ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਪਿਛਲੇ 55 ਸਾਲਾਂ ਤੋਂ ਲਗਾਤਾਰ BSF ਜਵਾਨਾਂ ਨਾਲ ਮਨਾ ਰਹੀ ਰੱਖੜੀ ਦਾ ਤਿਉਹਾਰ

ਲਕਸ਼ਮੀ ਕਾਂਤਾ ਚਾਵਲਾ ਨੇ ਦਸਿਆ ਕਿ ਬਾਰਡਰ ਤੇ ਬੀ ਐਸ ਐਫ ਦੀ ਤੇਨਾਤੀ ਦੇ ਤਿੰਨ ਸਾਲ ਬਾਦ 1968 ਤੋਂ ਲੈ ਕੇ ਹੁਣ ਤੱਕ ਨਿਰੰਤਰ 55 ਸਾਲਾਂ ਤੋਂ ਉਹਨਾ ਵਲੋਂ ਸਰਹੱਦਾ ਦੀ ਰਖਿਆ ਕਰਨ ਵਾਲੇ ਇਹਨਾ ਨੋਜਵਾਨਾ ਨੂੰ ਰੱਖੜੀ ਬਣ ਉਹਨਾ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਦੀ ਹੈ

ਅੰਮ੍ਰਿਤਸਰ:- ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਅੰਮ੍ਰਿਤਸਰ ਵਿਖੇ ਬੀਜੇਪੀ ਦੀ ਸਰਕਾਰ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵਲੋਂ ਹਰ ਸਾਲ ਦੀ ਤਰਾ ਇਸ ਸਾਲ ਵੀ ਅਟਾਰੀ ਵਾਹਗਾ ਸਰਹੱਦ ਤੇ ਡਿਉਟੀ ਨਿਭਾ ਰਹੇ ਅਤੇ ਪਰਿਵਾਰਾਂ ਤੋਂ ਦੂਰ ਸਰਹੱਦਾ ਦੀ ਰੱਖਿਆ ਕਰਨ ਵਾਲੇ ਜਵਾਨਾਂ ਦੀ ਕਲਾਈ ਤੇ ਰੱਖੜੀ ਬਣ ਅੱਜ ਰੱਖੜੀ ਦਾ ਇਹ ਤਿਉਹਾਰ ਮਨਾਇਆ। ਇਨ੍ਹਾਂ ਇਹਨਾ ਵੀਰਾ ਦੀ ਲੰਮੀ ਉਮਰ ਦੀ ਸੁਭਕਾਮਨਾਵਾ ਦਿਤੀਆ। ਇਸ ਮੌਕੇ ਤੇ ਉਹਨਾ ਨਾਲ ਸਕੂਲ ਵਿਦਿਆਰਥਣਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੀ ਮੈਬਰਾਂ ਵੀ ਮੌਜੂਦ ਸਨ।

ਇਸ ਸੰਬਧੀ ਗੱਲਬਾਤ ਕਰਦਿਆਂ ਲਕਸ਼ਮੀ ਕਾਂਤਾ ਚਾਵਲਾ ਨੇ ਦਸਿਆ ਕਿ ਬਾਰਡਰ ਤੇ ਬੀ ਐਸ ਐਫ ਦੀ ਤੇਨਾਤੀ ਦੇ ਤਿੰਨ ਸਾਲ ਬਾਦ 1968 ਤੋਂ ਲੈ ਕੇ ਹੁਣ ਤੱਕ ਨਿਰੰਤਰ 55 ਸਾਲਾਂ ਤੋਂ ਉਹਨਾ ਵਲੋਂ ਸਰਹੱਦਾ ਦੀ ਰਖਿਆ ਕਰਨ ਵਾਲੇ ਇਹਨਾ ਨੋਜਵਾਨਾ ਨੂੰ ਰੱਖੜੀ ਬਣ ਉਹਨਾ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਦੀ ਹੈ। ਇਹ ਭਰਾ ਜੋ ਸਰਹੱਦ ਤੇ ਡਿਉਟੀ ਨਿਭਾ ਦੇਸ਼ ਦੇ ਲੋਕਾਂ ਦੀ ਰਖਿਆ ਕਰਦੇ ਹਨ, ਘਰਾਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੋ ਦੂਰ ਰਹਿੰਦੇ ਹਨ ਉਹਨਾ ਲਈ ਅਸੀਂ ਹਰ ਸਾਲ ਰੱਖੜੀ ਲੈ ਕੇ ਪਹੁੰਚਦੇ ਹਾਂ ਅਤੇ ਉਹਨਾ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ ਹਾ।

Get the latest update about rakhi special, check out more about punjab latest news laxmi kanta chawla, Atari border & punjab news

Like us on Facebook or follow us on Twitter for more updates.