ਮੁੰਬਈ ਦੇ ਇਸ ਈਵੈਂਟ 'ਚ ਲੱਗੀ ਬੀ-ਟਾਊਨ ਹਸੀਨਾਵਾਂ ਦੀ ਮਹਿਫਲ, ਦੇਖੋ ਹੌਟ ਤਸਵੀਰਾਂ

ਹਿੰਦੀ ਫਿਲਮ ਇੰਡਸਟਰੀ ਦਾ ਸਭ ਤੋਂ ਪ੍ਰਸਿੱਧ ਫਿਲਮਫੇਅਰ ਐਵਾਰਡ ਸਮਾਗਮ 15-16 ਫਰਵਰੀ 2020 ਨੂੰ ਆਯੋਜਿਤ...

ਮੁੰਬਈ— ਹਿੰਦੀ ਫਿਲਮ ਇੰਡਸਟਰੀ ਦਾ ਸਭ ਤੋਂ ਪ੍ਰਸਿੱਧ ਫਿਲਮਫੇਅਰ ਐਵਾਰਡ ਸਮਾਗਮ 15-16 ਫਰਵਰੀ 2020 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਾਰ 65ਵਾਂ ਫਿਲਮਫੇਅਰ ਐਵਾਰਡ ਮੁੰਬਈ 'ਚ ਨਹੀਂ ਅਸਾਮ 'ਚ ਹੋਣ ਜਾ ਰਿਹਾ ਹੈ। ਅਸਾਮ ਦੀ ਰਾਜਧਾਨੀ ਗੁਹਾਟੀ 'ਚ 15 ਫਰਵਰੀ 2020 ਨੂੰ ਸਿਤਾਰਿਆਂ ਦੀ ਮਹਿਫਲ ਸਜੇਗੀ। ਖਬਰਾਂ ਅਨੁਸਾਰ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਅਤੇ ਵਿੱਕੀ ਕੌਸ਼ਲ ਇਕੱਠੇ ਪ੍ਰੋਗਰਾਮ ਨੂੰ ਹੋਸਟ ਕਰਦੇ ਨਜ਼ਰ ਆਉਣਗੇ। ਫਿਲਮਫੇਅਰ ਐਵਾਰਡ 'ਚ ਹਾਲੇ ਦੋ ਹਫਤੇ ਸਮਾਂ ਬਚਿਆ ਹੈ ਪਰ ਫਿਲਮਫੇਅਰ ਨੇ ਬੀਤੀ ਰਾਤ ਮੁੰਬਈ 'ਚ ਇਕ ਕਰਟੇਨ-ਰੇਜ਼ਰ ਦਾ ਆਯੋਜਨ ਕੀਤਾ, ਜਿੱਥੇ ਸਿਤਾਰਿਆਂ ਦਾ ਜਲਵਾ ਵੇਖਣ ਨੂੰ ਮਿਲਿਆ। ਇਸ ਦੌਰਾਨ ਕਰੀਨਾ ਕਪੂਰ, ਮਨੀਸ਼ ਮਲਹੋਤਰਾ, ਤਾਰਾ ਸੁਤਾਰੀਆ, ਰਕੁੱਲ ਪ੍ਰੀਤ ਸਿੰਘ, ਅਨੰਨਿਆ ਪਾਂਡੇ ਵਰਗੇ ਕਈ ਸਿਤਾਰੇ ਨਜ਼ਰ ਆਏ। ਮੁੰਬਈ 'ਚ ਹੋਏ ਇਸ ਪ੍ਰੋਗਰਾਮ ਵਿੱਚ ਹਿੰਦੀ ਸਿਨੇਮਾ ਦੇ ਬੈਸਟ ਟੈਕਨੀਸ਼ੀਅਨਾਂ ਨੂੰ ਵਿਸ਼ੇਸ਼ ਕੈਟਾਗਰੀ ਲਈ ਨਾਮਜ਼ਦ ਕੀਤਾ ਗਿਆ ਸੀ। ਅਜਿਹੇ 'ਚ 2 ਫਰਵਰੀ ਨੂੰ ਇਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਇਸ ਐਵਾਰਡ ਲਈ ਪੂਰੀ ਨੋਮੀਨੇਸ਼ਨ ਸੂਚੀ ਵੀ ਆ ਗਈ ਹੈ। ਅਦਾਕਾਰਾ ਨੇਹਾ ਧੂਪੀਆ ਨੇ ਆਪਣੇ ਕਾਮਿਕ ਅੰਦਾਜ਼ 'ਚ ਨਾਮਜ਼ਦਗੀਆਂ ਦਾ ਐਲਾਨ ਕੀਤਾ।

ਇਹ ਹੈ ਗੁਰਦਾਸ ਮਾਨ ਦੀ ਹੋਣ ਵਾਲੀ ਨੂੰਹ, ਦੇਖੋ ਖੂਬਸੂਰਤ ਤਸਵੀਰਾਂ

ਫਿਲਮਫੇਅਰ ਐਵਾਰਡ ਲਈ ਸਾਰੀਆਂ ਕੈਟਾਗਰੀਆਂ ਦੀ ਪੂਰੀ ਸੂਚੀ :

  • ਸਰਵਉੱਤਮ ਫਿਲਮ : ਛਿਛੋਰੇ, ਗਲੀ ਬੁਆਏ, ਮਿਸ਼ਨ ਮੰਗਲ, ਉੜੀ : ਸਰਜੀਕਲ ਸਟ੍ਰਾਈਕ, ਵਾਰ
  • ਸਰਵਉੱਤਮ ਫਿਲਮ (ਆਲੋਚਕ) : ਆਰਟੀਕਲ 15 (ਅਨੁਭਵ ਸਿਨਹਾ), ਮਰਦ ਕੋ ਦਰਦ ਨਹੀਂ ਹੋਤਾ (ਵਾਸਨ ਬਾਲਾ), ਫੋਟੋ (ਰਿਤੇਸ਼ ਬੱਤਰਾ), ਸੋਨਚਿਰਿਆ (ਅਭਿਸ਼ੇਕ ਚੌਬੇ), ਸਕਾਈ ਇਜ਼ ਪਿੰਕ (ਸੋਨਾਲੀ ਬੋਸ)
  • ਸਰਵਉੱਤਮ ਨਿਰਦੇਸ਼ਕ : ਆਦਿੱਤਿਆ ਧਰ (ਉੜੀ: ਸਰਜੀਕਲ ਸਟ੍ਰਾਈਕ), ਜਗਨ ਸ਼ਕਤੀ (ਮਿਸ਼ਨ ਮੰਗਲ), ਨਿਤੇਸ਼ ਤਿਵਾੜੀ (ਛਿਛੋਰੇ), ਸਿਧਾਰਥ ਆਨੰਦ (ਵਾਰ), ਜੋਯਾ ਅਖਤਰ (ਗਲੀ ਬੁਆਏ)
  • ਸਰਵਉੱਤਮ ਅਦਾਕਾਰ ਮੁੱਖ ਭੂਮਿਕਾ : ਅਕਸ਼ੈ ਕੁਮਾਰ (ਕੇਸਰੀ), ਆਯੁਸ਼ਮਾਨ ਖੁਰਾਣਾ (ਬਾਲਾ), ਰਿਤਿਕ ਰੋਸ਼ਨ (ਸੁਪਰ 30), ਰਣਵੀਰ ਸਿੰਘ (ਗਲੀ ਬੁਆਏ), ਸ਼ਾਹਿਦ ਕਪੂਰ (ਕਬੀਰ ਸਿੰਘ), ਵਿੱਕੀ ਕੌਸ਼ਲ (ਉੜੀ : ਸਰਜੀਕਲ ਸਟ੍ਰਾਈਕ)
  • ਸਰਵਉੱਤਮ ਅਦਾਕਾਰ (ਆਲੋਚਕ) : ਅਕਸ਼ੈ ਖੰਨਾ (ਧਾਰਾ 375), ਆਯੁਸ਼ਮਾਨ ਖੁਰਾਣਾ (ਆਰਟਿਕਲ 15), ਨਵਾਜੁਦੀਨ ਸਿਦੀਕੀ (ਫੋਟੋ), ਰਾਜਕੁਮਾਰ ਰਾਓ (ਜਜਮੈਂਟਲ ਹੈ ਕਿਆ)
  • ਸਰਵਉੱਤਮ ਅਦਾਕਾਰਾ ਮੁੱਖ ਭੂਮਿਕਾ : ਆਲੀਆ ਭੱਟ (ਗਲੀ ਬੁਆਏ), ਕੰਗਨਾ ਰਣੌਤ (ਮਨੀਕਰਣਿਕਾ : ਝਾਂਸੀ ਦੀ ਰਾਣੀ), ਕਰੀਨਾ ਕਪੂਰ ਖਾਨ (ਗੁਡ ਨਿਊਜ਼), ਪ੍ਰਿਯੰਕਾ ਚੋਪੜਾ (ਦੀ ਸਕਾਈ ਇਜ਼ ਪਿੰਕ), ਰਾਣੀ ਮੁਖਰਜ਼ੀ (ਮਰਦਾਨੀ 2), ਵਿਦਿਆ ਬਾਲਨ (ਮਿਸ਼ਨ ਮੰਗਲ)
  • ਸਰਵਉੱਤਮ ਅਦਾਕਾਰਾ (ਆਲੋਚਕ) : ਭੂਮੀ ਪੇਡਨੇਕਰ (ਸੋਨਚਿਰਿਆ), ਭੂਮੀ ਪੇਡਨੇਕਰ (ਸਾਂਡ ਕੀ ਆਂਖ), ਕੰਗਨਾ ਰਣੌਤ (ਜੱਜਮੈਂਟਲ ਹੈ ਕਿਆ), ਰਾਧਿਕਾ ਮਦਾਨ (ਮਰਦ ਕੋ ਦਰਦ ਨਹੀਂ ਹੋਤਾ), ਸਾਨਿਆ ਮਲਹੋਤਰਾ (ਫੋਟੋ), ਤਾਪਸੀ ਪਨੂੰ (ਸਾਂਡ ਕੀ ਆਂਖ)
  • ਬੈਸਟ ਮਿਊਜ਼ਿਕ ਐਲਬਮ : ਅੰਕੁਰ ਤਿਵਾੜੀ ਅਤੇ ਜੋਯਾ ਅਖਤਰ - ਗਲੀ ਬੁਆਏ, ਮਿੱਥੁਨ, ਅਮਾਲ ਮਲਿਕ, ਵਿਸ਼ਾਲ ਮਿਸ਼ਰਾ, ਤਪਸਵੀ - ਪਰੰਪਰਾ ਅਤੇ ਅਖਿਲ ਸਚਦੇਵਾ - ਕਬੀਰ ਸਿੰਘ, ਪ੍ਰੀਤਮ - ਕਲੰਕ, ਤਨਿਸ਼ਕ ਬਾਗਚੀ, ਅਰਕੋ ਪ੍ਰਾਵੋ ਮੁਖਰਜੀ, ਚਿਰੰਤਨ ਭੱਟ, ਜਸਬੀਰ ਜੱਸੀ, ਗੁਰਮੋਹ ਅਤੇ ਜਸਲੀਨ ਰਾਇਲ - ਕੇਸਰੀ, ਵਿਸ਼ਾਲ-ਸ਼ੇਖਰ - ਭਾਰਤ
  • ਬੈਸਟ ਗੀਤ : ਅਮਿਤਾਭ ਭੱਟਾਚਾਰੀਆ - ਕਲੰਕ ਨਹੀਂ ਇਸ਼ਕ (ਕਲੰਕ), ਦਿਵਿਆ ਅਤੇ ਅੰਕੁਰ ਤਿਵਾੜੀ - ਅਪਣਾ ਟਾਈਮ ਆਏਗਾ (ਗਲੀ ਬੁਆਏ), ਇਰਸ਼ਾਦ ਕਾਮਿਲ - ਬੇਖਿਆਲੀ (ਕਬੀਰ ਸਿੰਘ), ਮਨੋਜ ਮੁੰਤਸ਼ਿਰ - ਤੇਰੀ ਮਿੱਟੀ (ਕੇਸਰੀ), ਮਿੱਥੁਨ - ਤੁਝ ਕਿਨਹੇ ਚਾਹ ਲਾਗੇ (ਕਬੀਰ ਸਿੰਘ), ਤਨਿਸ਼ਕ ਬਾਗਚੀ - ਵੇ ਮਾਹੀ (ਕੇਸਰੀ) 

Get the latest update about Filmfare Curtain Raiser, check out more about News In Punjabi, Bollywood News, True Scoop News & Filmfare Awards 2020

Like us on Facebook or follow us on Twitter for more updates.