ਕੈਬਨਿਟ ਮੀਟਿੰਗ ਤੋਂ ਬਾਅਦ ਜਾਣੋਂ ਸੁਨੀਲ ਜਾਖੜ ਤੇ ਸੁਖਜਿੰਦਰ ਰੰਧਾਵਾ ਨੇ ਕਿਉਂ ਦੇ ਦਿੱਤਾ ਅਸਤੀਫਾ?

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਪੰਜਾਬ ਕੈਬਨਿਟ ਦੀ ਮੀ...

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ। ਜਿਸ 'ਚ ਬਹਿਬਲ ਕਲਾਂ ਗੋਲੀਕਾਂਡ ਮਾਮਲਾ ਅਤੇ ਬਰਗਾੜੀ ਬੇਅਦਬੀ ਮਾਮਲੇ ਲੈ ਕੇ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ 'ਚ ਜੰਮ ਕੇ ਬਹਿਸ ਹੋਈ। ਇਸ ਦਰਮਿਆਨ ਸੁਨੀਲ ਜਾਖੜ ਅਤੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੈਪਟਨ ਨੂੰ ਆਪਣਾ ਅਸਤੀਫ਼ਾ ਤੱਕ ਦੇ ਦਿੱਤਾ। ਉਨ੍ਹਾਂ ਕੁੰਵਰ ਵਿਜੇ ਪ੍ਰਤਾਪ ਦੇ ਕੇਸ ਨੂੰ ਲੈ ਕੇ ਅਸਤੀਫਾ ਦੇ ਦਿੱਤਾ ਹੈ। ਦਰਅਸਲ ਕੋਟਕਪੂਰਾ ਫਾਇਰਿੰਗ ਮਾਮਲੇ 'ਤੇ ਜਿੱਥੇ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਉੱਥੇ ਹੀ ਕਾਂਗਰਸ ਪਾਰਟੀ ਦੇ ਵਿਚਕਾਰ ਵੀ ਹੁਣ ਇਸ ਮਾਮਲੇ ਲੈ ਕੇ ਅੰਦਰੂਨੀ ਕਲੇਸ਼ ਵਧਦਾ ਦਿਖਾਈ ਦੇ ਰਿਹਾ ਹੈ।

ਦਰਅਸਲ ਕੁੰਵਰ ਵਿਜੈ ਪ੍ਰਤਾਪ ਦਾ ਨਾਂ ਪੰਜਾਬ ਦੇ ਡੀਜੀਪੀ ਦੇ ਨਾਲ-ਨਾਲ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਸੁਝਾਇਆ ਸੀ ਅਤੇ ਅੱਜ ਕੈਬਨਿਟ ਮੀਟਿੰਗ ਦੇ ਦੌਰਾਨ ਰੰਧਾਵਾ ਨੇ ਮੁੱਖ ਮੰਤਰੀ ਤੋਂ ਇਹ ਪੁੱਛਿਆ ਕਿ ਰਿਪੋਰਟ 'ਤੇ ਕੁੰਵਰ ਵਿਜੈ ਪ੍ਰਤਾਪ ਦੇ ਬਿਨਾਂ ਜੋ ਹੋਰ ਅਫਸਰ ਹਨ ਜਿਨ੍ਹਾਂ ਨੇ ਹਸਤਾਖਰ ਨਹੀਂ ਕੀਤੇ, ਉਨ੍ਹਾਂ 'ਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ? ਕਿਉਂ ਵਾਰ ਵਾਰ ਏਜੀ ਆਫਿਸ ਨੂੰ ਹੀ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ ਜਦਕਿ ਪੰਜਾਬ ਡੀਜੀਪੀ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਹਾਲੇ ਤੱਕ ਉਨ੍ਹਾਂ ਅਫ਼ਸਰਾਂ 'ਤੇ ਕੀ ਕਾਰਵਾਈ ਹੋਈ ਹੈ ਜਿਸ ਵਜ੍ਹਾ ਨਾਲ ਅਸੀਂ ਕੇਸ ਹਾਰੇ ਹਾਂ।

ਉਨ੍ਹਾਂ ਕਿਹਾ ਕੁੰਵਰ ਵਿਜੈ ਪ੍ਰਤਾਪ ਦਾ ਨਾਮ ਪੰਜਾਬ ਦੇ ਡੀਜੀਪੀ ਨੇ ਹੀ ਸੁਝਾਇਆ ਸੀ ਤਾਂ ਪੰਜਾਬ ਦੇ ਐਡਵੋਕੇਟ ਜਨਰਲ ਨੇ ਜਵਾਬ ਦਿੱਤਾ ਕਿ ਇਨ੍ਹਾਂ ਮਾਮਲਿਆਂ ਨਾਲ ਜੁੜੇ ਕੇਸਾਂ ਵਿੱਚੋਂ ਅਠਾਰਾਂ ਵਾਰ ਆਏ ਹਨ ਅਤੇ ਸਾਰੇ ਮਾਮਲਿਆਂ 'ਚ ਫ਼ੈਸਲਾ ਪੰਜਾਬ  ਸਰਕਾਰ ਦੇ ਹੱਕ ਵਿੱਚ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਚਲਾਨ ਦੇ ਵਿੱਚ ਕੀ ਕੁਝ ਹੈ ਇਸ ਬਾਰੇ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਅਤੇ ਹੁਣ ਕਸੂਰਵਾਰ ਉਨ੍ਹਾਂ ਨੂੰ ਅਤੇ ਉਸ ਦੇ ਲਾਅ ਆਫਿਸ ਨੂੰ ਠਹਿਰਾਇਆ ਜਾ ਰਿਹਾ ਹੈ।

ਉਥੇ ਹੀ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਇਸ ਮਾਮਲੇ 'ਚ ਲੋਕਾਂ ਨੂੰ ਜਵਾਬ ਨਹੀਂ ਦੇ ਸਕਦਾ। ਸਰਕਾਰ ਨੂੰ ਸੈੱਟ ਬੈਕ ਲੱਗਾ ਹੈ ਅਤੇ ਉਹ ਬੈਕਫੁੱਟ 'ਤੇ ਆ ਗਈ ਹੈ ਇਸ ਕਰਕੇ ਮੈਂ ਆਪਣਾ ਅਸਤੀਫ਼ਾ ਦੇ ਰਿਹਾ ਹਾਂ ਜੋ ਕਿ ਹਾਈਕਮਾਨ ਤੱਕ ਪਹੁੰਚਦਾ ਕਰ ਦਿੱਤਾ ਜਾਵੇ। ਮੀਟਿੰਗ ਦੇ ਵਿੱਚ ਕਈ ਵਾਰ ਇਸ ਮਾਮਲੇ ਲੈ ਕੇ ਹੰਗਾਮਾ ਵੀ ਹੋਇਆ। ਹੰਗਾਮੇ ਦੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿੱਚ ਬਹਿਸ ਵੀ ਹੋਈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਆਪਣਾ ਅਸਤੀਫ਼ਾ ਨਾਲ ਲੈ ਕੇ ਆਏ ਸਨ ਅਤੇ ਪੰਜਾਬ ਦੇ  ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੀ ਆਪਣਾ ਅਸਤੀਫ਼ਾ ਲੈ ਕੇ ਆਏ ਸਨ ,ਉਨ੍ਹਾਂ ਨੇ ਆਪਣਾ ਅਸਤੀਫ਼ਾ ਕੈਪਟਨ ਨੂੰ ਦੇ ਦਿੱਤਾ।  

Get the latest update about Truescoop, check out more about Truescoop News, Sunil Jakhar, cabinet meeting & resigned

Like us on Facebook or follow us on Twitter for more updates.