ਪੰਜਾਬ 'ਚ ਆਏ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਕੈਪਟਨ ਦੀ ਮੋਦੀ ਅੱਗੇ ਖ਼ਾਸ ਅਪੀਲ

ਕੈਪਟਨ ਨੇ ਮੋਦੀ ਨੂੰ ਹੜ੍ਹ ਪੀੜਤ ਇਲਾਕਿਆਂ 'ਚ ਬਚਾਅ ਕਾਰਜ ਤੇ ਮਦਦ ਪਹੁੰਚਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੰਜਾਬ 'ਚ ਆਏ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ...

ਚੰਡੀਗੜ੍ਹ— ਕੈਪਟਨ ਨੇ ਮੋਦੀ ਨੂੰ ਹੜ੍ਹ ਪੀੜਤ ਇਲਾਕਿਆਂ 'ਚ ਬਚਾਅ ਕਾਰਜ ਤੇ ਮਦਦ ਪਹੁੰਚਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੰਜਾਬ 'ਚ ਆਏ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ 1,000 ਕਰੋੜ ਰੁਪਏ ਦਾ ਵੀ ਵਿਸ਼ੇਸ਼ ਪੈਕੇਜ ਮੰਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਵਿੱਚ ਦੱਸਿਆ ਹੈ ਕਿ ਸੰਨ 1958 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦ ਭਾਖੜਾ ਡੈਮ ਤੋਂ ਇੰਨੀ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ ਹੋਵੇ। ਇਸ ਪਾਣੀ ਕਾਰਨ ਪੰਜਾਬ ਦੇ ਰੂਪਨਗਰ, ਲੁਧਿਆਣਾ, ਜਲੰਧਰ ਤੇ ਕਪੂਰਥਲਾ ਦੇ 100 ਤੋਂ ਵੱਧ ਪਿੰਡਾਂ 'ਚ ਕਈ-ਕਈ ਫੁੱਟ ਪਾਣੀ ਭਰ ਗਿਆ ਹੈ, ਜਦਕਿ ਤਕਰੀਬਨ 326 ਤੋਂ ਵੱਧ ਪਿੰਡ ਹੜ੍ਹਾਂ ਦੇ ਮਾਰ ਹੇਠ ਆਏ ਹਨ।

ਰਵਿਦਾਸ ਮੰਦਰ ਹਟਾਉਣ ਦੇ ਵਿਰੋਧ 'ਚ ਦਿੱਲੀ ਪਹੁੰਚੀ ਭੀਮ ਆਰਮੀ, ਸੜਕਾਂ 'ਤੇ ਉੱਤਰੇ ਲੋਕ

ਕੈਪਟਨ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ਕਾਰਨ 1.20 ਲੱਖ ਏਕੜ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਇਸ ਦੇ ਨਾਲ ਵੱਡੀ ਗਿਣਤੀ ਵਿੱਚ ਦੁਧਾਰੂ ਪਸ਼ੂਆਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਇਸ ਬਿਪਤਾ ਨੂੰ ਕੁਦਰਤੀ ਆਫਤ ਐਲਾਨ ਚੁੱਕੀ ਹੈ। ਕੈਪਟਨ ਨੇ ਕਿਹਾ ਕਿ ਬੇਸ਼ੱਕ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਉਣ ਦਾ ਕੰਮ ਜਾਰੀ ਹੈ ਪਰ ਭਾਖੜਾ ਡੈਮ ਵਿੱਚੋਂ ਹਾਲੇ ਵੀ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਪਿੰਡਾਂ ਵਿੱਚ ਪਾਣੀ ਦਾ ਪੱਧਰ ਘੱਟ ਨਹੀਂ ਰਿਹਾ।

ਸਰਕਾਰੀ ਵਿਭਾਗਾਂ ਦੇ ਡੰਡੇ ਤੋਂ ਡਰਦੇ ਹੋਏ ਪ੍ਰਸ਼ਾਸਨ ਨੇ ਸ਼ਹਿਰ 'ਚ ਲਾਗੂ ਕੀਤਾ ''ਕੂੜਾ ਟੈਕਸ''

ਪੰਜਾਬ ਸਰਕਾਰ ਮੁਤਾਬਕ ਹੜ੍ਹਾਂ ਕਾਰਨ 1,700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕੈਪਟਨ ਨੇ ਹੜ੍ਹਾਂ ਦੇ ਖਰਾਬੇ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਸੂਬੇ ਦੇ ਖ਼ਜ਼ਾਨੇ 'ਚੋਂ 100 ਕਰੋੜ ਜਾਰੀ ਕਰਨ ਦਾ ਐਲਾਨ ਕੀਤਾ ਸੀ। ਹੁਣ ਦੇਖਣਾ ਹੋਵੇਗਾ ਕਿ ਕੇਂਦਰ ਦੀ ਮੋਦੀ ਸਰਕਾਰ ਹੜ੍ਹਾਂ ਕਾਰਨ ਝੰਬੇ ਪੰਜਾਬ ਨੂੰ ਕਿੰਨੀ ਕੁ ਰਾਹਤ ਪਹੁੰਚਾਉਂਦੀ ਹੈ।

Get the latest update about Wat A Scoop, check out more about Punjab News, True Scoop News, The Last Drope Of Hope & Amarinder Singh

Like us on Facebook or follow us on Twitter for more updates.