ਜਾਣੋ ਕੌਣ ਹੈ ਪੰਜਾਬ ਰਾਜਨੀਤੀ ਦੇ 'Power Centre' ਰਾਘਵ ਚੱਡਾ

ਰਾਘਵ ਚੱਡਾ 2011 ਨੂੰ 'India Against Corruption' ਅੰਦੋਲਨ ਚ ਗਏ ਸਨ। ਜਿਥੇ ਅਰਵਿੰਦ ਕੇਜਰੀਵਾਲ ਨਾਲ ਉਸ ਦੀ ਮੁਲਾਕਾਤ ਹੋਈ। ਆਮ ਆਦਮੀ ਪਾਰਟੀ ਦੇ ਡ੍ਰਾਫਟਿੰਗ ਕਮੇਟੀ 'ਚ ਹਿੱਸਾ ਰਹੇ ਰਾਘਵ ਚੱਡਾ, ਸਾਲ 2013 'ਚ ਆਪ ਵਲੋਂ ਤਿਆਰ ਘੋਸ਼ਣਾ ਪੱਤਰ ਦਾ ਹੀ ਹਿਸਾ ਰਹੇ ਸਨ। ਸਾਲ 2016 'ਚ ...

ਪੰਜਾਬ 'ਚ ਆਮ ਆਦਮੀ ਪਾਰਟੀ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਰਾਘਵ ਚੜਾ ਨੂੰ ਹਮੇਸ਼ਾ ਹੀ ਟੀਵੀ ਚੈਨਲਾਂ 'ਚ ਭਾਸ਼ਣ ਪ੍ਰੋਗਰਾਮਾਂ 'ਚ ਦੇਖਿਆ ਜਾਂਦਾ ਰਿਹਾ ਹੈ।  ਬੇਬਾਕੀ ਨਾਲ ਆਪਣੇ ਸ਼ਬਦਾਂ ਨੂੰ ਬਿਆਨ ਕਰਨ ਵਾਲੇ ਰਾਘਵ ਚੱਡਾ ਪੇਸ਼ੇ ਤੋਂ ਇਕ ਸੀਏ ਹਨ। ਨਾਲ ਹੀ ਮੌਜੂਦਾ ਭਾਰਤੀ ਰਾਜਨੀਤੀ 'ਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। 33 ਸਾਲਾਂ ਰਾਘਵ,  ਦਿੱਲੀ ਜਲ ਬੋਰਡ ਦੇ ਵਾਈਸ ਚੇਅਰਮੈਨ ਵਜੋਂ ਜਾਣੇ-ਪਛਾਣੇ ਹਨ। ਰਾਘਵ ਚੱਡਾ ਦਿੱਲੀ ਵਿਧਾਨਸਭਾ 'ਚ ਰਾਜੇਂਦਰ ਨਗਰ ਸੀਟ ਤੋਂ ਵਿਧਾਇਕ ਹਨ। ਸਾਲ 2020 'ਚ ਹੋਏ ਚੋਣਾਂ 'ਚ ਉਨ੍ਹਾਂ ਭਾਜਪਾ ਨੇਤਾ ਸਰਦਾਰ ਆਰਪੀ ਸਿੰਘ ਨੂੰ 20 ਹਜਾਰ ਵੋਟਾਂ ਨਾਲ ਮਾਤ ਦਿੱਤੀ ਸੀ। 

ਰਾਘਵ ਚੱਡਾ ਦਾ ਜਨਮ ਨਵੀਂ ਦਿੱਲੀ 'ਚ 11 ਨਵੰਬਰ 1988 ਨੂੰ ਹੋਇਆ ਸੀ। ਸ਼ੁਰੂਆਤੀ ਪੜ੍ਹਾਈ ਦਿੱਲੀ ਦੇ ਮਾਡਰਨ ਹਾਈ ਸਕੂਲ ਤੋਂ ਹੋਈ ਤੇ ਬਾਅਦ 'ਚ ਦਿੱਲੀ ਯੂਨੀਵਰਸਿਟੀ ਦੇ ਸਾਉਥ ਕੈਂਪਸ ਦੇ ਵੈਂਕਟੇਸ਼ਵਰ ਕਾਲਜ ਤੋਂ ਡਿਗਰੀ ਕੀਤੀ। ਰਾਘਵ ਚੱਡਾ ਨੇ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਐਮ.ਬੀ.ਏ ਦੀ ਡਿਗਰੀ ਹਾਸਿਲ ਕੀਤੀ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਰਾਘਵ ਚੱਡਾ ਨੇ ਇਕ ਚਾਰਟਰ ਅਕਾਉਂਟੈਂਟ ਦੇ ਤੌਰ ਤੇ ਕੀਤੀ ਪਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਰਾਘਵ ਚੱਡਾ ਰਾਜਨੀਤੀ 'ਚ ਐਕਟਿਵ ਹੋਏ ਤੇ ਅੱਜ ਪੰਜਾਬ ਰਾਜਨੀਤੀ 'ਚ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ। 

'ਆਪ' ਤੇ ਆਮ ਲੋਕਾਂ ਤੇ ਚਲਿਆ ਡਾ.ਵਿਜੇ ਸਿੰਗਲਾ ਦਾ ਜਾਦੂ, ਸਿੱਧੂ ਮੂਸੇਵਾਲਾ ਨੂੰ ਹਰਾਉਣ ਦਾ ਮਿਲਿਆ ਇਨਾਮ

ਜਿਕਰਯੋਗ ਹੈ ਕਿ ਰਾਘਵ ਚੱਡਾ 2011 ਨੂੰ 'India Against Corruption' ਅੰਦੋਲਨ ਚ ਗਏ ਸਨ। ਜਿਥੇ ਅਰਵਿੰਦ ਕੇਜਰੀਵਾਲ ਨਾਲ ਉਸ ਦੀ ਮੁਲਾਕਾਤ ਹੋਈ। ਆਮ ਆਦਮੀ ਪਾਰਟੀ ਦੇ ਡ੍ਰਾਫਟਿੰਗ ਕਮੇਟੀ 'ਚ ਹਿੱਸਾ ਰਹੇ ਰਾਘਵ ਚੱਡਾ, ਸਾਲ 2013 'ਚ ਆਪ ਵਲੋਂ ਤਿਆਰ ਘੋਸ਼ਣਾ ਪੱਤਰ ਦਾ ਹੀ ਹਿਸਾ ਰਹੇ ਸਨ। ਸਾਲ 2016 'ਚ ਆਮ ਆਦਮੀ ਪਾਰਟੀ ਦੀ ਦਿਲੀ 'ਚ ਸਰਕਾਰ ਬਣਨ ਤੋਂ ਬਾਅਦ ਆਪ ਮੁਖ ਮੰਤਰੀ ਮਨੀਸ਼ ਸੰਸੋਧਿਆ ਦੇ ਸਲਾਹਕਾਰ ਵਜੋਂ ਸਾਹਮਣੇ ਆਏ। ਇਸ ਦੌਰਾਨ ਉਨ੍ਹਾਂ ਕੇਵਲ ਇੱਕ ਰੁਪਏ ਪ੍ਰਤੀ ਮਹੀਨਾ  ਤਨਖਾਹ ਤੇ ਕੰਮ ਕੀਤਾ। ਆਪਣੇ ਢਾਈ ਮਹੀਨੇ ਦੀ ਤਨਖਾਹ 2.5 ਰੁਪਏ ਸਰਕਾਰ ਨੂੰ ਵਾਪਿਸ ਕਰਕੇ ਉਹ ਸੁਰਖੀਆਂ 'ਚ ਆਏ ਸਨ।  

ਰਾਘਵ ਚੱਡਾ ਨੇ 2019 ਲੋਕਸਭਾ ਦੀਆਂ ਚੋਣਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਲੜੀਆਂ। ਜਿਸ 'ਚ ਉਨ੍ਹਾਂ ਸਾਉਥ ਦਿਲੀ ਤੋਂ ਬੀਜੇਪੀ ਉਮੀਦਵਾਰ ਨੂੰ 2.5 ਲੱਖ ਵੋਟਾਂ ਨਾਲ ਮਾਤ ਦਿੱਤੀ ਸੀ। ਸਾਲ 2020 ਦਿੱਲੀ ਵਿਧਾਨਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਨੇ ਰਾਜੇਂਦਰ ਨਗਰ ਤੋਂ ਰਾਘਵ ਚੱਡਾ ਨੂੰ ਚੋਣ ਮੈਦਾਨ 'ਚ ਉਤਾਰਿਆ ਜਿਥੇ ਰਾਘਵ ਚੱਡਾ ਨੇ ਬੀਜੇਪੀ ਨੇਤਾ ਆਰ ਪੀ ਸਿੰਘ ਨੂੰ 20 ਹਜਾਰ ਵੋਟਾਂ ਦੇ ਅੰਤਰ ਨਾਲ ਹਰਾ ਦਿਤਾ। ਇਸ ਤੋਂ ਬਾਅਦ ਰਾਘਵ ਚੱਡਾ ਨੂੰ ਦਿੱਲੀ ਜਲ ਬੋਰਡ ਦਾ ਵਾਈਸ ਪ੍ਰੈਸੀਡੈਂਟ ਵੀ ਨਿਯੁਕਤ ਕੀਤਾ ਗਿਆ।     

Get the latest update about POWER CENTRE PUNJAB RAGHAV CHADDA, check out more about TRUE SCOOP PUNJABI, RAGHAV CHADDA, AAM ADMI PARTY & CH BHAGWANT MANN

Like us on Facebook or follow us on Twitter for more updates.