ਨਵਾਜ਼ ਸ਼ਰੀਫ਼ ਨੂੰ ਦਿਲ ਦਾ ਦੌਰਾ ਪੈਣ ਨਾਲ ਹਾਲਤ ਹੋਈ ਗੰਭੀਰ 

ਪਿਛਲੇ ਕੁੱਝ ਸਮੇ ਤੋਂ ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼...

ਨਵੀਂ ਦਿੱਲੀ :- ਪਿਛਲੇ ਕੁੱਝ ਸਮੇ ਤੋਂ ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਤਬੀਅਤ ਖਰਾਬ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਪਾਕਿ ਦੀ ਇੱਕ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ–ਅਰਜ਼ੀ ਕੱਲ੍ਹ ਮਨਜ਼ੂਰ ਕਰ ਦਿੱਤੀ ਸੀ। ਅੱਜ ਖ਼ਬਰ ਆਈ ਹੈ ਕਿ ਨਵਾਜ਼ ਸ਼ਰੀਫ਼ ਨੂੰ ਦਿਲ ਦਾ ਦੌਰਾ ਪਿਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਹ ਲਾਹੌਰ ਦੇ ਸਰਵਿਸੇਜ਼ ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਤੇ ਉਨ੍ਹਾਂ ਦੀ ਪਾਰਟੀ ਦੇ ਬਹੁਤ ਸਾਰੇ ਸਮਰਥਕ ਉਨ੍ਹਾਂ ਦੇ ਨਾਲ ਹਨ। ਦਰਅਸਲ, ਸ੍ਰੀ ਸ਼ਰੀਫ਼ ਇਸ ਵੇਲੇ ਕਾਫ਼ੀ ਬੀਮਾਰ ਚੱਲ ਰਹੇ ਹਨ। ਉਨ੍ਹਾਂ ਦੇ ਸਰੀਰ ਅੰਦਰ ਪਲੇਟਲੈਟਸ ਦੀ ਗਿਣਤੀ ਵੀਰਵਾਰ ਨੂੰ ਘਟ ਕੇ ਸਿਰਫ਼ 6,000 ਰਹਿ ਗਈ ਸੀ।

ਬੁਲਗਾਰੀਆ ਤੋਂ ਲੰਡਨ ਆਏ ਕੰਟੇਨਰ 'ਚੋਂ ਮਿਲੀਆਂ ਲਾਸ਼ਾਂ ਨੇ ਫੈਲਾਈ ਦਹਿਸ਼ਤ

ਜਾਣਕਾਰੀ ਮੁਤਾਬਕ, ਚੀਫ਼ ਜਸਟਿਸ ਬਕਰ ਨਾਜ਼ਾਫ਼ੀ ਦੀ ਅਗਵਾਈ ਹੇਠਲੀ ਲਾਹੌਰ ਹਾਈ ਕੋਰਟ ਦੇ ਦੋ ਮੈਂਬਰੀ ਬੈਂਚ ਨੇ PML-N ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਦੀ ਪਟੀਸ਼ਨ ’ਤੇ ਸੁਣਵਾਈ ਕੀਤੀਸੀ, ਜਿਸ ਵਿੱਚ ਮਨੀ–ਲਾਂਡਰਿੰਗ ਦੇ ਇੱਕ ਮਾਮਲੇ ’ਚ NAB ਦੀ ਹਿਰਾਸਤ ਵਿੱਚ ਬੰਦ ਉਨ੍ਹਾਂ ਦੇ ਵੱਡੇ ਭਰਾ ਨੂੰ ਸਿਹਤ ਦੇ ਆਧਾਰ ’ਤੇ ਰਿਹਾਅ ਕਰਨ ਦੀ ਬੇਨਤੀ ਕੀਤੀ ਸੀ ਤੇ ਉਹ ਬੇਨਤੀ ਪ੍ਰਵਾਨ ਕਰ ਲਈ ਗਈ। ਸ੍ਰੀ ਸ਼ਰੀਫ਼ ਨੂੰ ਤੁਰੰਤ ਰਿਹਾਅ ਨਹੀਂ ਕੀਤਾ ਜਾ ਸਕੇਗਾ ਕਿਉ਼ਕਿ ਇਸਲਾਮਾਬਾਦ ਹਾਈ ਕੋਰਟ ਨੇ ਅਲ ਅਜ਼ੀਜ਼ੀਆ ਸਟੀਲ ਮਿਲ ਮਾਮਲੇ ’ਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਮੰਗਲਵਾਰ 29 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ।
 

Get the latest update about Nawaz Sharif In Hospital, check out more about Online Punjabi News, Nawaz Sharif, True Scoop News & True Scoop Punjabi

Like us on Facebook or follow us on Twitter for more updates.