ਪੰਜਾਬ ਦੇ ਤਰਨਤਾਰਨ ਤੋਂ ਵੱਡੀ ਖਬਰ ਆ ਰਹੀ ਹੈ। ਤਰਨਤਾਰਨ ਦੇ ਪੱਟੀ ਵਿਚ ਸੋਮਵਾਰ ਸਵੇਰੇ ਗੈਂਗਸਟਰਾਂ ਤੇ ਪੁਲਸ ਵਿਚਾਲੇ ਆਹਮਣੇ-ਸਾਹਮਣੇ ਫਾਇਰਿੰਗ ਹੋ ਰਹੀ ਹੈ। ਪੁਲਸ ਤੋਂ ਬਚਣ ਲਈ ਦੋਸ਼ੀ ਇਕ ਰਿਜ਼ਾਰਟ ਵਿਚ ਦਾਖਲ ਹੋ ਗਏ ਹਨ ਤੇ ਉਥੋਂ ਹੀ ਫਾਇਰਿੰਗ ਕਰ ਰਹੇ ਹਨ। ਪੁਲਸ ਵਲੋਂ ਫਾਇਰਿੰਗ ਵਿਚ ਦੋ ਗੈਂਗਸਟਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ ਜਦਕਿ 3 ਗੈਂਗਸਟਰ ਅਜੇ ਪੁਲਸ ਦੀ ਪਹੁੰਚ ਤੋਂ ਬਾਹਰ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਪੰਜੋਂ ਗੈਂਗਸਟਰ ਜ਼ਿਲੇ ਦੇ ਅੰਦਰ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਅੱਜ ਸਵੇਰੇ ਇਨ੍ਹਾਂ ਨੇ ਦੋ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪੁਲਸ ਨੂੰ ਇਨ੍ਹਾਂ ਦੀ ਇਨਪੁੱਟ ਮਿਲੀ ਅਤੇ ਟੀਮ ਉਨ੍ਹਾਂ ਨੂੰ ਫੜਨ ਲਈ ਪਹੁੰਚ ਗਈ। ਤਦੇ ਉਨ੍ਹਾਂ ਨੇ ਪੁਲਸ ਉੱਤੇ ਫਾਇਰਿੰਗ ਕਰ ਦਿੱਤੀ ਤੇ ਮਾਹੀ ਰਿਜ਼ਾਰਟ ਵਿਚ ਲੁਕ ਗਏ। ਫਿਲਹਾਲ ਪੁਲਸ ਨੇ ਰਿਜ਼ਾਰਟ ਨੂੰ ਘੇਰ ਲਿਆ ਹੈ ਤੇ ਫਾਇਰਿੰਗ ਜਾਰੀ ਹੈ।