ਲੁਧਿਆਣਾ ਦੀ ਧਾਗਾ ਫੈਕਟਰੀ 'ਚ ਸ਼ਾਰਟ ਸਰਕਟ ਕਾਰਨ ਲਗੀ ਅੱਗ, ਲੱਖਾਂ ਦਾ ਮਾਲ ਸੜ੍ਹ ਹੋਇਆ ਸਵਾਹ

ਸ਼ਹਿਰ ਦੀ ਮਸ਼ਹੂਰ ਇੰਡਸਟਰੀ ਕੋਰਸਨ ਸਪਿਨਿੰਗ ਮਿੱਲ (ਕਪਾਹ) ਵਿੱਚ ਵੀਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਨੇੜੇ ਵਾਪਰੇ ਇਸ ਭਿਆਨਕ ਹਾਦਸੇ ਦੇ ਕਾਰਨ ਮਜਦੂਰਾਂ...

ਲੁਧਿਆਣਾ : ਸ਼ਹਿਰ ਦੀ ਮਸ਼ਹੂਰ ਇੰਡਸਟਰੀ ਕੋਰਸਨ ਸਪਿਨਿੰਗ ਮਿੱਲ (ਕਪਾਹ) ਵਿੱਚ ਵੀਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਨੇੜੇ ਵਾਪਰੇ ਇਸ ਭਿਆਨਕ ਹਾਦਸੇ ਦੇ ਕਾਰਨ ਮਜਦੂਰਾਂ 'ਚ ਦਹਿਸ਼ਤ ਫੈਲ ਗਈ ਤੇ ਆਪਣੀ ਜਾਣ ਬਚਾਉਣ ਲਈ ਉਹ ਤੁਰੰਤ ਮਿੱਲ ਤੋਂ ਬਾਹਰ ਆ ਗਏ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਸੀ । ਹਾਦਸਾ ਵੱਡਾ ਹੋਣ ਕਾਰਨ ਐਸਡੀਐਮ ਦੀਪ ਜੋਤ ਕੌਰ ਮੌਕੇ ’ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦੀਆਂ ਕਰੀਬ 10 ਗੱਡੀਆਂ ਨੂੰ ਬੁਲਾਇਆ ਗਿਆ।


ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਅੱਗ ਲਗਨ ਸਮੇ ਫੈਕਟਰੀ ਚ ਕਿਸੇ ਵੀ ਤਰ੍ਹਾਂ ਦਾ ਕੋਈ ਅੱਗ ਬੁਝਾਉਣ ਲਈ ਇੰਤਜ਼ਾਮ ਨਹੀਂ ਸੀ ਤੇ ਨਾ ਹੀ ਫੈਕਟਰੀ ਵਿੱਚ ਅੱਗ ਬੁਝਾਊ ਯੰਤਰ  ਰੱਖਿਆ ਗਿਆ ਸੀ। ਇਸ ਅੱਗ ਲੱਗਣ ਦੇ ਕਾਰਨ ਫੈਕਟਰੀ 'ਚ ਮੌਜੂਦ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ ਜਿਸ ਦੇ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। ਐਸਡੀਐਮ ਦੀਪ ਜੋਤ ਕੌਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਅੱਗ ਬਹੁਤ ਜ਼ਿਆਦਾ ਸੀ ਅਤੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।   

Get the latest update about LUDHIANA FACTORY FIRE, check out more about LUDHIANA NEWS, SPINNING MILL FIRE, TRUE SCOOP PUNAJBI & fire in spinning mill

Like us on Facebook or follow us on Twitter for more updates.