True Scoope Special : ਪੁਲਵਾਮਾ ਹਮਲੇ ਨੂੰ ਹੋਇਆ ਇਕ ਸਾਲ, ਸ਼ਹੀਦਾਂ ਦੇ ਪਰਿਵਾਰਾਂ ਨਾਲ ਸਰਕਾਰ ਨੇ ਕੀਤੇ ਵਾਅਦੇ ਹਾਲੇ ਵੀ ਅਧੂਰੇ

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਪਿਛਲੇ ਸਾਲ 14 ਫਰਵਰੀ ਨੂੰ ਸੀਆਰਪੀਐੱਫ ਦੇ ਕਾਫਲੇ ...

ਜਲੰਧਰ —  ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਪਿਛਲੇ ਸਾਲ 14 ਫਰਵਰੀ ਨੂੰ ਸੀਆਰਪੀਐੱਫ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਅੱਤਵਾਦੀਆਂ ਦੇ ਇਸ ਕਾਇਰਾਨਾ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਸ ਬਲ ਦੇ 40 ਤੋਂ ਜ਼ਿਆਦਾ ਜਵਾਨ ਸ਼ਹੀਦ ਹੋ ਗਏ ਸਨ, ਜਿਸ 'ਚ ਪੰਜਾਬ ਦੇ ਚਾਰ ਸਪੂਤ ਵੀ ਸ਼ਾਮਲ ਸਨ। ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਵਰਤਮਾਨ ਸਥਿਤੀ ਅਤੇ ਕੀ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਹੋਏ ਜਾਂ ਅੱਜ ਵੀ ਇਹ ਸਿਰਫ ਸਰਕਾਰੀ ਵਾਦਿਆਂ ਦੇ ਬੋਝ ਤਲੇ ਹੀ ਜੀਵਨ ਬਿਤਾਉਣ 'ਤੇ ਮਜ਼ਬੂਰ ਹਨ? ਦੱਸ ਦੱਈਏ ਕਿ ਇਕ ਸਾਲ ਗੁਜਰਨ ਤੋਂ ਬਾਅਦ ਵੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੇ ਗਏ ਵਾਅਦੇ ਹੁਣ ਤੱਕ ਪਰਵਾਨ ਨਹੀਂ ਚੜ ਸਕੇ ਹਨ। ਸਰਕਾਰੀ ਨੌਕਰੀ, ਯਾਦਗਾਰੀ ਗੇਟ, ਸ਼ਹੀਦ ਦੇ ਨਾਮ 'ਤੇ ਰੋਡ ਅਤੇ ਸਕੂਲ, ਲੋਨ ਮੁਆਫ ਆਦਿ ਹੋਰ ਵਾਅਦੇ ਅੱਜ ਵੀ ਅਧੂਰੇ ਹਨ... ਪੂਰੇ ਹੋਣੇ ਵੀ ਕਿਸ ਤਰ੍ਹਾਂ ਕਿਉਂਕਿ ਵਾਅਦੇ ਹਨ... ਵਾਅਦਿਆਂ ਦਾ ਕੀ...। ਪੜ੍ਹੋ ਸੂਬੇ ਦੇ ਚਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਕਹਾਣੀ ਜੋ ਸਨਮਾਨ, ਸਹਾਰਾ, ਸਿੱਖਿਆ, ਨੌਕਰੀ ਅਤੇ ਸੁਵਿਧਾਵਾਂ ਦੇ ਇੰਤਜ਼ਾਰ 'ਚ ਉਡੀਕ ਰਹੇ ਹਨ।

ਦੇਸ਼ 'ਤੇ ਮਿਟਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਸਰਕਾਰ ਨੇ ਵੱਡੇ-ਵੱਡੇ ਵਾਅਦੇ ਕੀਤੇ... ਜੋ ਅੱਜ ਵੀ ਅਧੂਰੇ —
ਪੰਜਾਬ ਰੋਡਵੇਜ਼ ਨਾਲ ਟ੍ਰੈਫਿਕ ਇੰਸਪੈਕਟਰ ਦੇ ਰੂਪ 'ਚ ਰਿਟਾਇਰ ਹੋਏ ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਅੱਤਰੀ ਨੇ ਦੱਸਿਆ ਕਿ ਵੱਡੇ ਬੇਟੇ ਦੇ ਸ਼ਹੀਦ ਦੇ ਹੋਣ ਤੋਂ ਬਾਅਦ ਹੁਣ ਉਹ ਬੇਟੇ ਨਾਲ ਘਰ 'ਚ ਇਕੱਲੇ ਰਹਿ ਗਏ ਹਨ। ਛੋਟੇ ਬੇਟੇ ਨੂੰ ਪੰਜਾਬ ਪੁਲਸ 'ਚ ਨੌਕਰੀ ਸੰਬੰਧੀ ਉਹ ਦੋ ਚਾਰ ਚੰਡੀਗੜ੍ਹ 'ਚ ਮੁੱਖ ਮੰਤਰੀ ਨਾਲ ਮਿਲਣ ਲਈ ਗਏ ਪਰ ਮੁਲਾਕਾਤ ਨਹੀਂ ਹੋਈ।

ਪੰਜਾਬ ਪੁਲਸ ਨੇ ਬੁੱਢਾ ਕੇਸ 'ਚ ਕੀਤੇ 23 ਦੋਸ਼ੀ ਗ੍ਰਿਫਤਾਰ, 36 ਹਥਿਆਰ ਬਰਾਮਦ

ਸ਼ਹੀਦ - ਕੁਲਵਿੰਦਰ ਸਿੰਘ (ਨੂਰਪੁਰਬੇਦੀ, ਰੋਪੜ) —
10 ਹਜ਼ਾਰ ਰੁਪਏ ਪ੍ਰਤੀ ਗੇਟ, ਸਕੂਲ ਦਾ ਨਾਮ 'ਤੇ ਯਾਦਗਾਰੀ ਗੇਟ, ਸਕੂਲ ਦਾ ਨਾਮ ਅਤੇ ਨਿਰਮਾਣ, ਸ਼ਹੀਦ ਦੇ ਘਰ ਦੀ ਬਿਜਲੀ ਮੁਆਫ ਕਰਨ ਦੇ ਵਾਅਦੇ।
ਵਾਅਦੇ ਜੋ ਪੂਰੇ ਹੋਏ — 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਂਸ਼ਨ ਅਤੇ ਸ਼ਹੀਦ ਦੇ ਨਾਮ 'ਤੇ ਸਕੂਲ ਦਾ ਨਾਮ।
ਪਿਤਾ ਦਾ ਦਰਦ — ਮੈਂ ਕਦੋਂ ਤੋਂ ਕਹਿ ਰਿਹਾ ਹਾਂ ਕਿ ਬੇਟੇ ਦਾ ਯਾਦਗਾਰੀ ਗੇਟ ਬਣਵਾਓ, ਸਰਕਾਰ ਸੁਣਦੀ ਨਹੀਂ 
ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਵਾਰ-ਵਾਰ ਕਹਿ ਚੁੱਕੇ ਹਾਂ ਕਿ ਮੇਰੇ ਪੁੱਤਰ ਦੀ ਯਾਦ 'ਚ ਗੇਟ ਬਣਾਇਆ ਜਾਵੇ ਪਰ ਪ੍ਰਸ਼ਾਸਨ ਉਨ੍ਹਾਂ ਨੂੰ ਕਦੀ ਪਾਰਕ ਤਾਂ ਕਦੀ ਖੇਡ ਗ੍ਰਾਊਂਡ ਦੇ ਦਾਅਵੇ ਕਰਕੇ ਗੱਲ ਨੂੰ ਟਾਲ ਦਿੰਦੇ ਹਨ। ਨਾ ਹੀ ਉਨ੍ਹਾਂ ਦੇ ਬੇਟੇ ਦੀ ਯਾਦ 'ਚ 18 ਫੁੱਟ ਲਿੰਕ ਰੋਡ ਦਾ ਕੰਮ ਸ਼ੁਰੂ ਹੋ ਸਕਿਆ ਹੈ ਅਤੇ ਨਾ ਹੀ ਕੋਈ ਪਾਰਕ ਬਣਾਉਣ ਦੀ ਉਨ੍ਹਾਂ ਨੂੰ ਸੂਚਨਾ ਹੈ।

ਜਲੰਧਰ ਦੇ ਇਸ ਪਿੰਡ 'ਚ NRI ਭਰਾਵਾਂ ਨੇ ਬਦਲੀ ਨੁਹਾਰ

ਸ਼ਹੀਦ — ਜਮੈਲ ਸਿੰਘ (ਕੋਟਈਸੇਖਾਂ, ਮੋਗੀ) —
ਜੋ ਵਾਅਦੇ ਕੀਤੇ ਗਏ —

ਸ਼ਹੀਦ ਦੇ ਨਾਮ 'ਤੇ ਯਾਦਗਾਰੀ ਗੇਟ, ਸਕੂਲ ਦਾ ਨਾਮ ਅਤੇ ਸੜਕ ਨਿਰਮਾਣ,
ਸੀਆਰਪੀਐੱਫ 'ਚ ਤਾਇਨਾਤ ਛੋਟੇ ਭਰਾ ਨੂੰ 5 ਲੱਖ ਅਤੇ ਮਾਤਾ-ਪਿਤਾ ਨੂੰ 1-1 ਲੱਖ ਸਮੇਤ 7 ਲੱਖ ਮਿਲੇ।
ਪਤਨੀ ਦਾ ਦਰਦ — ਆਰਥਿਕ ਸਥਿਤੀ ਚੰਗੀ ਨਹੀਂ, 5 ਲੱਖ ਜੋ ਬਾਕੀ ਹੈ, ਕਦੋਂ ਮਿਲਣਗੇ ਕੋਈ ਸੂਚਨਾ ਨਹੀਂ —
ਸ਼ਹੀਦ ਦੀ ਵਿਧਵਾ ਸੁਰਜੀਤ ਕੌਰ ਨੇ ਦੱਸਿਆ ਕਿ ਪਤੀ ਦਾ ਸੁਪਨਾ ਸੀ ਕਿ ਬੇਟੇ ਗੁਰਪ੍ਰਕਾਸ਼ ਸਿੰਘ ਦਾ ਦਾਖਿਲਾ ਪੰਚਕੂਲਾ ਦੇ ਗੁਰੂਕੁਲ ਸਕੂਲ 'ਚ ਹੋਵੇ। ਇਸ ਲਈ ਮੈਂ ਬੇਟੇ ਦਾ ਦਾਖਲਾ ਕਰਾ ਦਿੱਤਾ ਹੈ। ਹੁਣ ਮੈਂ ਬੇਟੇ ਨਾਲ ਕਿਰੀਏ ਦੇ ਫਲੈਟ 'ਚ ਪੰਚਕੂਲਾ 'ਚ ਹੀ ਰਹਿ ਰਹੀ ਹਾਂ। ਆਰਥਿਕ ਸਥਿਤੀ ਚੰਗੀ ਨਹੀਂ ਹੈ। ਪੰਚ ਲੱਖ ਰੁਪਏ ਜੋ ਬਾਕੀ ਹੈ, ਕਦੋਂ ਮਿਲੇਗਾ ਕੋਈ ਸੂਚਨਾ ਨਹੀਂ ਹੈ। ਹੋਰ ਵਾਅਦੇ ਵੀ ਪੂਰੇ ਨਹੀਂ ਹੋਏ।

ਸ਼ਿਵ ਸੈਨਾਂ ਨੇ ਲਗਾਇਆ ਧਰਨਾ, ਸੂਰੀ ਨੇ ਫਿਰ ਛੇੜਿਆ ਵਿਵਾਦ, ਸ਼ਰੇਆਮ ਲਹਿਰਾਈ ਪਿਸਤੌਲ

ਸ਼ਹੀਦ — ਮਨਵਿੰਦਰ ਸਿੰਘ (ਦੀਨਾਨਗਰ, ਗੁਰਦਾਸਪੁਰ) —
ਜੋ ਵਾਅਦੇ ਕੀਤੇ ਗਏ —

ਸ਼ਹੀਦ ਦੇ ਨਾਮ 'ਤੇ ਯਾਦਗਾਰੀ ਗੇਟ, ਸਕੂਲ ਦਾ ਨਾਮ ਅਤੇ ਸੜਕ ਨਿਰਮਾਣ, ਸੀਆਰਪੀਐੱਫ 'ਚ ਤਾਇਨਾਤ ਛੋਟੇ ਭਰਾ ਲਖਵੀਸ਼ ਸਿੰਘ ਨੂੰ ਪੰਜਾਬ ਪੁਲਸ 'ਚ ਨੌਕਰੀ ਦੇਣ ਦਾ ਵਾਅਦਾ।
ਵਾਅਦੇ ਜੋ ਪੂਰੇ ਹੋਏ — ਹੈਰਾਨੀ ਵਾਲੀ ਗੱਲ ਹੈ ਕਿ ਇਕ ਸਾਲ ਬਾਅਦ ਵੀ ਸਰਕਾਰ ਨੇ ਇਕ ਵੀ ਵਾਅਦਾ ਨਹੀਂ ਪੂਰਾ ਕੀਤਾ।
ਪਿਤਾ ਦਾ ਦਰਦ — ਵੱਡਾ ਬੇਟਾ ਸ਼ਹੀਦ ਹੋ ਗਿਆ, ਛੋਟੇ ਬੇਟੇ ਦੀ ਨੌਕਰੀ ਲਈ ਚੱਕਰ ਕੱਟ ਰਿਹਾ ਹਾਂ —
ਪੰਜਾਬ ਰੋਡਵੇਜ਼ ਤੋਂ ਟ੍ਰੈਫਿਕ ਇੰਸਪੈਕਟਰ ਦੇ ਰੂਪ 'ਚ ਰਿਟਾਇਰ ਹੋਏ ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਅੱਤਰੀ ਨੇ ਦੱਸਿਆ ਵੱਡੇ ਬੇਟੇ ਦੇ ਸ਼ਹੀਦ ਦੇ ਹੋਣ ਤੋਂ ਬਾਅਦ ਹੁਣ ਉਹ ਛੋਟੇ ਬੇਟੇ ਨਾਲ ਘਰ 'ਚ ਇਕੱਲੇ ਰਹਿ ਰਹੇ ਹਨ। ਛੋਟੇ ਬੇਟੇ ਨੂੰ ਪੰਜਾਬ ਪੁਲਸ 'ਚ ਨੌਕਰੀ ਸੰਬੰਧੀ ਉਹ 2 ਵਾਰ ਚੰਡੀਗੜ੍ਹ 'ਚ ਮਿਲਣ ਲਈ ਗਏ ਪਰ ਮੁਲਾਕਾਤ ਨਹੀਂ ਹੋਈ।

ਗੁਰਦਾਸਪੁਰ 'ਚ ਸ਼ਿਵ ਸੈਨਾ ਦੇ ਆਗੂ 'ਤੇ ਅਣਪਛਾਤਿਆਂ ਵੱਲੋਂ ਹਮਲਾ, ਇਕ ਦੀ ਮੌਤ

ਸ਼ਹੀਦ - ਸੁਖਜਿੰਦਰ ਸਿੰਘ (ਗੰਡੀਵਿੰਡ, ਅੰਮ੍ਰਿਤਸਰ) —
ਜੋ ਵਾਅਦੇ ਕੀਤੇ ਗਏ —

ਪਰਿਵਾਰ ਨੂੰ 12 ਲੱਖ ਰੁਪਏ ਦੀ ਆਰਥਿਕ ਸਹਾਇਤਾ, ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ, ਸ਼ਹੀਦ ਦੇ ਪਰਿਵਾਰ ਦੇ ਆਰਥਿਕ ਕਰਜ਼ੇ ਨੂੰ ਪੂਰੀ ਤਰ੍ਹਾ ਮੁਆਫ ਕਰਨ ਦਾ ਵਾਅਦਾ।
ਵਾਅਦੇ ਜੋ ਪੂਰੇ ਹੋਏ — ਪਰਿਵਾਰ ਨੂੰ ਹੁਣ ਤੱਕ 5 ਲੱਖ ਰੁਪਏ ਮਿਲ ਗਏ ਹਨ। 7 ਲੱਖ ਕਦੋਂ ਮਿਲਣਗੇ ਜਾਣਕਾਰੀ ਨਹੀਂ।
ਪਿਤਾ ਦਾ ਦਰਦ — ਨਹੁੰ ਨੂੰ ਨੌਕਰੀ ਮਿਲੀ ਨਹੀਂ, ਨਾ ਹੀ ਬੈਂਕ ਦਾ 2.5 ਲੱਖ ਰੁਪਏ ਦਾ ਕਰਜ ਮੁਆਫ ਹੋਇਆ —
ਸ਼ਹੀਦ ਦੇ ਪਿਤਾ ਗੁਰਮੇਜ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ 12 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਕੈਬਨਿਟ ਮੰਤਰੀ ਮਾਧੂ ਸਿੰਘ ਧਰਮਸੋਤ ਨੇ ਢਾਈ-ਢਾਈ ਲੱਖ ਦੇ 2 ਚੈੱਕ ਦਿੱਤੇ। ਬਾਕੀ ਦੇ 7 ਲੱਖ ਦੀ ਰਕਮ ਕਦੋਂ ਮਿਲੇਗੀ ਕੋਈ ਜਾਣਕਾਰੀ ਨਹੀਂ। ਬਹੁ ਸਰਬਜੀਤ ਕੌਰ ਨੂੰ ਚਪਰਾਸੀ ਦਾ ਆਫਰ ਦਿੱਤਾ ਗਿਆ ਪਰ 12ਵੀਂ ਪਾਸ ਉਸ ਨੇ ਨਕਾਰ ਦਿੱਤਾ। ਲੋਨ ਵੀ ਮੁਆਫ ਨਹੀਂ ਹੋਇਆ।

True Scoop Special : ਕੀ ਪੁਲਸ ਪ੍ਰਸ਼ਾਸਨ ਸੌ ਰਿਹਾ ਸੀ, ਜਦੋਂ ਮੇਲੇ ਦੌਰਾਨ ਨੌਜਵਾਨ ਦਾ ਹੋਇਆ ਕਤਲ

ਟਰੂ ਸਰੂਪ ਰੀਵਿਓ —
ਦੇਸ਼ ਦੇ ਜਵਾਨ ਆਪਣੇ ਪਰਿਵਾਰ, ਜ਼ਿੰਦਗੀ ਨੂੰ ਸਭ ਕੁਝ ਛੱਡ ਕੇ ਕੀ ਸਿਰਫ ਦੇਸ਼ ਲਈ ਸੀਮਾ 'ਤੇ ਜਾਂਦੇ ਹਨ ਇਹ ਸੋਚ ਕੇ ਜੇਕਰ ਉਨ੍ਹਾਂ ਨੂੰ ਕੁਝ ਹੋ ਗਿਆ ਤਾਂ ਸਰਕਾਰ ਉਨ੍ਹਾਂ ਦੇ ਪਰਿਵਾਰ ਦਾ ਸਾਥ ਦੇਵੇਗੀ ਉਨ੍ਹਾਂ ਦੇ ਬੱਚਿਆਂ ਨੂੰ ਰੁਲਣ ਨਹੀਂ ਦੇਵੇਗੀ। ਪਰ ਬਹੁਤ ਹੀ ਵੱਡੀ ਨਲੇਕੀ ਸਾਹਮਣੇ ਆਈ ਹੈ, ਚਾਹੇ ਗੌਰਮਿੰਟ ਸਰਕਾਰ, ਚਾਹੇ ਪੰਜਾਬ ਸਰਕਾਰ ਕਰੇਗੀ। ਕਿ ਕੀਤੇ ਹੋਏ ਵਾਅਦੇ ਸ਼ਹੀਦਾਂ ਨੂੰ ਕੀ ਉਨ੍ਹਾਂ ਨੂੰ ਨੌਕਰੀ ਮਿਲੇਗੀ, ਉਨ੍ਹਾਂ ਨੂੰ ਪੈਸੇ ਮਿਲਣਗੇ ਇਹ ਸਾਰੇ ਵਾਅਦੇ ਪੂਰੇ ਨਹੀਂ ਹੋ ਰਹੇ। ਇਹ ਕਿਹੜੀ ਉਦਾਹਰਣ ਦੇ ਰਹੀ ਹੈ ਸਰਕਾਰ, ਜਿਹੜੇ ਨੌਜਵਾਨ ਆਰਮੀ 'ਚ ਜਾਣਾ ਚਾਹੁੰਦੇ ਹਨ ਇਸ ਤਰ੍ਹਾਂ ਕਾਰਨ ਨਾਲ ਉਨ੍ਹਾਂ ਦਾ ਮਨੋਵਲ ਘੱਟ ਕਰ ਰਿਹਾ ਹੈ। ਕੀ ਸਰਕਾਰ ਹੁਣ ਵੀ ਸ਼ਹੀਦਾਂ ਦੇ ਪਰਿਵਾਰਾਂ ਦੇ ਵਾਅਦੇ ਪੂਰੇ ਕਰੇਗੀ ਜਾਂ ਨਹੀਂ? ਹੁਣ ਤੱਕ ਕਿਉਂ ਨਹੀਂ ਇਹ ਵਾਅਦੇ ਪੂਰੇ ਹੋਏ? ਪੰਜਾਬ ਸਰਕਾਰ ਨੇ ਕਈ ਖੋਖਲੇ ਵਾਅਦੇ ਕੀਤੇ ਜੋ ਕਿ ਇਨ੍ਹਾਂ 'ਚੋਂ ਇਕ ਹੈ?

Get the latest update about News In Punjabi, check out more about Punjab News, Jalandhar News, Honor & Martyrdom

Like us on Facebook or follow us on Twitter for more updates.