦਗਾਰ ਹੈ। ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਜੇਕਰ ਤੁਸੀਂ ਵਧਦੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਭਿੱਜੇ ਹੋਏ ਅੰਜੀਰ ਨੂੰ ਸਵੇਰੇ ਖਾਲੀ ਪੇਟ ਜ਼ਰੂਰ ਖਾਓ। ਇਹ ਭੁੱਖ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। 

Get the latest update about health benefits of figs, check out more about figs, anjeer benefits & benefits of soaked figs

Like us on Facebook or follow us on Twitter for more updates.