ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸਿੰਜੋ ਆਬੇ ਦੀ ਮੌਤ, ਅੱਜ ਸਵੇਰੇ ਭਾਸ਼ਣ ਦੌਰਾਨ ਹੋਇਆ ਸੀ ਜਾਨਲੇਵਾ ਹਮਲਾ

ਭਾਰਤੀ ਸਮੇਂ ਅਨੁਸਾਰ ਸਵੇਰੇ 8 ਵਜੇ (ਜਾਪਾਨੀ ਸਮੇਂ ਅਨੁਸਾਰ ਰਾਤ 11.30 ਵਜੇ) 'ਤੇ ਨਾਰਾ ਮੈਡੀਕਲ ਯੂਨੀਵਰਸਿਟੀ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਸੀ...

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਮੌਤ ਹੋ ਗਈ ਹੈ। ਅੱਜ ਆ ਸਵੇਰੇ ਉਨ੍ਹਾਂ 'ਤੇ ਨਾਰਾ ਕਸਬੇ 'ਚ ਗੋਲੀਬਾਰੀ ਕਰ ਜਾਨਲੇਵਾ ਹਮਲਾ ਕੀਤਾ ਗਿਆ ਸੀ। ਉਨ੍ਹਾਂ ਨੂੰ ਚੋਣ ਪ੍ਰਚਾਰ ਭਾਸ਼ਣ ਦੇ ਦੌਰਾਨ  ਇਕ ਵਿਅਕਤੀ ਨੇ ਦੋ ਵਾਰ ਗੋਲੀ ਮਾਰੀ ਸੀ। ਆਬੇ ਦਾ ਭਾਰਤੀ ਸਮੇਂ ਅਨੁਸਾਰ ਸਵੇਰੇ 8 ਵਜੇ (ਜਾਪਾਨੀ ਸਮੇਂ ਅਨੁਸਾਰ ਰਾਤ 11.30 ਵਜੇ) 'ਤੇ ਨਾਰਾ ਮੈਡੀਕਲ ਯੂਨੀਵਰਸਿਟੀ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਸੀ । ਉਸ ਨੂੰ ਹਸਪਤਾਲ ਲਿਜਾਇਆ ਗਿਆ। 6 ਘੰਟੇ ਬਾਅਦ ਉਨ੍ਹਾਂ ਨੇ ਆਖਰੀ ਸਾਹ ਲਿਆ।
ਹਮਲਾਵਰ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। ਉਸਦਾ ਨਾਮ ਯਾਮਾਗਾਮੀ ਟੇਤਸੂਯਾ ਹੈ। ਦੱਸਿਆ ਜਾ ਰਿਹਾ ਹੈ ਕਿ 42 ਸਾਲਾ ਯਾਮਾਗਾਮੀ ਆਬੇ ਦੀਆਂ ਨੀਤੀਆਂ ਤੋਂ ਨਾਖੁਸ਼ ਸਨ।