ਚਾਰਾ ਘੋਟਾਲਾ ਮਾਮਲੇ 'ਚ ਸੀਬੀਆਈ ਕੋਰਟ 'ਚ ਪੇਸ਼ ਹੋਏ ਲਾਲੂ ਯਾਦਵ

ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ...

ਨਵੀਂ ਦਿੱਲੀ — ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਵੀਰਵਾਰ ਨੂੰ ਰਾਂਚੀ ਦੀ ਸੀਬੀਆਈ ਕੋਰਟ 'ਚ ਪੇਸ਼ ਹੋਏ। ਕੋਰਟ 'ਚ ਉਨ੍ਹਾਂ ਨੇ ਆਪਣਾ ਬਿਆਨ ਦਰਜ ਕਰਵਾਇਆ। ਲਾਲੂ ਯਾਦਵ ਰਾਂਚੀ 'ਚ ਚਾਰਾ ਘੋਟਾਲੇ ਨਾਲ ਜੁੜੇ ਇਕ ਕੇਸ ਦੀ ਸੁਣਵਾਈ ਲਈ ਪਹੁੰਚੇ ਸਨ। ਇਸ ਬਾਬਤ ਕੋਰਟ 'ਚ ਭਾਰੀ ਸੁਰੱਖਿਆ ਵਿਵਸਥਾ ਕੀਤੀ ਗਈ ਸੀ। ਸੀਬੀਆਈ ਨੇ ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਕੱਟ ਰਹੇ ਆਰਜੇਡੀ ਦੇ ਪ੍ਰਧਾਨ ਲਾਲੂ ਯਾਦਵ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਸੀਬੀਆਈ ਨੇ ਲਾਲੂ ਯਾਦਵ ਨੂੰ ਲੈ ਕੇ ਦਿੱਤੇ ਗਏ ਝਾਰਖੰਡ ਹਾਈਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ।

ਪਤੀ ਵੱਲੋਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ, ਪਤਨੀ ਨੂੰ ਮਸ਼ੀਨ 'ਚ ਕੀਤਾ ਚੂਰਾ

ਜਾਣਕਾਰੀ ਅਨੁਸਾਰ ਝਾਰਖੰਡ ਹਾਈਕੋਰਟ ਨੇ ਦੇਵਘਰ ਕੋਸ਼ਾਗਰ ਮਾਮਲੇ 'ਚ ਸਜ਼ਾ ਦੀ ਅੱਧੀ ਮਿਆਦ ਗੁਜਰ ਜਾਣ ਨੂੰ ਆਧਾਰ ਬਣਾ ਕੇ ਜਮਾਨਤ ਦੇ ਦਿੱਤੀ ਸੀ ਅਤੇ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਸੀ। ਸੀਬੀਆਈ ਨੇ ਹਾਈਕੋਰਟ ਦੇ ਇਸ ਫੈਸਲੇ ਵਿਰੁੱਧ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ। ਸੀਬੀਆਈ ਦੇ ਇਸ ਕਦਮ ਨਾਲ ਫਿਲਹਾਲ ਆਰਜੇਡੀ ਚੀਫ ਲਾਲੂ ਪ੍ਰਸਾਦ ਯਾਦਵ ਦੀ ਚਿੰਤਾ ਵੱਧ ਗਈ ਹੈ।

ਧਾਰਾ 370 ਹਟਣ ਤੋਂ ਬਾਅਦ ਮੋਦੀ ਸਰਕਾਰ ਜਾਇਜ਼ਾ ਲੈਣ ਲਈ 36 ਮੰਤਰੀਆਂ ਨੂੰ ਕਸ਼ਮੀਰ 'ਚ ਭੇਜੇਗੀ

Get the latest update about Punjabi News, check out more about Lalu Yadav, Fodder Scam Case, CBI court & Appeared

Like us on Facebook or follow us on Twitter for more updates.