ਅੰਮ੍ਰਿਤਸਰ ਦੇ ਨਿੱਜੀ ਸਕੂਲ 'ਚ ਲੱਗੀ ਅੱਗ, ਬੱਚਿਆਂ 'ਚ ਫੈਲੀ ਦਹਿਸ਼ਤ

ਸ਼ਹਿਰ 'ਚ ਇਕ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਇਕ ਨਿੱਜੀ ਸਕੂਲ 'ਚ ਸ਼ਾਰਟ ਸਰਕਟ ਦੇ ਨਾਲ ਅੱਗ ਲਗ ਗਈ ਹੈ। ਜਿਸ ਸਮੇ ਇਹ ਅੱਗ ਲਗੀ ਉਸ ਸਮੇ ਕਲਾਸ 'ਚ ਬੱਚੇ ਮੌਜੂਦ ...

ਅੰਮ੍ਰਿਤਸਰ:- ਸ਼ਹਿਰ 'ਚ ਇਕ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਇਕ ਨਿੱਜੀ ਸਕੂਲ 'ਚ ਸ਼ਾਰਟ ਸਰਕਟ ਦੇ ਨਾਲ ਅੱਗ ਲਗ ਗਈ ਹੈ। ਜਿਸ ਸਮੇ ਇਹ ਅੱਗ ਲਗੀ ਉਸ ਸਮੇ ਕਲਾਸ 'ਚ ਬੱਚੇ ਮੌਜੂਦ ਸਨ। ਦਸ ਦਈਏ ਕਿ ਜਿਸ ਸਮੇ ਇਹ ਅੱਗ ਲਗੀ ਸਕੂਲ 'ਚ ਵੱਡੀ ਗਿਣਤੀ ਵਿਚ ਸਕੂਲੀ ਬੱਚੇ ਵੀ ਸਕੂਲ ਵਿਚ ਮੌਜੂਦ ਸਨ। 
ਘਟਨਾ ਸ਼ਹਿਰ 'ਚ ਪੈਂਦੇ ਹਰਕਿਸ਼ਨ ਪਬਲਿਕ ਸਕੂਲ ਦੀ ਹੈ। ਜਿਥੇ ਚਲਦੀ ਕਲਾਸ 'ਚ ਸਮਾਰਟ ਬੋਰਡ 'ਚ ਸ਼ੋਰਟ ਸਰਕਟ ਹੋਣ ਨਾਲ ਅਚਾਨਕ ਅੱਗ ਲਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਪਲਾਂ 'ਚ ਅੱਗ ਨੇ ਪੂਰੀ ਕਲਾਸ ਨੂੰ ਆਪਣੇ ਕਾਬੂ 'ਚ ਕਰ ਲਿਆ। ਸਕੂਲ ਪ੍ਰਬੰਧਨ ਵਲੋਂ ਮੌਕੇ ਤੇ ਬੱਚਿਆਂ ਨੂੰ ਕਲਾਸ ਰੂਮ 'ਚੋ ਬਾਹਰ ਕੱਢ ਲਿਆ ਗਿਆ ਪਰ ਫਿਰ ਵੀ ਪੂਰਾ ਕਮਰਾ ਧੂੰਏ ਨਾਲ ਭਰ ਗਿਆ। ਸ਼ਾਰਟ ਸਰਕਟ ਕਾਰਨ ਲੱਗੀ ਅੱਗ 'ਤੇ ਸਕੂਲ ਮੈਨੇਜਮੈਂਟ ਨੇ ਸਮੇਂ ਸਿਰ ਕਾਬੂ ਪਾ ਲਿਆ। ਪਰ ਸਕੂਲ ਪ੍ਰਬੰਧਕਾਂ ਵੱਲੋਂ ਮੀਡੀਆ ਨੂੰ ਕਵਰੇਜ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। 

ਜਿਕਰਯੋਗ ਹੈ ਕਿ ਅੱਜ ਸਵੇਰ ਨੂੰ ਹੀ ਅਮ੍ਰਿਤਸਰ ਦੇ ਕਵੀਨਜ਼ ਰੋਡ ਤੇ ਵੀ ਸ਼ੋਰਟ ਸਰਕਟ ਦ ਨਾਲ ਵਾਈਨ ਸ਼ੋਪ ਅਤੇ ਹੋਟਲ ਨੂੰ ਅੱਗ ਲੱਗ ਗਈ ਸੀ।  ਪੁਲਿਸ ਅਤੇ ਫਾਇਰ ਬ੍ਰਿਗੇਡ ਵਲੋਂ ਮੌਕੇ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਸੀ।  

Get the latest update about HARKRISHAN PUBLIC SCHOOL AMRITSAR NEWS, check out more about SCHOOL, FIRE, TRUESCOOP PUNJABI & AMRITSAR

Like us on Facebook or follow us on Twitter for more updates.