ਸਾਬਕਾ ਭਾਰਤੀ ਸਪਿਨਰ ਬਿਸ਼ਨ ਸਿੰਘ ਬੇਦੀ ਨੇ ਛੱਡਿਆ DDCA, ਕਿਹਾ-'ਮੈਂ ਬਹੁਤ ਡਰਿਆ ਹੋਇਆ ਹਾਂ'

ਭਾਰਤ ਦੇ ਸਾਬਕਾ ਸਪਿਨਰ ਬਿਸ਼ਨ ਸਿੰਘ ਬੇਦੀ ਨੇ ਫਿਰੋਜ਼ਸ਼ਾਹ ਕੋਟਲਾ (ਅਰੁਣ ਜੇਟਲੀ ਸਟੇਡੀਅਮ) ਵਿਚ ਦਿੱਲੀ ਡਿਸ...

ਭਾਰਤ ਦੇ ਸਾਬਕਾ ਸਪਿਨਰ ਬਿਸ਼ਨ ਸਿੰਘ ਬੇਦੀ ਨੇ ਫਿਰੋਜ਼ਸ਼ਾਹ ਕੋਟਲਾ (ਅਰੁਣ ਜੇਟਲੀ ਸਟੇਡੀਅਮ) ਵਿਚ ਦਿੱਲੀ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ (ਡੀ.ਡੀ.ਸੀ.ਏ.) ਦੇ ਸਾਬਕਾ ਪ੍ਰਧਾਨ ਅਰੁਣ ਜੇਟਲੀ ਦੀ ਮੂਰਤੀ ਲਾਏ ਜਾਣ ਉੱਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬੇਦੀ ਨੇ ਅਰੁਣ ਜੇਟਲੀ ਦੇ ਪੁੱਤਰ ਅਤੇ ਵਰਤਮਾਨ ਡੀ.ਡੀ.ਸੀ.ਏ. ਪ੍ਰਧਾਨ ਰੋਹਨ ਡੇਟਲੀ ਨੂੰ ਪੱਤਰ ਲਿਖ ਕੇ ਆਪਣੇ ਨਾਂ ਦੇ ਸਟੈਂਡ ਨੂੰ ਹਟਾਉਣ ਦੀ ਮੰਗ ਕੀਤੀ ਹੈ।

ਨਾਲ ਹੀ ਡੀ.ਡੀ.ਸੀ.ਏ. ਦੀ ਮੈਂਬਰਤਾ ਤੋਂ ਵੀ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। 2017 ਵਿਚ ਕੋਟਲਾ ਦੇ ਇਕ ਸਟੈਂਡ ਦਾ ਨਾਂ ਬੇਦੀ ਦੇ ਸਨਮਾਨ ਵਿਚ ਬਿਸ਼ਨ ਸਿੰਘ ਬੇਦੀ ਸਟੈਂਡ ਕੀਤਾ ਗਿਆ ਸੀ। ਇਸੇ ਦੌਰਾਨ ਮੋਹਿੰਦਰ ਅਮਰਨਾਥ ਦੇ ਨਾਂ ਉੱਤੇ ਵੀ ਇਕ ਸਟੈਂਡ ਬਣਾਇਆ ਗਿਆ ਸੀ।

14 ਸਾਲ ਡੀ.ਡੀ.ਸੀ.ਏ. ਪ੍ਰਧਾਨ ਰਹੇ ਜੇਟਲੀ
ਜੇਟਲੀ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ। ਇਸ ਤੋਂ ਬਾਅਦ ਫਿਰੋਜ਼ ਸ਼ਾਹ ਕੋਟਲਾ ਸਟੇਡੀਅਮ ਦਾ ਨਾਂ ਬਦਲ ਕੇ ਅਰੁਣ ਜੇਟਲੀ ਸਟੇਡੀਅਮ ਕਰ ਦਿੱਤਾ ਸੀ। ਇਥੇ ਜੇਟਲੀ ਦੀ ਇਕ 6 ਫੁੱਟ ਦੀ ਮੂਰਤੀ ਲਗਾਉਣ ਦਾ ਵੀ ਫੈਸਲਾ ਲਿਆ ਗਿਆ ਸੀ। ਭਾਜਪਾ ਦੇ ਵੱਡੇ ਨੇਤਾ ਅਤੇ ਕੇਂਦਰੀ ਮੰਤਰੀ ਰਹੇ ਜੇਟਲੀ 1999 ਤੋਂ 2013 ਤੱਕ ਡੀ.ਡੀ.ਸੀ.ਏ. ਦੇ ਵੀ ਪ੍ਰਧਾਨ ਰਹੇ ਸਨ। ਉਨ੍ਹਾਂ ਤੋਂ ਬਾਅਦ ਰਜਤ ਸ਼ਰਮਾ ਡੀ.ਡੀ.ਸੀ.ਏ. ਦੇ ਪ੍ਰਧਾਨ ਬਣੇ। ਉਨ੍ਹਾਂ ਨੇ ਅਸਤੀਫਾ ਦਿੱਤਾ ਤਾਂ ਜੇਟਲੀ ਦੇ ਬੇਟੇ ਰੋਹਨ ਨੂੰ ਬਿਨਾਂ ਕਿਸੇ ਵਿਰੋਧ ਦੇ ਪ੍ਰਧਾਨ ਚੁਣ ਲਿਆ ਗਿਆ ਸੀ। 

ਡੀ.ਡੀ.ਸੀ.ਏ. ਵਿਚ ਜੋ ਚੱਲ ਰਿਹੈ, ਉਸ ਤੋਂ ਡਰਿਆ ਹਾਂ
ਬੇਦੀ ਨੇ ਰੋਹਨ ਜੇਟਲੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਮੈਂ ਹੌਂਸਲਾ ਰੱਖਣ ਵਾਲਾ ਅਤੇ ਸਹਿਨਸ਼ੀਲ ਵਿਅਕਤੀ ਹਾਂ। ਮੈਨੂੰ ਇਸ ਉੱਤੇ ਮਾਣ ਹੈ। ਪਰ ਡੀ.ਡੀ.ਸੀ.ਏ. ਵਿਚ ਜੋ ਕੁਝ ਚੱਲ ਰਿਹਾ ਹੈ, ਉਸ ਨਾਲ ਮੈਂ ਡਰਿਆ ਹੋਇਆ ਹਾਂ। ਮਜਬੂਰੀ ਵਿਚ ਇਹ ਕਦਮ ਚੁੱਕ ਰਿਹਾ ਹਾਂ। ਤੁਹਾਨੂੰ ਗੁਜ਼ਾਰਿਸ਼ ਹੈ ਕਿ ਸਟੇਡੀਅਮ ਵਿਚ ਮੇਰੇ ਨਾਂ ਨਾਲ ਜੋ ਸਟੈਂਡ ਬਣਿਆ ਹੈ, ਉਸ ਨੂੰ ਹਟਾ ਦਿੱਤਾ ਜਾਵੇ। ਮੇਰੀ ਮੈਂਬਰਸ਼ਿਪ ਵੀ ਤੁਰੰਤ ਖਤਮ ਕੀਤੀ ਜਾਵੇ।

Get the latest update about DDCA, check out more about Former Indian spinner & Bishan Singh Bedi

Like us on Facebook or follow us on Twitter for more updates.