ਬਿਨਾਂ ਅੱਖਾਂ ਦੇ ਕੀਤੀ ਤਿਆਰ, ਜਾਣੋ UPSC 'ਚ 7ਵਾਂ ਰੈਂਕ ਹਾਸਿਲ ਕਰਨ ਵਾਲੇ ਟਾਪਰ ਸਮਯਕ ਜੈਨ ਦੀ ਸਫਲਤਾ ਦੀ ਕਹਾਣੀ

UPSC 'ਚ 7ਵਾਂ ਰੈਂਕ ਹਾਸਲ ਕਰਨ ਵਾਲਾ ਸਮਯਕ ਜੈਨ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਯੂਪੀਐਸਸੀ ਵਿੱਚ ਇਹ ਉਸਦੀ ਦੂਜੀ ਕੋਸ਼ਿਸ਼ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਦਿੱਲੀ ਤੋਂ ਹੀ ਕੀਤੀ, ਇਸ ਤੋਂ ਬਾਅਦ ਉਸਨੇ ਓਪਨ ਲਰਨਿੰਗ ਤੋਂ ਅੰਗਰੇਜ਼ੀ ਆਨਰਜ਼ ਵਿੱਚ ਗ੍ਰੈਜੂਏਸ਼ਨ ਕੀਤੀ...

ਕਹਿੰਦੇ ਨੇ ਜਦੋਂ ਤੱਕ ਬੰਦਾਆਪ ਨਾ ਚਾਹੇ, ਕੋਈ ਵੀ ਸਰੀਰਕ, ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਉਸ ਨੂੰ ਹਰਾ ਨਹੀਂ ਸਕਦੀ। ਜੇ ਤੁਸੀਂ ਕੁਝ ਕਰਨ ਦਾ ਦ੍ਰਿੜ੍ਹ ਨਿਸ਼ਚਾ ਕਰ ਲਈ ਤਾਂ ਕੁਝ ਵੀ ਅਸੰਭਵ ਨਹੀਂ ਹੈ। ਇਕ ਐਸੀ ਹੀ ਸਫਤਲਾ ਦੀ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਨੇ ਆਪਣੀ ਕਮੀ ਨੂੰ ਹੀ ਸਫਲਤਾ ਦਾ ਕਾਰਨ ਬਣਾ ਲਿਆ। ਸਮਯਕ ਜੈਨ, ਜਿਸ ਨੇ UPSC ਸਿਵਲ ਸੇਵਾਵਾਂ ਪ੍ਰੀਖਿਆ ਵਿੱਚ 7ਵਾਂ ਰੈਂਕ ਹਾਸਲ ਕੀਤਾ ਹੈ, ਦੇਖ ਨਹੀ ਸਕਦਾ ਅਤੇ ਇਸ ਦੇ ਬਾਵਜੂਦ ਅੱਜ ਉਹ ਯੂਪੀਐਸਸੀ ਟਾਪਰ ਸੂਚੀ ਵਿੱਚ ਸ਼ਾਮਲ ਹੈ।

UPSC 'ਚ 7ਵਾਂ ਰੈਂਕ ਹਾਸਲ ਕਰਨ ਵਾਲਾ ਸਮਯਕ ਜੈਨ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਯੂਪੀਐਸਸੀ ਵਿੱਚ ਇਹ ਉਸਦੀ ਦੂਜੀ ਕੋਸ਼ਿਸ਼ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਦਿੱਲੀ ਤੋਂ ਹੀ ਕੀਤੀ, ਇਸ ਤੋਂ ਬਾਅਦ ਉਸਨੇ ਓਪਨ ਲਰਨਿੰਗ ਤੋਂ ਅੰਗਰੇਜ਼ੀ ਆਨਰਜ਼ ਵਿੱਚ ਗ੍ਰੈਜੂਏਸ਼ਨ ਕੀਤੀ। IIMC ਤੋਂ ਇੰਗਲਿਸ਼ ਜਰਨਲਿਜ਼ਮ ਦਾ ਕੋਰਸ ਕੀਤਾ ਅਤੇ ਫਿਰ JNU ਚਲਾ ਗਿਆ। ਉਸਨੇ JNU ਤੋਂ ਅੰਤਰਰਾਸ਼ਟਰੀ ਸਬੰਧਾਂ ਵਿੱਚ ਐਮ.ਏ.ਕੀਤੀ।


ਕੋਰੋਨਾ ਦਾ ਸਮਾਂ ਅਜਿਹਾ ਸੀ ਜਿਸ ਨੇ ਹਰ ਇੱਕ ਦੀ ਜਿੰਦਗੀ ਨੂੰ ਪ੍ਰਭਾਵਿਤ ਕੀਤਾ ਸੀ।  ਹਰ ਇਕ ਦੀ ਜਿੰਦੀ ਦੇ ਕਈ ਪਹਿਲੂਆਂ ਨੂੰ ਬਦਲ ਕੇ ਰੱਖ ਦਿੱਤਾ ਸੀ। ਇਹ ਕੋਰੋਨਾ ਦਾ ਸਮਾਂ ਸੀ ਜਦੋਂ ਸਮਯਕ ਨੂੰ ਹਰ ਰੋਜ਼ 7-8 ਘੰਟੇ ਪੜ੍ਹਾਈ ਕਰਨ ਦਾ ਮੌਕਾ ਮਿਲਿਆ ਅਤੇ ਇਸ ਨਾਲ ਉਸ ਨੇ ਆਪਣੀ ਯੂਪੀਐੱਸਸੀ ਯਾਤਰਾ ਸ਼ੁਰੂ ਕੀਤੀ। ਹਾਲਾਂਕਿ, ਸਮਯਕ ਨੂੰ ਆਪਣੀ ਪਹਿਲੀ ਕੋਸ਼ਿਸ਼ ਵਿੱਚ ਸਫਲਤਾ ਨਹੀਂ ਮਿਲੀ। ਪਰ ਉਸ ਨੇ ਹਾਰ ਨਹੀਂ ਮੰਨੀ ਅਤੇ ਤਿਆਰੀ ਕਰਦਾ ਰਿਹਾ।

ਜੇਐਨਯੂ 'ਚ ਪੜ੍ਹਾਈ ਦੇ ਦੌਰਾਨ, ਸਮਯਕ ਨੇ ਦੇਖਿਆ ਕਿ ਉਸਦੇ ਆਲੇ ਦੁਆਲੇ ਹਰ ਕੋਈ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਸੀ। ਉੱਥੇ ਉਸ ਨੇ ਸਿਵਲ ਸਰਵਿਸਿਜ਼ ਇਮਤਿਹਾਨ ਨੂੰ ਸਮਝ ਲਿਆ ਅਤੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਸਮਯਕ ਦੀ ਮਾਂ ਨੇ ਪ੍ਰੀਲਿਮ ਇਮਤਿਹਾਨ ਲਿਖਣ ਵਿੱਚ ਉਸਦੀ ਮਦਦ ਕੀਤੀ ਅਤੇ ਉਸਦਾ ਇੱਕ ਦੋਸਤ ਮੇਨ ਇਮਤਿਹਾਨ ਲਈ ਲੇਖਕ ਬਣ ਗਿਆ। ਉਸ ਦਾ ਕਹਿਣਾ ਹੈ ਕਿ ਪ੍ਰੀਖਿਆ ਲਈ ਉਸ ਦੇ ਮਾਤਾ-ਪਿਤਾ ਦਾ ਸਹਿਯੋਗ ਬਹੁਤ ਜ਼ਰੂਰੀ ਸੀ, ਖਾਸ ਕਰਕੇ ਉਸ ਦੀ ਮਾਂ। ਸਮਯਕ ਦਾ ਕਹਿਣਾ ਹੈ ਕਿ ਉਹ ਨਤੀਜਾ ਦੇਖ ਕੇ ਬਹੁਤ ਖੁਸ਼ ਸੀ ਅਤੇ ਲੱਗਦਾ ਹੈ ਕਿ ਇਹ ਉਸ ਲਈ ਇਕ ਸੁਪਨਾ ਸਾਕਾਰ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਿੰਗਲ ਡਿਜਿਟ 'ਚ ਰੈਂਕਿੰਗ ਹਾਸਲ ਕਰਨਾ ਇਕ ਸੁਪਨਾ ਸਾਕਾਰ ਹੋਣ ਵਰਗਾ ਹੈ। ਭਾਵਨਾਵਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਔਖਾ ਹੈ।

Get the latest update about upsc final result 2021, check out more about upsc result 2021, ias samyak jain, Education & upsc cse 2021

Like us on Facebook or follow us on Twitter for more updates.