ਸਾਬਕਾ ਪ੍ਰਧਾਨ ਸੁਨੀਲ ਜਾਖੜ 2 ਸਾਲਾਂ ਲਈ ਹੋਣਗੇ ਸਸਪੈਂਡ, ਅਨੁਸ਼ਾਸਨੀ ਕਮੇਟੀ ਨੇ ਕਾਂਗਰਸ ਹਾਈ ਕਮਾਨ ਨੂੰ ਕੀਤੀ ਸਿਫਾਰਿਸ਼

ਸਾਬਕਾ ਪ੍ਰਧਾਨ ਸੁਨੀਲ ਜਾਖੜ ਪਿੱਛਲੇ ਕੁਝ ਦਿਨਾਂ ਤੋਂ ਸਿਆਸਤ ਤੋਂ ਪੱਲਾ ਝਾੜ੍ਹਦੇ ਨਜ਼ਰ ਆ ਰਹੇ ਸਨ। ਲਗਾਤਾਰ ਬਿਆਨਬਾਜੀ ਅਤੇ ਵਾਦ ਵਿਵਾਦ ਦੇ ਬਾਅਦ ਹੁਣ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਜਾਖੜ ਦੇ ਖਿਲਾਫ ਸੋਨੀਆ ਗਾਂਧੀ ਨੂੰ ਸਿਫਾਰਿਸ਼ ਕੀਤੀ ਹੈ। ਜਿਸ ਦੇ ਚਲਦਿਆ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਜਾਖੜ ਨੂੰ...

ਸਾਬਕਾ ਪ੍ਰਧਾਨ ਸੁਨੀਲ ਜਾਖੜ ਪਿੱਛਲੇ ਕੁਝ ਦਿਨਾਂ ਤੋਂ ਸਿਆਸਤ ਤੋਂ ਪੱਲਾ ਝਾੜ੍ਹਦੇ ਨਜ਼ਰ ਆ ਰਹੇ ਸਨ। ਲਗਾਤਾਰ ਬਿਆਨਬਾਜੀ ਅਤੇ ਵਾਦ ਵਿਵਾਦ ਦੇ ਬਾਅਦ ਹੁਣ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਜਾਖੜ ਦੇ ਖਿਲਾਫ ਸੋਨੀਆ ਗਾਂਧੀ ਨੂੰ ਸਿਫਾਰਿਸ਼ ਕੀਤੀ ਹੈ। ਜਿਸ ਦੇ ਚਲਦਿਆ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਜਾਖੜ ਨੂੰ 2 ਸਾਲ ਲਈ ਮੁਅੱਤਲ ਕੀਤੇ ਜਾਨ ਦੀ ਸਿਫਾਰਿਸ਼ ਕੀਤੀ ਗਈ ਹੈ। ਜਿਸ 'ਤੇ ਅੰਤਿਮ ਮੋਹਰ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਲਾਉਣਗੇ। ਇਸ ਤੋਂ ਪਹਿਲਾਂ ਸੁਨੀਲ ਜਾਖੜ ਇਕ ਟਵੀਟ ਰਾਹੀਂ ਕਾਂਗਰਸ ਹਾਈਕਮਾਂਡ 'ਤੇ ਨਿਸ਼ਾਨਾ ਸਾਧ ਚੁੱਕੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ- ਅੱਜ ਜਨਾਬ ਉਨ੍ਹਾਂ ਦੀ ਕਲਮ ਹੋਵੇਗੀ, ਜਿਸ 'ਚ ਅਜੇ ਵੀ ਜ਼ਮੀਰ ਹੈ।

ਜਿਕਰਯੋਗ ਹੈ ਕਿ ਪੰਜਾਬ  ਸਾਬਕਾ ਸੀਐਮ ਚੰਨੀ ਨਾਲ ਜੁੜੇ ਦਲਿਤ ਸਬਦ ਦੇ ਬਿਆਨ 'ਤੇ ਜਾਖੜ ਨੂੰ ਨੋਟਿਸ ਦਿੱਤਾ ਗਿਆ ਹੈ। ਹੁਣ ਤੱਕ ਜਾਖੜ ਵਲੋਂ ਇਸ ਨੋਟਿਸ ਦਾ ਜਵਾਬ ਨਹੀਂ ਦਿੱਤਾ ਗਿਆ ਹੈਤੇ ਲਗਾਤਾਰ ਇਸ ਮਾਮਲੇ ਤੋਂ ਬਾਅਦ ਲੋਕਾਂ ਅਤੇ ਕਾਂਗਰਸ ਪਾਰਟੀ ਤੋਂ ਦੂਰੀ ਬਣਾ ਰਹੇ ਹਨ।ਪਿੱਛਲੇ ਦਿਨੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਦੇ ਸਹੁੰ ਚੁੱਕ ਸਮਾਰੋਹ 'ਚ ਵੀ ਜਾਖੜ ਨਹੀਂ ਪਹੁੰਚੇ ਸਨ। ਜਿਸ ਤੋਂ ਬਾਅਦ ਪਾਰਟੀ 'ਚ ਸੁਨੀਲ ਜਾਖੜ ਦੀ ਸਥਿੱਤੀ ਬਾਰੇ ਸਵਾਲ ਖੜੇ ਹੋ ਰਹੇ ਹਨ। 


ਇੰਨਾ ਹੀ ਨਹੀਂ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਦਿੱਤਾ ਕਿ ਉਹ ਹਾਈਕਮਾਂਡ ਅੱਗੇ ਝੁਕਣਗੇ ਨਹੀਂ। ਹਾਲਾਂਕਿ ਜਾਖੜ 'ਤੇ ਕਾਰਵਾਈ ਤੋਂ ਬਾਅਦ ਕਾਂਗਰਸ 'ਚ ਕਲੇਸ਼ ਹੋਰ ਤੇਜ਼ ਹੋ ਸਕਦਾ ਹੈ। ਜਾਖੜ ਵਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਸੀ ਕਿ ਕਾਂਗਰਸ ਹਾਈਕਮਾਂਡ ਨੂੰ ਉਨ੍ਹਾਂ ਨਾਲ ਪਹਿਲਾਂ ਗੱਲ ਕਰਨੀ ਚਾਹੀਦੀ ਸੀ। ਇਸ ਦੀ ਬਜਾਏ ਉਸ ਨੂੰ ਸਿੱਧਾ ਨੋਟਿਸ ਜਾਰੀ ਕੀਤਾ ਗਿਆ। ਜਾਖੜ ਦਾ ਤਰਕ ਹੈ ਕਿ ਉਨ੍ਹਾਂ ਨੂੰ ਹਰ ਚੰਗੇ ਮਾੜੇ ਸਮੇਂ ਵਿਚ ਪਾਰਟੀ ਦੇ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਦੇ ਵੀ ਹਾਈਕਮਾਂਡ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕੀਤੀ।
  

Get the latest update about PUNJAB NEWS, check out more about Sunil Kumar Jakhar to be suspended for 2 years, SONIA GANDHI, PUNJAB PARDESH CONGRESS & Sunil Kumar Jakhar

Like us on Facebook or follow us on Twitter for more updates.