Viral Video : ਰਹੱਸਮਈ ਤਰੀਕੇ ਨਾਲ 'ਪੈਰਾਂ' 'ਤੇ ਖੜ੍ਹੀ ਦਿਖਾਈ ਦਿੱਤੀ ਮੱਛੀ, ਵੀਡੀਓ ਦੇਖਦੇ ਰਹਿ ਗਏ ਲੋਕ

ਇਹ ਦੁਨੀਆਂ ਵੀ ਬੜੀ ਅਜੀਬ ਹੈ। ਕਈ ਵਾਰ ਇੱਥੇ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲ...

ਵੈੱਬ ਸੈਕਸ਼ਨ - ਇਹ ਦੁਨੀਆਂ ਵੀ ਬੜੀ ਅਜੀਬ ਹੈ। ਕਈ ਵਾਰ ਇੱਥੇ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਕਿ ਅੱਖਾਂ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਸੰਸਾਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੋ ਸਕਦੀਆਂ ਹਨ, ਬਹੁਤ ਸਾਰੇ ਜੀਵ ਹੋ ਸਕਦੇ ਹਨ, ਜਿਨ੍ਹਾਂ ਤੋਂ ਮਨੁੱਖ ਅਜੇ ਤੱਕ ਅਣਜਾਣ ਹੈ। ਖ਼ਾਸਕਰ ਸਮੁੰਦਰ ਦੀ ਡੂੰਘਾਈ ਵਿੱਚ ਅਜਿਹੀਆਂ ਅਜੀਬੋ-ਗਰੀਬ ਚੀਜ਼ਾਂ ਅਕਸਰ ਦੇਖਣ ਨੂੰ ਮਿਲਦੀਆਂ ਹਨ, ਜੋ ਮਨੁੱਖ ਨੇ ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ। ਵੈਸੇ ਤਾਂ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਮੱਛੀਆਂ ਜ਼ਰੂਰ ਦੇਖੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਕਿਸੇ ਮੱਛੀ ਨੂੰ ਰਹੱਸਮਈ ਢੰਗ ਨਾਲ 'ਪੈਰਾਂ' 'ਤੇ ਖੜ੍ਹੀ ਦੇਖੀ ਹੈ? ਜੀ ਹਾਂ, ਅੱਜਕਲ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ।

ਦਰਅਸਲ, ਇਸ ਵੀਡੀਓ ਵਿੱਚ ਇੱਕ ਵੱਡੀ ਮੱਛੀ ਰਹੱਸਮਈ ਢੰਗ ਨਾਲ ਬਰਫ਼ ਦੇ ਉੱਪਰ 'ਪੈਰਾਂ' 'ਤੇ ਖੜ੍ਹੀ ਨਜ਼ਰ ਆ ਰਹੀ ਹੈ। ਵੈਸੇ ਤਾਂ ਆਮ ਤੌਰ 'ਤੇ ਮੱਛੀਆਂ ਪਾਣੀ 'ਚੋਂ ਬਾਹਰ ਨਿਕਲਦੇ ਹੀ ਤੜਫਣ ਲੱਗ ਜਾਂਦੀਆਂ ਹਨ ਕਿਉਂਕਿ ਉਹ ਸਾਹ ਨਹੀਂ ਲੈ ਪਾਉਂਦੀਆਂ ਪਰ ਇਸ ਵੀਡੀਓ 'ਚ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਮੱਛੀ ਆਪਣੇ 'ਪੈਰਾਂ' 'ਤੇ ਬੜੇ ਆਰਾਮ ਨਾਲ ਖੜ੍ਹੀ ਹੈ। ਹੁਣ ਸਾਨੂੰ ਨਹੀਂ ਪਤਾ ਕਿ ਇਹ ਮੱਛੀ ਹੈ ਜਾਂ ਕੋਈ ਹੋਰ ਰਹੱਸਮਈ ਸਮੁੰਦਰੀ ਜੀਵ, ਪਰ ਇਸ ਨੂੰ ਦੇਖ ਕੇ ਇਹ ਮੱਛੀ ਹੀ ਜਾਪਦੀ ਹੈ। ਮੱਛੀਆਂ ਦੀਆਂ ਲੱਤਾਂ ਨਹੀਂ ਹੁੰਦੀਆਂ ਪਰ ਇਸ ਮੱਛੀ ਦੀਆਂ ਵੀ ਲੱਤਾਂ ਹਨ। ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਕੀ ਤੁਸੀਂ ਕਦੇ ਮੱਛੀ ਦੀਆਂ ਲੱਤਾਂ ਦੇਖੀਆਂ ਹਨ?

ਇਸ ਹੈਰਾਨੀਜਨਕ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ @OTerrifying ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ਲਿਖਿਆ ਹੈ, 'ਮੱਛੀ ਰਹੱਸਮਈ ਢੰਗ ਨਾਲ ਬਰਫ਼ 'ਤੇ ਖੜ੍ਹੀ ਮਿਲੀ'। ਸਿਰਫ 14 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 7.7 ਮਿਲੀਅਨ ਯਾਨੀ 77 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਇਸ ਵੀਡੀਓ ਨੂੰ 2 ਲੱਖ 42 ਹਜ਼ਾਰ ਤੋਂ ਵੱਧ ਲੋਕ ਲਾਈਕ ਵੀ ਕਰ ਚੁੱਕੇ ਹਨ।

Get the latest update about fish, check out more about social media, shocking video & mysteriously standing

Like us on Facebook or follow us on Twitter for more updates.