ਦੁਨੀਆ ਦੇ ਬਹੁਤ ਸਾਰੇ ਫੁੱਟਬਾਲਰ ਹਨ, ਜਿਨ੍ਹਾਂ ਨੇ ਦੋਸਤੀ ਅਤੇ ਸਾਥੀ ਖਿਡਾਰੀਆਂ ਦੀ ਭੂਮਿਕਾ ਨਿਭਾਈ ਪਰ ਨਿਕਲੇ ਧੋਖੇਬਾਜ਼। ਜਦੋਂ ਇਕੱਠੇ ਖੇਡਣ ਤੇ ਰਹਿਣ ਵਾਲੇ ਲੋਕ ਆਪਸ ਵਿਚ ਧੋਖਾ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਇਕ ਚੰਗੀ ਜਿੰਦਗੀ ਬਰਬਾਦ ਹੋ ਜਾਂਦੀ ਹੈ ਤੇ ਇਸ ਉੱਤੇ ਬਦਨਾਮੀ ਦਾ ਦਾਗ ਲੱਗ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਫੁੱਟਬਾਲਰਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਆਪਣੇ ਸਾਥੀ ਖਿਡਾਰੀਆਂ ਨਾਲ ਧੋਖਾ ਕੀਤਾ।
ਜਾਨ ਹਰਕਸ
ਸਾਬਕਾ ਅਮਰੀਕੀ ਕਪਤਾਨ ਜਾਨ ਹਰਕਸ ਨੇ ਸਾਥੀ ਐਰਿਕ ਵਿਨਾਲਡਾ ਨਾਲ ਧੋਖਾ ਕੀਤਾ। ਹਰਕਸ ਐਰਿਕ ਦੀ ਪਤਨੀ ਨਾਲ ਸਬੰਧ ਬਣਾ ਕੇ ਬਾਅਦ ਵਿਚ ਉਸ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਸਾਲ 2003 ਵਿਚ ਹਰਕਸ ਨੇ ਤਲਾਕ ਲਈ ਅਰਜ਼ੀ ਦਿੱਤੀ।
ਕ੍ਰਿਸ਼ਚੀਅਨ ਕੈਲਰ
ਕ੍ਰਿਸ਼ਚੀਅਨ ਕੈਲਰ ਨੇ ਸਾਥੀ ਜੋਨਾਸ ਬੋਰਿੰਗ ਨੂੰ ਧੋਖਾ ਦਿੱਤਾ ਅਤੇ ਉਸ ਦੀ ਪਤਨੀ ਨਾਲ ਸਬੰਧ ਬਣਾਏ ਸਨ।
ਜਾਰਡਨ ਆਯੂ
24 ਸਾਲਾ ਜਾਰਡਨ ਆਯੂ ਅਫਰੀਕਾ ਦੀ ਪਿੱਚ ਉੱਤੇ ਇਕ ਵਧੀਆ ਖਿਡਾਰੀ ਦਿਖਦੇ ਹਨ ਪਰ ਉਸ ਨੇ ਵੀ ਆਪਣੀ ਟੀਮ ਦੇ ਸਾਥੀ ਨਾਲ ਧੋਖਾ ਕੀਤਾ। ਜਾਰਡਨ ਦਾ ਸਾਥੀ ਅਫਰੀਕਾ ਅਕਵਾ ਦੀ ਪਤਨੀ ਨਾਲ ਚਾਰ ਸਾਲ ਤੱਕ ਅਫੇਅਰ ਰਿਹਾ। ਇਹ ਖੁਲਾਸਾ ਯੂ-ਟਿਊਬ ਵੀਡਿਓ ਰਾਹੀਂ ਹੋਇਆ।
ਥਾਈਬਾਟ ਕੋਰਟੋਇਸ
2014 ਵਿਚ ਖਬਰ ਸਾਹਮਣੇ ਆਈ ਕਿ ਬੈਲਜੀਅਮ ਸ਼ਾਟ ਸਟਾਪਰ ਥਾਈਬਾਟ ਕੋਰਟੋਈਸ ਅੰਤਰਰਾਸ਼ਟਰੀ ਟੀਮ ਦੇ ਸਾਥੀ ਕੇਵਿਨ ਡੀ ਬਰੂਇਨ ਦੀ ਪ੍ਰੇਮਿਕਾ ਨਾਲ ਸੋ ਗਿਆ ਸੀ।
ਮਾਈਕਲ ਬਾਲੈਕ
ਸਾਬਕਾ ਚੇਲਸੀਆ ਅਤੇ ਜਰਮਨੀ ਦੇ ਮਿਡਫੀਲਡਰ ਮਾਈਕਲ ਬਾਲੈਕ ਉੱਤੇ ਅੰਤਰਰਾਸ਼ਟਰੀ ਟੀਮ ਦੇ ਸਾਥੀ ਕ੍ਰਿਸ਼ਚੀਅਨ ਲੇਲ ਨਾਲ ਪ੍ਰੇਮ ਸਬੰਧ ਹੋਣ ਦਾ ਦੋਸ਼ ਸੀ।