ਜਾਣੋ ਸੁਨੀਲ ਜਾਖੜ ਦੇ BJP 'ਚ ਸ਼ਾਮਿਲ ਹੋਣ ਦਾ ਕੀ ਹੈ ਕਾਰਨ, ਕੀ ਮਿਲੇਗੀ ਕੋਈ ਵੱਡੀ ਜਿੰਮੇਵਾਰੀ ਅਤੇ ਤਾਕਤ

ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਛੱਡ ਦਿੱਲੀ 'ਚ ਭਾਜਪਾ 'ਚ ਸ਼ਾਮਲ ਹੋ ਗਏ ਹਨ। ਸੁਨੀਲ ਜਾਖੜ ਦਿੱਲੀ ਵਿਖੇ ਭਾਜਪਾ ਦੇ ਚੋਟੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਜਿੱਥੇ ਉਨ੍ਹਾਂ ਦਾ ਭਾਜਪਾ ਦੇ ਪਾਰਟੀ ਪ੍ਰਧਾਨ ਜੇ.ਪੀ. ਨੱਡਾ ਨੇ ਸਵਾਗਤ ਕੀਤਾ...

ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਛੱਡ ਦਿੱਲੀ 'ਚ ਭਾਜਪਾ 'ਚ ਸ਼ਾਮਲ ਹੋ ਗਏ ਹਨ। ਸੁਨੀਲ ਜਾਖੜ ਦਿੱਲੀ ਵਿਖੇ ਭਾਜਪਾ ਦੇ ਚੋਟੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਜਿੱਥੇ ਉਨ੍ਹਾਂ ਦਾ ਭਾਜਪਾ ਦੇ ਪਾਰਟੀ ਪ੍ਰਧਾਨ ਜੇ.ਪੀ. ਨੱਡਾ ਨੇ ਸਵਾਗਤ ਕੀਤਾ। ਸੁਨੀਲ ਜਾਖੜ ਦੇ ਕਾਂਗਰਸ ਨੂੰ ਅਸਤੀਫਾ ਦੇਣ ਤੋਂ ਬਾਅਦ ਲਗਾਤਾਰ ਦਿੱਲੀ ਦੇ ਭਾਜਪਾ ਆਗੂਆਂ ਦੇ ਸੰਪਰਕ ਵਿੱਚ ਹਨ। ਇਸ ਦੌਰਾਨ ਭਾਜਪਾ ਵੱਲੋਂ ਜਾਖੜ ਨੂੰ ਰਾਜ ਸਭਾ ਭੇਜ ਕੇ ਪੰਜਾਬ ਵਿੱਚ ਜਥੇਬੰਦੀ ਦੀ ਵੱਡੀ ਜ਼ਿੰਮੇਵਾਰੀ ਦਿੱਤੇ ਜਾਣ ਦੀ ਚਰਚਾ ਹੈ। 

ਭਾਜਪਾ 'ਚ ਸੁਨੀਲ ਜਾਖੜ ਦੀ ਇਸ ਨਵੀਂ ਪਾਰੀ ਦੇ ਕਾਫੀ ਰਾਜਨੀਤਿਕ ਮਾਇਨੇ ਵੀ ਹਨ। ਇੱਕ ਪਾਸੇ ਜਿਥੇ ਸੁਨੀਲ ਜਾਖੜ ਨੂੰ ਰਾਜਨੀਤੀ ਲਈ ਵੱਡਾ ਮੈਦਾਨ ਮਿਲਿਆ ਹੈ ਓਥੇ ਹੀ ਭਾਜਪਾ ਨੂੰ ਇਕ ਸੁਲਝੇ ਹੋਏ, ਤਜ਼ਰਬੇਕਾਰ ਨੇਤਾ ਦਾ ਸਾਥ ਮਿਲਿਆ ਹੈ। ਇਸ ਵੇਲੇ ਭਾਜਪਾ ਨੂੰ ਸੁਨੀਲ ਜਾਖੜ ਦਾ ਸਾਥ ਮਿਲਣ ਨਾਲ ਬਹੁਤ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਭਾਜਪਾ ਆਉਣ ਵਾਲੇ ਟਾਈਮ 'ਚ 2024 ਦੀਆਂ ਲੋਕ ਸਭਾ ਚੋਣਾਂ ਅਤੇ 2027 ਦੀਆਂ ਵਿਧਾਨਸਭਾ ਦਿਨ ਚੋਣਾਂ ਨੇ ਨਜ਼ਰ ਰੱਖੀ ਹੋਈ ਹੈ।

ਭਾਜਪਾ ਨੂੰ ਸੁਨੀਲ ਜਾਖੜ ਦਾ ਕੀ ਹੋਵੇਗਾ ਫਾਇਦਾ  
ਰਾਜਨੀਤੀ 'ਚ ਸੁਨੀਲ ਜਾਖੜ ਦੀ ਸ਼ਖ਼ਸੀਅਤ ਇਕ ਕਲੀਨ ਹਿੰਦੂ ਨੇਤਾ ਦੀ ਹੈ ਜੋ ਕਿ ਆਪਣੀ ਰਾਜਨੀਤਿਕ ਸੂਝਬੂਝ ਕਰਕੇ ਹੀ ਜਾਣਿਆ ਗਿਆ ਹੈ। ਅੱਜ ਤੱਕ ਸੁਨੀਲ ਜਾਖੜ ਨੂੰ ਕਿਸੇ ਤਰ੍ਹਾਂ ਦੇ ਵੀ ਕਿਸੇ ਮਸਲੇ 'ਚ ਫਸਦੀਆਂ ਨਹੀਂ ਦੇਖਿਆ ਗਿਆ। ਇਕ ਹਿੰਦੂ ਨੇਤਾ ਦੇ ਨਾਲ ਨਾਲ ਸੁਨੀਲ ਜਾਖੜ ਜਾਟ ਸਮੁਦਾਏ ਨੂੰ ਵੀ ਆਪਣੇ ਨਾਲ ਜੋੜਨ 'ਚ ਸਫਲ ਰਹੇ ਹਨ ਕਿਉਂਕਿ ਸੁਨੀਲ ਦਾ ਪਰਿਵਾਰ ਜਾਟ ਜਾਤੀ ਨਾਲ ਵੀ ਸੰਬੰਧਿਤ ਹੈ। ਕਾਂਗਰਸ ਪਾਰਟੀ 'ਚ ਕੰਮ ਕਰਦਿਆਂ ਸੁਨੀਲ ਜਾਖੜ ਨੂੰ ਇਕ ਚੰਗਾ ਸੰਗਠਨਕਰਤਾ ਮੰਨਿਆ ਜਾਂਦਾ ਰਿਹਾ ਹੈ।  ਆਪਣੀ ਕਾਂਗਰਸ ਦੀ ਪਾਰੀ ਦੇ ਦੌਰਾਨ ਸੁਨੀਲ ਜਾਖੜ ਨੇ ਪਾਰਟੀ ਦੇ ਕਿ ਵੱਡੇ ਨੇਤਾਵਾਂ ਨੂੰ ਪਾਰਟੀ ਨਾਲ ਜੋੜ ਕੇ ਰੱਖਿਆ ਸੀ। ਇਸ ਗੱਲ ਦਾ ਫਾਇਦਾ ਹੁਣ ਭਾਜਪਾ ਨੂੰ ਵੀ ਹੋ ਸਕਦਾ ਹੈ ਕਿ ਸੁਨੀਲ ਜਾਖੜ ਆਪਣੇ ਨਾਲ ਕਈ ਵੱਡੇ ਨੇਤਾਵਾਂ ਨੂੰ ਭਾਜਪਾ 'ਚ ਸ਼ਾਮਿਲ ਕਰਵਾ ਸਕਦੇ ਹਨ। ਸੁਨੀਲ ਜਾਖੜ ਦੇ ਸਾਫ ਸ਼ਖ਼ਸੀਅਤ ਦੇ ਕਾਰਨ ਪੰਜਾਬ ਦੇ ਨਾਲ ਨਾਲ ਭਾਰਤ ਦੇ ਹੋਰ ਸੂਬਿਆਂ 'ਚ ਵੀ ਸੁਨੀਲ ਜਾਖੜ ਆਪਣੀ ਅਲਗ ਪਹਿਚਾਣ ਬਣਾ ਚੁਕੇ ਹਨ। ਜਿਸ ਦਾ ਫ਼ਾਇਦਾ ਭਾਜਪਾ ਨੂੰ ਆਉਣ ਵਾਲਿਆਂ ਚੋਣਾਂ 'ਚ ਮਿਲ ਸਕਦਾ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਭਾਜਪਾ ਸੁਨੀਲ ਜਾਖੜ ਨੂੰ ਰਾਜ ਸਭਾ 'ਚ ਭੇਜ ਸਕਦੇ ਹਨ ਕਿਉਂਕਿ ਇਕ ਚੰਗੇ ਵਕਤਾ ਹੋਣ ਦੇ ਨਾਲ ਨਾਲ ਇਕ ਅਗਰੈਸਿਵ ਸ਼ਖਸ਼ੀਅਤ ਵੀ ਹੈ ਜੋ ਕਿ ਪੂਰੀ ਤਾਕਤ ਨਾਲ ਆਪਣੀ ਆਵਾਜ਼ ਨੂੰ ਆਪਣੀ ਗੱਲ ਨਾਲ ਸਾਹਮਣੇ ਰੱਖ ਸਕਦੇ ਹਨ।  

ਸੁਨੀਲ ਜਾਖੜ ਨੂੰ ਭਾਜਪਾ ਦਾ ਕੀ ਹੋਵੇਗਾ ਫਾਇਦਾ 
ਜੇਕਰ ਗੱਲ ਕੀਤੀ ਜਾਵੇ ਸੁਨੀਲ ਜਾਖੜ ਦੀ ਤਾਂ ਪਿੱਛਲੇ ਕਾਫੀ ਸਮੇਂ ਤੋਂ ਜੋ ਜਗ੍ਹਾ ,ਅਹੁਦਾ ਸੁਨਿਲ ਜਾਖੜ ਕਾਂਗਰਸ ਪਾਰਟੀ 'ਚ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਭਾਜਪਾ ਤੋਂ ਮਿਲਣ ਦੀ ਉਮੀਦ ਹੈ। ਸੁਨੀਲ ਜਾਖੜ ਜੋ ਪੰਜਾਬ ਦੀ ਰਾਜਨੀਤੀ 'ਚ ਅਹਿਮ ਹਿੱਸੇਦਾਰੀ ਨਿਭਾ ਰਹੇ ਸਨ, ਹੁਣ ਉਨ੍ਹਾਂ ਨੂੰ ਸੈਂਟਰ ਦੀ ਸਰਕਾਰ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਸੁਨੀਲ ਜਾਖੜ ਨੂੰ ਭਾਜਪਾ 'ਚ ਵੱਡੀ ਤੇ ਅਹਿਮ ਜਿੰਮੇਵਾਰੀ ਮਿਲਣ ਦੀ ਉਮੀਦ ਹੈ ਜਿਸ 'ਚ ਸੁਨੀਲ ਜਾਖੜ ਆਪਣੇ ਪੁਰਾਣੇ ਤਜ਼ਰਬਿਆਂ ਦੇ ਨਾਲ ਨਵੀਂ ਸ਼ੁਰੂਆਤ ਕਰਨਗੇ। ਭਾਜਪਾ ਦੇ ਸੁਨੀਲ ਜਾਖੜ ਨੂੰ ਰਾਜ ਸਭਾ 'ਚ ਭੇਜਣ ਦੇ ਫੈਸਲੇ ਨਾਲ ਸੁਨੀਲ ਜਾਖੜ ਨੂੰ ਇਕ ਵੱਡਾ ਮੈਦਾਨ ਮਿਲੇਗਾ ਜਿਸ 'ਚ ਉਹ ਆਪਣੇ ਵਿਚਾਰ ਨੂੰ ਰੱਖ ਸਕਣਗੇ। ਇਸ ਤੋਂ ਇਲਾਵਾ ਆਉਣ ਵਾਲੇ ਚੋਣਾਂ ਦੇ ਦੌਰਾਨ ਪੰਜਾਬ ਦੇ ਨਾਲ ਨਾਲ ਬਾਕੀ ਸੂਬਿਆਂ 'ਚ ਵੀ ਆਪਣੀ ਛਾਪ ਛੱਡਣ ਦਾ ਮੌਕੇ ਮਿਲ ਰਿਹਾ ਹੈ।  

ਦਸ ਦਈਏ ਕਿ ਅੱਜ ਦਿੱਲੀ 'ਚ ਸੁਨੀਲ ਜਾਖੜ ਨੂੰ ਪਾਰਟੀ 'ਚ ਸ਼ਾਮਿਲ ਕਰਦਿਆਂ ਜੇਪੀ ਨੱਡਾ ਨੇ ਕਿਹਾ ਕਿ ਸੁਨੀਲ ਜਾਖੜ ਪਾਰਟੀ 'ਚ ਵੱਡੀ ਭੂਮਿਕਾ ਨਿਭਾਉਣਗੇ। ਜੇਪੀ ਨੱਡਾ ਨੇ ਕਿਹਾ ਕਿ ਸੁਨੀਲ ਜਾਖੜ ਨੇ ਕਾਂਗਰਸ ਦੀ ਘਟੀਆ ਰਾਜਨੀਤੀ ਤੋਂ ਵੱਖ ਆਪਣੀ ਪਛਾਣ ਬਣਾਈ ਹੈ। ਪੰਜਾਬ ਵਿੱਚ ਨਸ਼ਿਆਂ ਅਤੇ ਅੱਤਵਾਦ ਨਾਲ ਜੁੜੇ ਮੁੱਦੇ ਹਨ ਅਤੇ ਇਹ ਜ਼ਰੂਰੀ ਹੈ ਕਿ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਭਾਜਪਾ ਵਿੱਚ ਸ਼ਾਮਲ ਹੋਣ। ਨੱਡਾ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੇ ਕਈ ਆਗੂ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਜਿਨ੍ਹਾਂ ਦੇ ਮਨ ਵਿੱਚ ਦੇਸ਼ ਹਿੱਤ ਹੈ।      
       

Get the latest update about SUNIL JAKHAR REASON TO JOIN BJP, check out more about BJP, PUNJAB CONGRESS, NATIONAL NEWS & JP NADDA

Like us on Facebook or follow us on Twitter for more updates.