ਗੁਣਾਂ ਨਾਲ ਭਰਪੂਰ ਹੈ ਅਲਸੀ, ਜਾਣੋ ਖਾਣ ਦਾ ਸਹੀ ਤਰੀਕਾ ਅਤੇ ਫਾਇਦੇ

ਅਲਸੀ ਇੱਕ ਐਸਾ ਭੋਜਨ ਹੈ ਜੋ ਸਾਨੂੰ ਹੈਲਥੀ ਫੈਟਸ, ਐਂਟੀਆਕਸੀਡੈਂਟ ਅਤੇ ਫਾਈਬਰ ਦਿੰਦਾ ਹੈ। ਅਲਸੀ ਨੂੰ ''ਫੰਕਸ਼ਨਲ ਫ਼ੂਡ'' ਵੀ ਕਿਹਾ ਜਾਂਦਾ ਹੈ। ਅਲਸੀ ਵਿੱਚ ਬਹੁਤ ਪੋਸ਼ਟਿਕ ਤੱਤ ਹੁੰਦੇ ਹਨ ...

ਅਲਸੀ ਇੱਕ ਐਸਾ ਭੋਜਨ ਹੈ ਜੋ ਸਾਨੂੰ ਹੈਲਥੀ ਫੈਟਸ, ਐਂਟੀਆਕਸੀਡੈਂਟ ਅਤੇ ਫਾਈਬਰ ਦਿੰਦਾ ਹੈ। ਅਲਸੀ ਨੂੰ ''ਫੰਕਸ਼ਨਲ ਫ਼ੂਡ'' ਵੀ ਕਿਹਾ ਜਾਂਦਾ ਹੈ। ਅਲਸੀ ਵਿੱਚ ਬਹੁਤ ਪੋਸ਼ਟਿਕ ਤੱਤ ਹੁੰਦੇ ਹਨ ਜਿਹਨਾਂ ਦੇ ਸਾਨੂੰ ਕਾਫੀ ਲਾਭ ਹਨ। ਸਾਡੇ ਖਰਾਬ ਲਾਈਫ ਸਟਾਈਲ ਦੇ ਕਾਰਨ ਸ਼ੂਗਰ, ਫੈਟ, ਕਲੈਸਟਰੋਲ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੱਧ ਰਹੀ ਹੈ। ਅਲਸੀ ਇਹਨਾਂ ਸਭ ਲਈ ਕਾਰਗਾਰ ਸਾਬਤ ਹੋਈ ਹੈ। ਅਲਸੀ ਖਾਣ ਨਾਲ ਮੋਟਾਪਾ, ਕਲੈਸਟਰੋਲ ਸ਼ੂਗਰ, ਥਾਇਰਾਈਡ ਸਮੇਤ ਹੋਰ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਆਓ ਅਲਸੀ ਦੇ ਫਾਇਦੇ ਵਿਸਥਾਰ ਵਿੱਚ ਜਾਣਦੇ ਹਾਂ:- 

ਅਲਸੀ ਦੇ ਫਾਇਦੇ 
ਅਲਸੀ ਵਿੱਚ ਓਮੇਗਾ 3 ਫੈਟੀ ਐਸਿਡ, ਲਿਗਨਾਨ, ਪ੍ਰੋਟੀਨ, ਮੈਗਨੀਸ਼ੀਅਮ, ਫਾਸਫੋਰਸ, ਫੇਰੂਲਿਕ ਐਸਿਡ, ਕਾਪਰ, ਮੋਲੀਬਡੇਨਮ ਅਤੇ ਫਾਈਬਰ ਹੁੰਦੇ ਹਨ, ਜੋ ਕਈ ਬਿਮਾਰੀਆਂ ਤੋਂ ਬਚਾਉਣ 'ਚ ਲਾਭਦਾਇਕ ਹਨ। ਇਸ ਵਿੱਚ ਮੌਜੂਦ ਐਂਟੀ-ਇਨਫਲੇਮੇਟਰੀ ਗੁਣਾਂ ਕਾਰਨ ਇਰੀਟੇਬਲ ਬੌਲ ਸਿੰਡਰੋਮ ਤੋਂ ਵੀ ਰਾਹਤ ਮਿਲਦੀ ਹੈ। ਇਸ 'ਚ ਓਮੇਗਾ 3 ਫੈਟੀ ਐਸਿਡ ਅੱਖਾਂ ਦੇ ਰੈਟਿਨਾ ਲਈ ਕਾਫੀ ਵਧੀਆ ਹੈ। ਅਲਸੀ 'ਚ ਫਾਈਬਰ ਹੁੰਦੇ ਹਨ। ਅਲਸੀ ਸਾਡੇ ਵੇਟ ਮੈਨਜਮੈਂਟ 'ਚ ਵੀ ਮਦਦ ਕਰਦੀ ਹੈ। ਇਹ ਔਰਤਾਂ ਦੇ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਵੀ ਘਟਾਉਂਦਾ ਹੈ। ਇਸ ਦੇ ਨਾਲ ਹੀ ਅਲਸੀ ਦੀ ਵਰਤੋਂ ਨਾਲ ਜੋੜਾ ਦੇ ਦਰਦ  ਨੂੰ ਘਟਾਉਣ 'ਚ ਮਦਦ ਮਿਲਦੀ ਹੈ। 

ਅਲਸੀ ਦੇ ਸੇਵਨ ਦਾ ਸਹੀ ਤਰੀਕਾ 
ਇੱਕ ਰਿਸਰਚ ਮੁਤਾਬਿਕ ਅਸਲੀ ਦਾ ਸੇਵਨ ਅਖਰੋਟ ਦੇ ਨਾਲ ਕਰਨ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ। ਇਸ ਦੇ ਲਈ ਅਲਸੀ ਬੀਜਾਂ ਨੂੰ ਭੁੰਨ ਕੇ ਪਾਊਡਰ ਤਿਆਰ ਕਰੋ। ਫਿਰ ਇਸ ਨੂੰ ਸਬਜ਼ੀਆਂ, ਫਰੂਟ, ਸਲਾਦ, ਦਹੀ, OATMEALਅਤੇ ਸਮੂਦੀ ਆਦਿ 'ਚ ਮਿਲਾ ਕੇ ਖਾਓ। ਇਸ ਦੇ ਨਾਲ ਹੀ ਅਲਸੀ ਦੇ ਬੀਜਾਂ ਨੂੰ ਰਾਤ ਤੱਕ ਪਾਣੀ 'ਚ ਭਿਓ ਦਿਓ ਫਿਰ ਇਸ ਪਾਣੀ ਨੂੰ ਉਬਾਲ ਕੇ ਅਗਲੀ ਸਵੇਰ ਪੀਓ। ਇਸ ਤੋਂ ਇਲਾਵਾ ਅਲਸੀ ਨੂੰ ਰੋਟੀਆਂ, ਪੂੜੀਆਂ, ਮਿਠਾਈਆਂ, ਸਾਫਟ ਡ੍ਰਿੰਕ੍ਸ 'ਚ ਮਿਲਾਕੇ ਵੀ ਲੈ ਸਕਦੇ ਹਾਂ। ਅਲਸੀ ਨੂੰ ਸਹੀ ਅਤੇ ਲੋੜੀਂਦੀ ਮਾਤਰਾ 'ਚ ਖਾਣਾ ਚਾਹੀਦਾ ਹੈ ਅਤੇ ਹਰ ਦਿਨ ਅਸੀਂ ਅਲਸੀ ਦੇ ਇੱਕ ਤੋਂ ਦੋ ਚਮਚ ਖਾ ਸਕਦੇ ਹਾਂ।

Get the latest update about flaxseed benefits, check out more about how to eat flaxseed, flaxseed benefits for women & flaxseed

Like us on Facebook or follow us on Twitter for more updates.