Mera Ration ਐਪ ਤੋਂ ਜਾਣੋਂ ਕਿਹੜੀ ਰਾਸ਼ਨ ਦੀ ਦੁਕਾਨ ਹੈ ਘਰ ਦੇ ਨੇੜੇ, 5 ਲੱਖ ਲੋਕ ਕਰ ਰਹੇ ਨੇ ਇਸ‍ਤੇਮਾਲ

ਨਵੇਂ ਸ਼ਹਿਰ ਵਿਚ ਕਿਹੜੀ ਰਾਸ਼ਨ (Ration) ਦੀ ਦੁਕਾਨ ਤੁਹਾਡੇ ਘਰ ਦੇ ਨੇੜੇ ਹੈ, ਪਹਿਲਾਂ ਤੁ...

ਨਵੀਂ ਦਿੱਲੀ: ਨਵੇਂ ਸ਼ਹਿਰ ਵਿਚ ਕਿਹੜੀ ਰਾਸ਼ਨ (Ration) ਦੀ ਦੁਕਾਨ ਤੁਹਾਡੇ ਘਰ ਦੇ ਨੇੜੇ ਹੈ, ਪਹਿਲਾਂ ਤੁਸੀਂ ਕਿੰਨਾ ਰਾਸ਼ਨ ਲੈ ਚੁੱਕੇ ਹੋ, ਜੇਕਰ ਰਾਸ਼ਨ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਘਰ ਬੈਠੇ ਦਰਜ ਕਰ ਸਕਦੇ ਹੋ। ਇਹ ਮੁਮਕਿਨ ਹੋਇਆ ਹੈ ਭਾਰਤ ਸਰਕਾਰ (Government of India) ਵਲੋਂ ਪਿਛਲੇ ਮਹੀਨੇ ਲਾਂਚ ਮੇਰਾ ਰਾਸ਼ਨ (Mera Ration) ਮੋਬਾਇਲ ਐਪ (Mobile App) ਨਾਲ। ਇਸ ਐਪ ਨੂੰ 12 ਅਪ੍ਰੈਲ ਤੱਕ ਕਰੀਬ 5 ਲੱਖ ਲੋਕ ਲੋਡ ਕਰ ਇਸ ਦੀਆਂ ਸਹੂਲਤਾਂ ਦਾ ਫਾਇਦਾ ਲੈ ਚੁੱਕੇ ਹਨ।

ਭਾਰਤ ਸਰਕਾਰ (Government of India) ਨੇ ਰਾਸ਼ਨ ਕਾਰਡ ਧਾਰਕਾਂ ਲਈ ਮੇਰਾ ਰਾਸ਼ਨ (Mera Ration) ਨਾਮ ਨਾਲ ਮੋਬਾਇਲ ਐਪ ਲਾਂਚ ਕੀਤਾ ਹੈ, ਜਿਸ ਵਿਚ ਕਾਰਡਧਾਰਕ ਨੂੰ ਨਜ਼ਦੀਕੀ ਰਾਸ਼ਨ ਦੀ ਦੁਕਾਨ (Fair Price Shop) ਦੇ ਨਾਲ ਹੀ ਰਾਸ਼ਨ ਕਾਰਡ ਵਿਚ ਆਪਣੀ ਸਥਿਤੀ ਅਤੇ ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਪੂਰੀ ਜਾਣਕਾਰੀ ਮਿਲ ਰਹੀ ਹੈ। ਮੇਰਾ ਰਾਸ਼ਨ (Mera Ration) ਮੋਬਾਇਲ ਨੂੰ ਐਂਡਰਾਇਡ ਫੋਨ (Androd phones) ਲਈ ਲਾਂਚ ਕੀਤਾ ਗਿਆ ਹੈ। ਯੂਜ਼ਰਸ ਇਸ ਨੂੰ ਗੂਗਲ ਪ‍ਲੇਅ ਸ‍ਟੋਰ (Google Play Store) ਤੋਂ ਡਾਊਨਲੋਡ ਕਰ ਸਕਦੇ ਹਨ। 12 ਅਪ੍ਰੈਲ ਤੱਕ ਦੇਸ਼ਭਰ ਵਿਚ 5 ਲੱਖ ਕਾਰਡਧਾਰਕ ਇਸ ਮੋਬਾਇਲ ਐਪ ਨੂੰ ਲੋਡ ਕਰ ਚੁੱਕੇ ਹਨ।

ਇਹ ਮੋਬਾਇਲ ਐਪ ਪਰਵਾਸੀ ਲੋਕਾਂ ਲਈ ਬਹੁਤ ਲਾਭਦਾਇਕ ਹੈ। ਨਵੇਂ ਸ਼ਹਿਰ ਵਿਚ ਕਾਰਡਧਾਰਕ ਦੇ ਨੇੜੇ ਕਿਹੜੀ ਰਾਸ਼ਨ ਦੀ ਦੁਕਾਨ ਹੈ। ਮੈਪ ਦੀ ਮਦਦ ਨਾਲ ਉਸ ਦੁਕਾਨ ਉੱਤੇ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਭੋਜਨ ਪਦਾਰਥਾਂ ਦੀ ਜਾਣਕਾਰੀ ਵੀ ਲੈ ਸਕਦੇ ਹਨ। ਇਹ ਐਪ ਹਿੰਦੀ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਹੈ। ਐਪ ਤੋਂ ਸੁਝਾਅ ਅਤੇ ਫੀਡਬੈਕ ਦੋਵੇਂ ਦੇ ਸਕਦੇ ਹਾਂ, ਜਿਸ ਨੂੰ ਜਨਤਕ ਵੰਡ ਮੰਤਰਾਲਾ ਨੋਟਿਸ ਵਿਚ ਲੈ ਸਕਦਾ ਹੈ।

Get the latest update about Truescoop, check out more about Mera Ration Mobile App, close to home, find ration shop & Truescoop News

Like us on Facebook or follow us on Twitter for more updates.