ਪੰਜਾਬ ਕੋਰੋਨਾ ਅਪਡੇਟ ਰਾਹੀਂ ਜਾਣੋ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਹਾਲ

ਤਾਜ਼ਾ ਰਿਪੋਰਟ ਮੁਤਾਬਕ ਸੂਬੇ 'ਚ ਅੱਜ ਨਵੇਂ ਕੇਸ ਆਉਣ ਨਾਲ ਪੰਜਾਬ 'ਚ ਹੁਣ ਤੱਕ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 95529 ਹੋ ਚੁੱਕੇ ਹਨ। ਅੱਜ ਸੂਬੇ 'ਚ...

ਚੰਡੀਗੜ੍ਹ(19 ਸਤੰਬਰ 2020)— ਤਾਜ਼ਾ ਰਿਪੋਰਟ ਮੁਤਾਬਕ ਸੂਬੇ 'ਚ ਅੱਜ ਨਵੇਂ ਕੇਸ ਆਉਣ ਨਾਲ ਪੰਜਾਬ 'ਚ ਹੁਣ ਤੱਕ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 95529 ਹੋ ਚੁੱਕੇ ਹਨ। ਅੱਜ ਸੂਬੇ 'ਚ ਕੋਰੋਨਾ ਦੇ ਨਵੇਂ ਪਾਜ਼ੀਟਿਵ ਕੇਸ 2696 ਸਾਹਮਣੇ ਆਏ ਹਨ। 

ਪੰਜਾਬ 'ਚ ਅੱਜ ਕੋਰੋਨਾ ਕਰਕੇ 49 ਲੋਕਾਂ ਦੀ ਮੌਤ ਹੋਈ ਹੈ। ਅੱਜ ਅੰਮ੍ਰਿਤਸਰ 'ਚ 9, ਲੁਧਿਆਣਾ 'ਚ 12, ਪਟਿਆਲਾ 'ਚ 3, ਐੱਸ.ਏ.ਐੱਸ ਨਗਰ 'ਚ 1, ਜਲੰਧਰ 'ਚ 7, , ਬਠਿੰਡਾ 'ਚ 2, ਹੁਸ਼ਿਆਰਪੁਰ 'ਚ 4,  ਕਪੂਰਥਲਾ 'ਚ 5,  ਫਰੀਦਕੋਟ 'ਚ 1, ਗੁਰਦਾਸਪੁਰ 'ਚ 1, ਅਤੇ ਪਠਾਨਕੋਟ 'ਚ 4 ਮੌਤ ਦਰਜ ਕੀਤੀ ਗਈ ਹੈ।

ਜਲੰਧਰ 'ਚ ਅੱਜ ਵੀ ਜਾਰੀ ਰਿਹਾ ਕੋਰੋਨਾ ਦਾ ਕਹਿਰ, ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਅੱਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 312 ਨਵੇਂ ਕੇਸ ਦਰਜ ਹੋਏ ਹਨ। ਇਸ ਤਰ੍ਹਾਂ ਨਵੇਂ ਕੇਸਾਂ ਨੂੰ ਦੇਖਦੇ ਹੋਏ ਲੁਧਿਆਣਾ 'ਚ ਕੋਰੋਨਾ ਦੇ ਕੁੱਲ੍ਹ ਕੇਸਾਂ ਦੀ ਗਿਣਤੀ 16027 ਅਤੇ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 658 ਹੋ ਗਈ ਹੈ। 


ਇਸ ਤੋਂ ਇਲਾਵਾ ਅੱਜ ਜਲੰਧਰ 'ਚ ਕੋਰੋਨਾ ਦੇ 227 ਕੇਸ ਨਵੇਂ ਆਉਣ ਨਾਲ ਜ਼ਿਲ੍ਹੇ 'ਚ ਕੁੱਲ੍ਹ ਕੇਸਾਂ ਦੀ ਗਿਣਤੀ 11170 ਅਤੇ ਮੌਤਾਂ ਦੀ ਗਿਣਤੀ 308 ਤੱਕ ਪਹੁੰਚ ਗਈ ਹੈ।