ਆਪ ਦਾ ਕਾਂਗਰਸ ਤੇ ਸ਼ਿਕੰਜਾ, ਭੋਆ ਤੋਂ ਸਾਬਕਾ ਕਾਂਗਰਸ ਵਿਧਾਇਕ ਨੂੰ ਨਜਾਇਜ਼ ਰੇਤ ਮਾਈਨਿੰਗ ਦੇ ਦੋਸ਼ 'ਚ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਨੇ ਭੋਆ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਠਾਨਕੋਟ ਦੇ ਤਾਰਾਗੜ੍ਹ ਪੁਲਿਸ ਚੌਂਕੀ ਨੇ ਉਸ ਤੇ ਕੁਝ ਦਿਨ ਪਹਿਲਾਂ ਹੀ ਨਜਾਇਜ ਰੇਤ ਮਾਈਨਿੰਗ ਦਾ ਕੇਸ ਦਰਜ਼ ਕੀਤਾ ਸੀ...

ਨਜਾਇਜ਼ ਮਾਈਨਿੰਗ ਦੇ ਮਾਮਲਿਆਂ 'ਚ ਇਕ ਹੋਰ ਮਾਮਲਾ ਜੁੜ ਗਿਆ ਹੈ ਜਿਸ 'ਚ ਕਾਂਗਰਸ ਦੇ ਸਾਬਕਾ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਭੋਆ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਠਾਨਕੋਟ ਦੇ ਤਾਰਾਗੜ੍ਹ ਪੁਲਿਸ ਚੌਂਕੀ ਨੇ ਉਸ ਤੇ ਕੁਝ ਦਿਨ ਪਹਿਲਾਂ ਹੀ ਨਜਾਇਜ ਰੇਤ ਮਾਈਨਿੰਗ ਦਾ ਕੇਸ ਦਰਜ਼ ਕੀਤਾ ਸੀ।  

 
ਜਾਣਕਾਰੀ ਮੁਤਾਬਿਕ ਪੁਲਿਸ ਦੇ ਵਲੋਂ 8 ਜੂਨ ਨੂੰ ਕ੍ਰਿਸ਼ਨਾ ਸਟੋਨ ਸਟੋਰ ਨਾਮ ਦੀ ਕ੍ਰਸ਼ਰ ਸਟੋਰ ਜਿਸ 'ਚ ਜੋਗਿੰਦਰਪਾਲ ਦੀ ਵੀ ਹਿੱਸੇਦਾਰੀ ਸੀ ਓਥੇ ਛਾਪੇਮਾਰੀ ਕੀਤੀ ਸੀ। ਜਿਥੇ ਪੁਲਿਸ ਨੂੰ ਨਜਾਇਜ਼ ਰੇਤ ਮਾਈਨਿੰਗ ਵਾਲੀ ਥਾਂ ਤੋਂ ਇਕ ਮਸ਼ੀਨ,ਟਿੱਪਰ ਅਤੇ ਟਰੈਕਟਰ ਟਰਾਲੀ ਵੀ ਬਰਾਮਦ ਹੋਈ ਸੀ। ਇਸੇ ਮਾਮਲੇ 'ਚ ਜਾਂਚ ਤੋਂ ਬਾਅਦ ਭੋਆ ਤੋਂ ਜੋਗਿੰਦਰ ਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਪੁਲਿਸ ਦੇ ਵਲੋਂ ਕਿਸੇ ਤਰ੍ਹਾਂ ਦੀ ਵੀ ਅਧਿਕਾਰਿਕ ਘੋਸ਼ਣਾ ਨਹੀਂ ਕੀਤੀ ਗਈ ਹੈ।  

ਦਸ ਦਈਏ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਭੋਆ ਪੰਜਾਬ ਵਿਧਾਨਸਭਾ ਚੋਣਾਂ ਵੇਲੇ ਚਰਚਾ 'ਚ ਆਏ ਸੀ। ਚੋਣ ਪ੍ਰਚਾਰ ਦੇ ਦੌਰਾਨ ਜੋਗਿੰਦਰਪਾਲ ਇਕ ਪ੍ਰੋਗਰਾਮ 'ਚ ਸ਼ਾਮਿਲ ਹੋਣ ਗਏ ਤਾਂ ਇਕ ਨੌਜਵਾਨ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਕਿਹੜਾ ਵਿਕਾਸ ਕਰਵਾਇਆ ਹੈ। ਜਿਸ ਤੇ ਜੋਗਿੰਦਰਪਾਲ ਭੜਕ ਗਏ ਤਾਂ ਉਨ੍ਹਾਂ ਨੌਜਵਾਨ ਨੂੰ ਨੇੜੇ ਬੁਲਾ ਉਸ ਦੇ ਥੱਪੜ ਜੜ੍ਹ ਦਿੱਤਾ। ਇਸ ਤੋਂ ਬਾਅਦ ਆਪਣੇ ਗੰਨਮੈਨ ਨਾਲ ਮਿਲ ਉਸ ਨੂੰ ਕੁੱਟਿਆ ਵੀ ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ।  

Get the latest update about mla jogiderpal bhoa, check out more about bhoa mla arrested, illegal mining, congress & congress ex mla arrested

Like us on Facebook or follow us on Twitter for more updates.