ਚੀਨ ਨੇ ਭਾਰਤ ਨੂੰ ਪਛਾੜਦੇ ਹੋਏ ਅਮਰੀਕਾ 'ਚ ਲਗਾਤਾਰ 10ਵੇਂ ਸਾਲ ਵੀ ਬਣਾਇਆ ਰਿਕਾਰਡ, ਪੜ੍ਹੋ ਪੂਰੀ ਖ਼ਬਰ

ਭਾਰਤ ਨੇ ਸਾਲ 2018-19 'ਚ ਦੋ ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਅਮਰੀਕਾ ਭੇਜਿਆ, ਜਦਕਿ ਚੀਨ ਲਗਾਤਾਰ 10ਵੇਂ ਸਾਲ ਸਭ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਵਾਲਾ ਦੇਸ਼ ਰਿਹਾ। ਸੋਮਵਾਰ ਨੂੰ ਜਾਰੀ ਕੀਤੀ ਰਿਪੋਰਟ 2019 ਓਪਨ ਡੋਰਸ ਰਿਪੋਰਟ ਆਨ...

ਵਾਸ਼ਿੰਗਟਨ— ਭਾਰਤ ਨੇ ਸਾਲ 2018-19 'ਚ ਦੋ ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਅਮਰੀਕਾ ਭੇਜਿਆ, ਜਦਕਿ ਚੀਨ ਲਗਾਤਾਰ 10ਵੇਂ ਸਾਲ ਸਭ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਵਾਲਾ ਦੇਸ਼ ਰਿਹਾ। ਸੋਮਵਾਰ ਨੂੰ ਜਾਰੀ ਕੀਤੀ ਰਿਪੋਰਟ 2019 ਓਪਨ ਡੋਰਸ ਰਿਪੋਰਟ ਆਨ ਇੰਟਰਨੈਸ਼ਨਲ ਐਜ਼ੂਕੇਸ਼ਨ ਐਕਸਚੇਂਜ ਮੁਤਾਬਕ ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸਾਲ 2018-19 'ਚ ਸਭ ਤੋਂ ਵੱਧ ਰਹੀ। ਇਹ ਲਗਾਤਾਰ ਚੌਥਾ ਸਾਲ ਹੈ ਜਦੋਂ 10 ਲੱਖ ਤੋਂ ਜ਼ਿਆਦਾ ਵਿਦਿਆਰਥੀ ਅਮਰੀਕਾ ਪਹੁੰਚੇ।
ਯੂ. ਐੱਸ ਦੇ ਵਣਜ ਵਿਭਾਗ ਦੇ ਅੰਕੜਿਆਂ ਅਨੁਸਾਰ ਸਾਲ 2018 'ਚ ਅਮਰੀਕਾ ਦੀ ਆਰਥਿਕਤਾ 'ਚ ਵਿਦੇਸ਼ੀ ਵਿਦਿਆਰਥੀਆਂ ਦਾ ਯੋਗਦਾਨ 44.7 ਅਰਬ ਡਾਲਰ ਸੀ, ਜੋ ਪਿਛਲੇ ਸਾਲਾਂ ਨਾਲੋਂ 5.5 ਫੀਸਦੀ ਵੱਧ ਹੈ। ਹਾਲਾਂਕਿ, ਸਾਲ 2018-19 'ਚ 3,69,548 ਵਿਦਿਆਰਥੀਆਂ ਨਾਲ, ਚੀਨ ਲਗਾਤਾਰ 10ਵੇਂ ਸਾਲ ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਵਾਲਾ ਸਭ ਤੋਂ ਵੱਡਾ ਦੇਸ਼ ਬਣ ਗਿਆ।

ਰਿਪੋਰਟ 'ਚ ਵੱਡਾ ਖੁਲਾਸਾ, ਟਰੰਪ ਪ੍ਰਸ਼ਾਸਨ 'ਚ ਭਾਰਤੀ IT ਕੰਪਨੀਆਂ ਨਾਲ ਵਧਿਆ ਭੇਦਭਾਵ

ਉੱਧਰ ਇਸੇ ਸਾਲ ਭਾਰਤ ਨੇ 2,02,014 ਵਿਦਿਆਰਥੀਆਂ ਨੂੰ ਅਮਰੀਕਾ ਭੇਜਿਆ। ਇਹ ਗਿਣਤੀ ਚੀਨ ਤੋਂ ਬਾਅਦ ਕਿਸੇ ਵੀ ਦੇਸ਼ ਦੀ ਸਭ ਤੋਂ ਵੱਧ ਹੈ। ਰਿਪੋਰਟ ਅਨੁਸਾਰ ਅਮਰੀਕਾ ਜਾਣ ਵਾਲੇ ਕੁੱਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 10,95, 299 ਰਹੀ, ਜੋ ਪਿਛਲੇ ਸਾਲ ਨਾਲੋਂ 0.05 ਫੀਸਦੀ ਵਧੇਰੇ ਹੈ ਤੇ ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਕੁੱਲ ਵਿਦਿਆਰਥੀਆਂ ਦਾ 5.5 ਫੀਸਦੀ ਹੈ। ਕੁੱਲ ਵਿਦੇਸ਼ੀ ਵਿਦਿਆਰਥੀਆਂ ਵਿਚੋਂ 50 ਫੀਸਦੀ ਤੋਂ ਵੱਧ ਭਾਰਤ ਤੇ ਚੀਨ ਦੇ ਵਿਦਿਆਰਥੀ ਹਨ। ਇਹ ਰਿਪੋਰਟ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਤੇ ਵਿਦੇਸ਼ ਮੰਤਰਾਲੇ ਦੇਵ ਬਿਊਰੋ ਆਫ ਐਜੂਕੇਸ਼ਨ ਤੇ ਕਲਚਰਲ ਅਫੇਅਰਸ ਵੱਲੋਂ ਜਾਰੀ ਕੀਤੀ ਗਈ ਹੈ।

Get the latest update about International Educational Exchange, check out more about Immigration Report, True Scoop News, Foreign Students In America & China

Like us on Facebook or follow us on Twitter for more updates.