ਜਲੰਧਰ ਵੈਸਟ ਦੀਆਂ ਸਮੱਸਿਆਵਾਂ ਲੈ ਨਗਰ ਨਿਗਮ ਪਹੁੰਚੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਵੈਸਟ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਦੱਸਿਆ ਗਿਆ ਹੈ ਕਿ ਵੈਸਟ ਹਲਕੇ ਦੇ ਵਿੱਚ ਲੋਕਾਂ ਨੂੰ ਸੀਵਰੇਜ ਦੀ ਹੀ ਅਤੇ ਪਾਣੀ ਦੀ ਸਮੱਸਿਆਵਾਂ ਕਾਫ਼ੀ ਝੱਲਣੀਆਂ ਪੈ ਰਹੀਆਂ ਹਨ

ਜਲੰਧਰ ਦੇ ਹਲਕਾ ਵੈਸਟ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਵੈਸਟ ਦੇ ਕੌਂਸਲਰਾਂ ਦੇ ਨਾਲ ਵੈਸਟ ਹਲਕੇ ਦੀ ਸਮੱਸਿਆਵਾਂ ਨੂੰ ਲੈ ਨਗਰ ਨਿਗਮ ਵਿਖੇ ਪੁੱਜੇ। ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅੱਜ ਆਪਣੇ ਹਲਕਾ ਵੈਸਟ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਲੰਧਰ ਦੇ ਨਗਰ ਨਿਗਮ ਵਿਖੇ ਪੁੱਜੇ। ਜਿਸ ਵਿਚ ਉਨ੍ਹਾਂ ਨੇ ਵੈਸਟ ਹਲਕੇ ਵਿਖੇ ਮੁਹੱਲਾ ਨਿਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਵੀ ਕਰਵਾਇਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਵੈਸਟ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਦੱਸਿਆ ਗਿਆ ਹੈ ਕਿ ਵੈਸਟ ਹਲਕੇ ਦੇ ਵਿੱਚ ਲੋਕਾਂ ਨੂੰ ਸੀਵਰੇਜ ਦੀ ਹੀ ਅਤੇ ਪਾਣੀ ਦੀ ਸਮੱਸਿਆਵਾਂ ਕਾਫ਼ੀ ਝੱਲਣੀਆਂ ਪੈ ਰਹੀਆਂ ਹਨ। ਬਸਤੀ ਦਾਨਿਸ਼ਮੰਦਾ ਇੱਕ ਸੌ ਵੀਹ ਫੁੱਟੀ ਰੋਡ ਬਸਤੀ ਸ਼ੇਖ ਈਸ਼ਵਰ ਨਗਰ ਘਾਹ ਮੰਡੀ ਚੁੰਗੀ ਅਤੇ ਹੋਰ ਵੀ ਕਈ ਇਹੋ ਜਿਹੇ ਮੁਹੱਲੇ ਹਨ, ਜਿਸ ਵਿੱਚ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਆਏ ਦਿਨ ਹੀ ਬਣੀ ਰਹਿੰਦੀ ਹੈ। ਇਨ੍ਹਾਂ ਇਲਾਕਿਆਂ 'ਚ ਕਈ ਵਾਰ ਪਾਣੀ ਵੀ ਨਹੀਂ ਆਉਂਦਾ। ਇਸ ਸਮੱਸਿਆ ਨੂੰ ਲੈ ਕੇ ਅੱਜ ਉਹ ਨਗਰ ਨਿਗਮ ਵਿਖੇ ਪੁੱਜੇ ਹਨ। ਜਿਸ ਵਿੱਚ ਉਨ੍ਹਾਂ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ।

 ਉਨ੍ਹਾਂ ਨੂੰ ਕਿਹਾ ਹੈ ਕਿ ਇਨ੍ਹਾਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰ ਦਿੱਤਾ ਜਾਵੇ। ਜੇਕਰ ਇਨ੍ਹਾਂ ਸਮੱਸਿਆਵਾਂ ਨੂੰ ਜਲਦੀ ਹੀ ਹੱਲ ਨਹੀਂ ਕੀਤਾ ਗਿਆ ਤਾਂ ਵੈਸਟ ਹਲਕੇ ਦੇ ਨਿਵਾਸੀਆਂ ਦੇ ਨਾਲ ਮਿਲ ਕੇ ਉਹ ਨਗਰ ਨਿਗਮ ਦਾ ਘਿਰਾਓ ਕਰਨਗੇ ਅਤੇ ਨਗਰ ਨਿਗਮ ਦੇ ਖ਼ਿਲਾਫ਼ ਜੰਮ ਕੇ ਰੋਸ ਮੁਜ਼ਾਹਰਾ ਵੀ ਕਰਨਗੇ।   

Get the latest update about jalandhar nagar nigam, check out more about sushil rinku, jalandhar news, jalandhar municipal corporation & news in punjabi

Like us on Facebook or follow us on Twitter for more updates.