ਜਾਣੋਂ ਪੈਟਰੋਲ-ਡੀਜ਼ਲ ਦੀਆਂ ਤਾਜ਼ਾ ਕੀਮਤਾਂ, ਮੁੰਬਈ 'ਚ 120 ਰੁਪਏ ਲਿਟਰ ਹੈ ਪੈਟਰੋਲ

ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਤਰਾ-ਚੜਾਅ ਵਿਚਾਲੇ ਭਾਰਤੀ

ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਤਰਾ-ਚੜਾਅ ਵਿਚਾਲੇ ਭਾਰਤੀ ਤੇਲ ਕੰਪਨੀਆਂ ਨੇ ਪੈਟਰੋਲ ਡੀਜ਼ਲ ਦੇ ਤਾਜ਼ਾ ਰੇਟ ਅਪਡੇਟ ਕਰ ਦਿੱਤੇ ਹਨ। ਰਾਸ਼ਟਰੀ ਬਾਜ਼ਾਰ ਵਿਚ 17 ਅਪ੍ਰੈਲ ਨੂੰ ਲਗਾਤਾਰ 11ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਭਾਰਤੀ ਤੇਲ ਕੰਪਨੀਆਂ ਨੇ ਬੀਤੇ 11 ਦਿਨ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਰੱਖੀਆਂ ਹਨ। ਅਜਿਹੇ ਵਿਚ ਵਾਹਨ ਈਂਧਨ ਪੈਟਰੋਲ-ਡੀਜ਼ਲ 'ਤੇ ਮਹਿੰਗਾਈ ਦੀ ਮਾਰ ਨਾਲ ਪ੍ਰੇਸ਼ਾਨ ਲੋਕਾਂ ਨੂੰ ਹੁਣ ਕੀਮਤਾਂ ਸਥਿਰ ਰਹਿਣ ਨਾਲ ਮਾਮੂਲੀ ਰਾਹਤ ਮਿਲੀ ਹੈ। ਹਾਲਾਂਕਿ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਉਪਰ ਹੈ। ਦੱਸ ਦਈਏ ਕਿ 22 ਮਾਰਚ ਤੋਂ 6 ਅਪ੍ਰੈਲ ਤੱਕ ਵਾਹਨ ਈਂਧਨ ਅਤੇ ਡੀਜ਼ਲ 210 ਰੁਪਏ ਪ੍ਰਤੀ ਲਿਟਰ ਤੱਕ ਮਹਿੰਗਾ ਹੋਇਆ ਹੈ ਜਦੋਂ ਕਿ 6 ਅਪ੍ਰੈਲ ਤੋਂ ਲਗਾਤਾਰ ਕੀਮਤਾਂ ਸਥਿਰ ਹਨ। ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਪੈਟਰੋਲ 118.26 ਰੁਪਏ ਪ੍ਰਤੀ ਲਿਟਰ ਜਦੋਂ ਕਿ ਡੀਜ਼ਲ 101.29 ਰੁਪਏ ਪ੍ਰਤੀ ਲਿਟਰ ਹੈ। ਬਾਲਾਘਾਟ ਵਿਚ ਸਭ ਤੋਂ ਮਹਿੰਗਾ ਪੈਟਰੋਲ ਅਤੇ ਡੀਜ਼ਲ ਵਿਕ ਰਿਹਾ ਹੈ। ਬਾਲਾਘਾਟ ਵਿਚ ਪੈਟਰੋਲ 120.48 ਰੁਪਏ ਜਦੋਂ ਕਿ ਡੀਜ਼ਲ 103.32 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਐੱਮ.ਪੀ. ਦੀ ਰਾਜਧਾਨੀ ਭੋਪਾਲ ਵਿਚ ਪੈਟਰੋਲ 118.07 ਰੁਪਏ ਜਦੋਂ ਕਿ ਡੀਜ਼ਲ 101.09 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਭਾਰਤੀ ਪੈਟਰੋਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਤਾਜ਼ਾ ਅਪਡੇਟ ਮੁਤਾਬਕ ਦੇਸ਼ ਦੀ ਰਾਜਧਾਨੀ ਦਿੱਲੀ ਵਿਚ 17 ਅਪ੍ਰੈਲ 2022 ਨੂੰ ਪੈਟਰੋਲ 105.41 ਰੁਪਏ ਲਿਟਰ ਜਦੋਂ ਕਿ ਡੀਜ਼ਲ 96.67 ਰੁਪਏ ਲਿਟਰ 'ਤੇ ਟਿਕਿਆ ਹੈ। ਉਥੇ ਹੀ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਪੈਟਰੋਲ 120.51 ਰੁਪਏ ਲਿਟਰ ਅਤੇ ਡੀਜ਼ਲ 104.77 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। 

Get the latest update about Latest news, check out more about Petrol Deisel, National news & Truescoop news

Like us on Facebook or follow us on Twitter for more updates.