ਜਾਣੋ ਅੱਜ ਜਲੰਧਰ 'ਚ ਕਿੰਨੇ ਆਏ ਕੋਰੋਨਾ ਦੇ ਨਵੇਂ ਕੇਸ ਅਤੇ ਕਿੰਨੀਆਂ ਹੋਈਆਂ ਮੌਤਾਂ?

ਪੰਜਾਬ 'ਚ ਕੋਰੋਨਾ ਮਹਾਮਾਰੀ ਦੇ ਵੱਧਦੇ ਮਾਮਲੇ ਲੋਕਾਂ ਅਤੇ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਰੋਜ਼ਾਨਾ ਜਿੱਥੇ ਵੱਡੀ ਸੰਖਿਆ 'ਚ ਕੋਰੋਨਾ ਪਾਜ਼ੀਟਿਵ...

ਜਲੰਧਰ— ਪੰਜਾਬ 'ਚ ਕੋਰੋਨਾ ਮਹਾਮਾਰੀ ਦੇ ਵੱਧਦੇ ਮਾਮਲੇ ਲੋਕਾਂ ਅਤੇ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਰੋਜ਼ਾਨਾ ਜਿੱਥੇ ਵੱਡੀ ਸੰਖਿਆ 'ਚ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ, ਤਾਂ ਉੱਛੇ ਇਸ ਨਾਲ ਮਰਨ ਵਾਲਿਆਂ ਦੀ ਸੰਖਿਆ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਵੀ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਲ 10 ਹੋਰ ਲੋਕਾਂ ਦੀ ਮੌਤ ਹੋ ਗਈ, ਜਦਕਿ ਜ਼ਿਲ੍ਹੇ 'ਚ 198 ਨਵੇਂ ਪਾਜ਼ੀਟਿਵ ਮਾਮਲਿਆਂ ਨੂੰ ਵੀ ਪੁਸ਼ਟੀ ਹੋਈ ਹੈ। ਬੀਤੇ ਦਿਨ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ 11 ਹੋਰ ਲੋਕਾਂ ਦੀ ਮੌਤ ਹੋਈ ਸੀ, ਜਦਕਿ ਜ਼ਿਲ੍ਹੇ 'ਚ 268 ਪਾਜ਼ੀਟਿਵ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਸੀ।

Covid-19 ਅਪਡੇਟ : ਅੱਜ ਕੋਰੋਨਾ ਨੇ 11 ਜਲੰਧਰ ਵਾਸੀਆਂ ਦੀ ਲਈ ਜਾਨ, ਇੰਨੇ ਆਏ ਨਵੇਂ ਕੇਸ

ਬੀਤੇ ਸੋਮਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 248 ਕੇਸਾਂ ਦੀ ਪੁਸ਼ਟੀ ਹੋਈ ਸੀ, ਜਦਕਿ ਇਸ ਮਹਾਮਾਰੀ ਨਾਲ ਕੱਲ੍ਹ 4 ਲੋਕਾਂ ਦੀ ਮੌਤ ਹੋਈ। ਕੱਲ੍ਹ ਪਾਜ਼ੀਟਿਵ ਆਏ ਰੋਗੀਆਂ 'ਚੋਂ ਪੰਜਾਬ ਨੈਸ਼ਨਲ ਬੈਂਕ ਕਰਤਾਰਪੁਰ ਬ੍ਰਾਂਚ ਦੇ ਕੁਝ ਕਰਮਚਾਰੀ, ਹੈਲਥ ਵਰਕਰ, ਡਾਕਟਰ ਅਤੇ ਐਲਡੀਕੋ ਗ੍ਰੀਨ ਦੇ ਇਕ ਪਰਿਵਾਰ ਦੇ ਤਿੰਨ ਮੈਂਬਰ ਸ਼ਾਮਲ ਸਨ। ਜਲੰਧਰ 'ਚ ਬੀਤੇ ਸ਼ਨੀਵਾਰ ਨੂੰ ਕੋਰੋਨਾ ਦੇ 338 ਨਵੇਂ ਕੇਸ ਅਤੇ 11 ਲੋਕਾਂ ਦੀ ਮੌਤ ਹੋਈ ਸੀ। ਸ਼ਨੀਵਾਰ ਹੋਈਆਂ 11 ਮੌਤਾਂ 'ਚ ਬੀ.ਐੱਸ.ਐੱਫ ਦੇ ਮੁਲਾਜ਼ਮ, ਜਦਕਿ ਫਿਲੌਰ ਦੇ ਇਕ ਹਸਪਤਾਲ ਦੇ 10 ਕਰਮਚਾਰੀ ਸ਼ਾਮਲ ਸਨ।

HMV ਕਾਲਜ ਨੇੜੇ ਨੌਜਵਾਨ ਦੀ ਹੋਈ ਦਰਦਨਾਕ ਮੌਤ, ਹਾਦਸਾ ਦੇਖਣ ਵਾਲਿਆਂ ਦੇ ਉੱਡੇ ਹੋਸ਼!!

ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੀ ਲੋਕਾਂ ਤੋਂ ਇਹੀ ਅਪੀਲ ਹੈ ਕਿ ਉਹ ਸਰਕਾਰ ਵਲੋਂ ਦਿੱਤੀ ਗਈ ਗਾਇਡਲਾਇੰਸ ਦੀ ਪਾਲਨਾ ਕਰੇ। ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੇ ਅਤੇ ਬਹੁਤ ਜ਼ਿਆਦਾ ਜ਼ਰੂਰਤ ਪੈਣ 'ਤੇ ਹੀ ਘਰਾਂ 'ਚੋਂ ਬਾਹਰ ਨਿਕਲੇ ਅਤੇ ਜਦੋਂ ਨਿਕਲੇ ਤਾਂ ਮੂੰਹ 'ਤੇ ਮਾਸਕ ਜ਼ਰੂਰ ਪਾਉਣ ਅਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਆਪਣੇ ਹੱਥ ਸਾਬਣ ਨਾਲ ਧੋਂਦੇ ਰਹਿਣ।

SGPC ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਰਸਤੇ ਕੀਤੇ ਬੰਦ, ਧਰਨੇ 'ਤੇ ਬੈਠੇ ਨਿਹੰਗਾਂ ਨਾਲ ਕੀਤੀ ਕੁੱਟਮਾਰ

ਕੋਰੋਨਾ ਦਾ ਪ੍ਰਕੋਪ ਪੰਜਾਬ 'ਚ ਜਾਰੀ ਹੈ। ਕੋਰੋਨਾਵਾਇਰਸ ਨੂੰ ਲੈ ਕੇ ਸੂਬੇ ਦੀ ਸਥਿਤ ਦਿਨ-ਪ੍ਰਤੀਦਿਨ ਗੰਭੀਰ ਹੁੰਦੀ ਜਾ ਰਹੀ ਹੈ। ਪੰਜਾਬ 'ਚ ਕੋਰੋਨਾ ਦਿਨ-ਪ੍ਰਤੀ-ਦਿਨ ਬੇਕਾਬੂ ਹੁੰਦਾ ਜਾ ਰਿਹਾ ਹੈ। ਰੋਜ਼ਾਨਾ ਵੱਡੀ ਸੰਖਿਆ 'ਚ ਪਾਜ਼ੀਟਿਵ ਮਾਮਲੇ ਸਹਾਮਣੇ ਆ ਰਹੇ ਹਨ। ਕੋਰੋਨਾ ਨਾਲ ਮੌਤਾਂ ਦੀ ਦਰ ਦੇ ਮਾਮਲੇ 'ਚ ਪੰਜਾਬ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ। ਬੁੱਧਵਾਰ ਨੂੰ ਪੰਜਾਬ ਨੇ ਇਸ ਮਾਮਲੇ 'ਚ ਮਹਾਰਾਸ਼ਟਰ ਅਤੇ ਗੁਜਰਾਤ ਨੂੰ ਵੀ ਪਛਾੜ ਦਿੱਤਾ। ਪੰਜਾਬ 'ਚ ਮੌਤਾਂ ਦੀ ਦਰ 2.95 ਫੀਸਦੀ ਪਹੁੰਚ ਗਈ ਹੈ ਜਦਕਿ ਗੁਜਰਾਤ 'ਚ ਇਹ ਦਰ 2.91 ਅਤੇ ਮਹਾਰਾਸ਼ਟਰ 'ਚ ਇਹ 2.90 ਫੀਸਦੀ ਹੈ।

Get the latest update about JALANDHAR CORONA POSITIVE CASE, check out more about CORONAVIRUS, TRUE SCOOP NEWS, CORONA POSITIVE NEWS & JALANDHAR NEWS

Like us on Facebook or follow us on Twitter for more updates.