ਸ਼੍ਰੀ ਗੁਰਦੁਆਰਾ ਪੰਜਾ ਸਾਹਿਬ 'ਚ ਲੱਗੀ ਭਿਆਨਕ ਅੱਗ 'ਤੇ ਸਿਰਸਾ ਨੇ ਮੰਗਿਆ ਪਾਕਿਸਤਾਨ ਤੋਂ ਜਵਾਬ

ਪਾਕਿਸਤਾਨ ਦੇ ਪੰਜਾਬ ਜ਼ਿਲ੍ਹੇ ਦੇ ਹਸਨ ਅਬਦਲ ਸਥਿਤ ਸ਼੍ਰੀ ਗੁਰਦੁਆਰਾ ਪੰਜਾ ਸਾਹਿਬ ਦੇ ਦੀਵਾਨ ਹਾਲ 'ਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਨਿਰਮਾਣ ਕਾਰਜ ਦੌਰਾਨ ਵੈਲਡਿੰਗ ਦਾ...

ਅੰਮ੍ਰਿਤਸਰ— ਪਾਕਿਸਤਾਨ ਦੇ ਪੰਜਾਬ ਜ਼ਿਲ੍ਹੇ ਦੇ ਹਸਨ ਅਬਦਲ ਸਥਿਤ ਸ਼੍ਰੀ ਗੁਰਦੁਆਰਾ ਪੰਜਾ ਸਾਹਿਬ ਦੇ ਦੀਵਾਨ ਹਾਲ 'ਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਨਿਰਮਾਣ ਕਾਰਜ ਦੌਰਾਨ ਵੈਲਡਿੰਗ ਦਾ ਕੰਮ ਕਰਦੇ ਹੋਏ ਸ਼ਾਰਟ ਸਰਕਿਟ ਤੋਂ ਉੱਥੇ ਰੱਖੇ ਸਾਮਾਨ 'ਚ ਅੱਗ ਲੱਗ ਗਈ। ਹਾਲਾਂਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ ਇਹ ਨਿਰਮਾਣ ਕਾਰਜ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਕੀਤਾ ਜਾ ਰਿਹਾ ਸੀ।

FATF ਵਲੋਂ ਪਾਕਿ ਨੂੰ ਆਖਰੀ ਚਿਤਾਵਨੀ, ਅੱਤਵਾਦੀਆਂ ਖ਼ਿਲਾਫ਼ ਚੁੱਕਣ ਸਖ਼ਤ ਕਦਮ ਨਹੀਂ ਤਾਂ...

ਅੱਗ ਕਾਰਨ ਕੁਝ ਬਿਸਤਰ ਅਤੇ ਦਰੀਆਂ ਸੜ ਗਈਆਂ। ਉੱਥੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਘਟਨਾ 'ਤੇ ਅਫਸੋਸ ਜਤਾਇਆ ਅਤੇ ਕਿਹਾ ਕਿ ਪ੍ਰਬੰਧਕਾਂ ਨੂੰ ਕੰਮ ਕਰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ। ਉੱਥੇ ਡੀ. ਐੱਸ. ਜੀ. ਐੱਮ. ਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕਿਤੇ ਇਹ ਕੋਈ ਸਾਜਿਸ਼ ਤਾਂ ਨਹੀਂ। ਇਹ ਅੱਗ ਜਾਣ ਬੁੱਝ ਕੇ ਤਾਂ ਨਹੀਂ ਲਗਾਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਥਾਨ ਗੁਰੂ ਨਾਨਕ ਦੇਵ ਜੀ ਦਾ ਹੈ ਅਤੇ ਅਜਿਹੀਆਂ ਘਟਨਾਵਾਂ ਸਿੱਖ ਸਮੂਹ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਨਿਹੰਗ ਜੱਥੇਬੰਦੀ ਦੇ ਬਾਬਾ ਬਲਬੀਰ ਸਿੰਘ ਨੇ ਵੀ ਇਸ ਘਟਨਾ 'ਤੇ ਚਿੰਤਾ ਜਤਾਈ ਹੈ।

Get the latest update about Pakistan News, check out more about International News, Diwan Hall Of Gurudwara Panja Sahib, Fire In Diwan Hall & Shiromani Akali Dal

Like us on Facebook or follow us on Twitter for more updates.