ਹਾਕੀ ਖਿਡਾਰੀ ਰਵਿੰਦਰ ਪਾਲ ਸਿੰਘ ਦਾ ਕੋਰੋਨਾ ਕਾਰਨ ਦੇਹਾਂਤ, ਲਖਨਊ 'ਚ ਲਿਆ ਆਖਰੀ ਸਾਹ

ਭਾਰਤੀ ਹਾਕੀ ਟੀਮ ਦੇ ਸਾਬਕਾ ਮੈਂਬਰ ਤੇ ਮਾਸਕੋ ਓਲੰਪਿਕ 1980 ਦੇ ਸੋਨ ਤਮਗਾ ਜੇਤੂ ਰਵਿੰਦਰ ਪਾਲ ਸਿੰ...

ਲਖਨਊ(ਇੰਟ.): ਭਾਰਤੀ ਹਾਕੀ ਟੀਮ ਦੇ ਸਾਬਕਾ ਮੈਂਬਰ ਤੇ ਮਾਸਕੋ ਓਲੰਪਿਕ 1980 ਦੇ ਸੋਨ ਤਮਗਾ ਜੇਤੂ ਰਵਿੰਦਰ ਪਾਲ ਸਿੰਘ ਨੇ ਤਕਰੀਬਨ ਦੋ ਹਫਤੇ ਕੋਰੋਨਾ ਨਾਲ ਜੂਝਣ ਦੇ ਬਾਅਦ ਸ਼ਨੀਵਾਰ ਦੀ ਸਵੇਰੇ ਲਖਨਊ ਵਿਚ ਆਖਰੀ ਸਾਹ ਲਈ। ਉਹ 60 ਸਾਲ ਦੇ ਸਨ।

ਸਿੰਘ ਨੂੰ 24 ਅਪ੍ਰੈਲ ਨੂੰ ਵਿਵੇਕਾਨੰਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰਕ ਸੂਤਰਾਂ ਮੁਤਾਬਕ ਉਹ ਕੋਰੋਨਾ ਇਨਫੈਕਸ਼ਨ ਤੋਂ ਉਭਰ ਚੁੱਕੇ ਸਨ ਤੇ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਕੋਰੋਨਾ ਵਾਰਡ ਤੋਂ ਬਾਹਰ ਸਨ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਹਾਲਤ ਅਚਾਨਕ ਵਿਗੜ ਗਈ ਤੇ ਉਨ੍ਹਾਂ ਨੂੰ ਵੈਂਟੀਲੇਟਰ ਉੱਤੇ ਰੱਖਣਾ ਪਿਆ।

ਲਾਸ ਏਂਜਲਸ ਓਲੰਪਿਕ 1984 ਖੇਡ ਚੁੱਕੇ ਸਿੰਘ ਨੇ ਵਿਆਹ ਨਹੀਂ ਕਰਾਇਆ ਸੀ। ਉਨ੍ਹਾਂ ਦੀ ਇਕ ਭਤੀਜੀ ਪ੍ਰਗਿਆ ਯਾਦਵ ਹੈ। ਉਹ 1979 ਜੂਨੀਅਰ ਵਿਸ਼ਵ ਕੱਪ ਵੀ ਖੇਡੇ ਸਨ ਤੇ ਹਾਕੀ ਛੱਡਣ ਦੇ ਬਾਅਦ ਸਟੇਟ ਬੈਂਕ ਤੋਂ ਮਰਜ਼ੀ ਨਾਲ ਸੇਵਾਮੁਕਤੀ ਲੈ ਲਈ ਸੀ। ਸੀਤਾਪੁਰ ਵਿਚ ਜਨਮੇ ਸਿੰਘ ਨੇ 1979 ਤੋਂ 1984 ਦੇ ਵਿਚਾਲੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋ ਓਲੰਪਿਕ ਤੋਂ ਇਲਾਵਾ ਉਹ 1980 ਤੇ 1983 ਵਿਚ ਚੈਂਪੀਅਨ ਟ੍ਰਾਫੀ, 1982 ਵਿਸ਼ਵ ਕੱਪ ਤੇ 1982 ਏਸ਼ੀਆ ਕੱਪ ਵੀ ਖੇਡੇ।

Get the latest update about Former Hockey Player, check out more about Death Truescoop, Truescoopnews, covid19 & Ravinder pal Singh

Like us on Facebook or follow us on Twitter for more updates.