ਪੀਐੱਮ ਮੋਦੀ 'ਤੇ ਫਿਲਮੀ ਕਲਾਕਾਰ ਦੀ ਟਿੱਪਣੀ, ਕਿਹਾ- ਆਪ 10 ਲੱਖ ਦਾ ਸੂਟ ਪਹਿਨਣਗੇ ਅਤੇ ਨੌਜਵਾਨ 4 ਸਾਲਾਂ 'ਚ 10 ਲੱਖ ਕਮਾ ਸਕਣਗੇ...

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਅਗਲੇ ਡੇਢ ਸਾਲ 'ਚ 10 ਲੱਖ ਲੋਕਾਂ ਨੂੰ ਨੌਕਰੀਆਂ ਦੇਣ ਦੀ ਗੱਲਕਹੀ ਗਈ ਹੈ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕ ਇਸ ਐਲਾਨ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ...

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਅਗਲੇ ਡੇਢ ਸਾਲ 'ਚ 10 ਲੱਖ ਲੋਕਾਂ ਨੂੰ ਨੌਕਰੀਆਂ ਦੇਣ ਦੀ ਗੱਲਕਹੀ ਗਈ ਹੈ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕ ਇਸ ਐਲਾਨ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਆਮ ਲੋਕਾਂ ਦੇ ਨਾਲ ਨਾਲ ਫਿਲਮ ਜਗਤਨਾਲ ਜੁੜੇ ਲੋਕ ਵੀ ਇਸ ਤੇ ਆਪਣੀ ਟਿੱਪਣੀ ਦੇ ਰਹੇ ਹਨ। ਇਸ ਆਇਕਾਨ ਦਾ ਜਿਥੇ ਕੁਝ ਲੋਕ ਸਮਰਥਨ ਕਰ ਰਹੇ ਹਨ, ਜਦਕਿ ਕਈ ਇਸ ਨੂੰ ਹੋਰ 'ਜੁਮਲਾ' ਕਹਿ ਰਹੇ ਹਨ। ਅਦਾਕਾਰ ਕਮਲ ਆਰ. ਖਾਨ (ਕੇਆਰਕੇ) ਨੇ ਵੀ ਮੋਦੀ ਸਰਕਾਰ ਦੇ ਐਲਾਨ 'ਤੇ ਚੁਟਕੀ ਲਈ ਹੈ।


ਕੇਆਰਕੇ ਨੇ ਟਵੀਟ ਕਰਕੇ ਕਿਹਾ ਕਿ 'ਅਗਨੀਪਥ ਯੋਜਨਾ ਸ਼ੁਰੂ ਕਰਕੇ ਮੋਦੀ ਜੀ ਨੇ ਦੇਸ਼ ਦੇ ਨੌਜਵਾਨਾਂ ਨੂੰ ਕਿਹਾ ਹੈ ਕਿ ਇਹ ਤੁਹਾਡੇ ਲੋਕਾਂ ਦੀ ਔਕਾਤ ਹੈ। ਤੁਸੀਂ ਲੋਕ 4 ਸਾਲਾਂ ਵਿੱਚ ਲਗਭਗ 10 ਲੱਖ ਰੁਪਏ ਕਮਾ ਸਕੋਗੇ, ਜਦੋਂ ਕਿ ਮੈਂ 10 ਲੱਖ ਦਾ ਸੂਟ ਪਹਿਨਦਾ ਹਾਂ…. ਅਭਿਨੇਤਾ ਨੇ ਅਗਲੇ ਟਵੀਟ 'ਚ ਲਿਖਿਆ, 'ਦੇਸ਼ ਦੇ ਨੌਜਵਾਨਾਂ ਦੀ ਤਰ੍ਹਾਂ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਨੂੰ ਵੀ 'ਸੱਤਿਆ ਮਾਰਗ' ਯੋਜਨਾ ਤਹਿਤ ਸਿਰਫ 5 ਸਾਲ ਲਈ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਸੇਵਾਮੁਕਤੀ ਦਿੱਤੀ ਜਾਵੇ ਅਤੇ ਪੈਨਸ਼ਨ ਵੀ ਬੰਦ ਕੀਤੀ ਜਾਵੇ।
ਇਸ ਤੋਂ ਬਾਅਦ ਕੇਆਰਕੇ ਨੇ ਇਕ ਹੋਰ ਟਵੀਟ 'ਚ ਲਿਖਿਆ ਕਿ 'ਕਈ ਸੇਵਾਮੁਕਤ ਜੱਜਾਂ ਅਤੇ ਵਕੀਲਾਂ ਨੇ ਸੁਪਰੀਮ ਕੋਰਟ ਨੂੰ ਯੂਪੀ ਸਰਕਾਰ ਵਿਰੁੱਧ ਤੁਰੰਤ ਕਾਰਵਾਈ ਕਰਨ ਲਈ ਚਿੱਠੀਆਂ ਲਿਖੀਆਂ ਹਨ। ਬਹੁਤ ਖੂਬ…'. ਇਸ 'ਤੇ ਇਕ ਯੂਜ਼ਰ ਨੇ ਪੁੱਛਿਆ ਕਿ ਮੋਦੀ ਦੇ ਖਿਲਾਫ ਖੜ੍ਹੇ ਕਿਸੇ ਇਕ ਵਿਅਕਤੀ ਦਾ ਨਾਂ ਦੱਸੋ? ਇਸ ਦੇ ਜਵਾਬ 'ਚ ਕੇਆਰਕੇ ਨੇ ਲਿਖਿਆ ਕਿ 'ਮੋਦੀ ਜੀ ਦਾ ਰਸੋਈਆ ਵੀ ਮੋਦੀ ਜੀ ਤੋਂ ਬਿਹਤਰ ਪੀਐੱਮ ਬਣ ਸਕਦਾ ਹੈ, ਦੂਜਿਆਂ ਨੂੰ ਭੁੱਲ ਜਾਓ।' ਹਾਲਾਂਕਿ ਇਸ 'ਤੇ ਲੋਕ ਗੁੱਸੇ 'ਚ ਆ ਗਏ ਤਾਂ ਕੇਆਰਕੇ ਨੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ।
ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੇਆਰਕੇ ਪੀਐੱਮ ਮੋਦੀ ਤੇ ਤੰਜ ਕਸਦੇ ਰਹੇ ਹਨ। 13 ਜੂਨ ਨੂੰ ਸਾਂਝਾ ਕੀਤੀ ਇਕ ਵੀਡੀਓ 'ਚ ਕੇਆਰਕੇ ਨੇ ਲਿਖਿਆ ਕਿ ਗੁਜਰਾਤ ਦੇ ਮੁੱਖ ਮੰਤਰੀ #ਮੋਦੀ ਜੀ ਇੱਕ ਇਮਾਨਦਾਰ ਆਦਮੀ ਹਨ ਅਤੇ ਉਹ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਸਵਾਲ ਪੁੱਛ ਰਹੇ ਹਨ।

Get the latest update about KRK COMMENT ON NARENDRA MODI, check out more about NARENDRA MODI, KRK &

Like us on Facebook or follow us on Twitter for more updates.