ਕੋਰੋਨਾ ਨਾਲ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਦਾ ਦੇਹਾਂਤ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਤੇ ਕਾਂਗਰਸੀ ਆਗੂ ਕਰੂਣਾ ਸ਼ੁਕਲਾ ਦਾ ਸੋ...

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਤੇ ਕਾਂਗਰਸੀ ਆਗੂ ਕਰੂਣਾ ਸ਼ੁਕਲਾ ਦਾ ਸੋਮਵਾਰ ਦੇਰ ਰਾਤ ਦੇਹਾਂਤ ਹੋ ਗਿਆ। ਕੋਰੋਨਾ ਇਨਫੈਕਟਿਡ ਹੋਣ ਕਾਰਨ ਉਹ ਰਾਏਪੁਰ ਦੇ ਰਾਮਕ੍ਰਿਸ਼ਨ ਹਸਪਤਾਲ 'ਚ ਦਾਖ਼ਲ ਸਨ। ਇੱਥੇ ਹੀ ਰਾਤ 12.40 ਵਜੇ ਉਨ੍ਹਾਂ ਆਖ਼ਰੀ ਸਾਹ ਲਿਆ। ਕਾਂਗਰਸੀ ਮੈਡੀਕਲ ਸੈੱਲ ਦੇ ਸੂਬਾ ਪ੍ਰਧਾਨ ਡਾ. ਰਾਕੇਸ਼ ਗੁਪਤਾ ਨੇ ਦੱਸਿਆ ਕਿ ਕਰੂਣਾ ਸ਼ੁਕਲਾ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਬਲੌਦਾਬਾਜ਼ਾਰ 'ਚ ਕੀਤਾ ਜਾਵੇਗਾ। ਕਰੂਣਾ ਸ਼ੁਕਲਾ ਮੌਜੂਦਾ ਸਮੇਂ ਸਮਾਜ ਕਲਿਆਣਾ ਬੋਰਡ ਦੀ ਚੇਅਰਮੈਨ ਸਨ। ਇਸ ਤੋਂ ਪਹਿਲਾਂ ਉਹ ਲੋਕ ਸਭਾ ਐੱਮਪੀ ਵੀ ਸਨ। ਉਹ ਭਾਜਪਾ ਦੀ ਕੌਮੀ ਮੀਤ ਪ੍ਰਧਾਨ ਸਮੇਤ ਤਮਾਮ ਵੱਡੇ ਅਹੁਦਿਆਂ 'ਤੇ ਤਾਇਨਾਤ ਰਹੀ ਹਨ।

ਕਰੂਣਾ ਪਹਿਲੀ ਵਾਰ 1993 'ਚ ਭਾਜਪਾ ਵਿਧਾਇਕ ਚੁਣੀ ਗਈ। ਭਾਜਪਾ ਉਮੀਦਵਾਰ ਵਜੋਂ 2009 ਵਿਚ ਕਾਂਗਰਸ ਦੇ ਚਰਨਦਾਸ ਮਹੰਤ ਤੋਂ ਲੋਕ ਸਭਾ ਚੋਣ ਹਾਰ ਗਈ। ਸਾਲ 2018 ਦੀਆਂ ਵਿਧਾਨ ਸਭਾ ਚੋਣਾਂ 'ਚ ਸਾਬਕਾ ਮੁੱਖ ਮੰਤਰੀ ਡਾ. ਰਮਨ ਸਿੰਘ ਖ਼ਿਲਾਫ਼ ਕਾਂਗਰਸ ਨੇ ਕਰੂਣਾ ਸ਼ੁਕਲਾ ਨੂੰ ਰਾਜਨਾਂਦਗਾਓਂ ਤੋਂ ਉਮੀਦਵਾਰ ਬਣਾਇਆ ਸੀ।

ਗਵਾਲੀਅਰ 'ਚ ਹੋਇਆ ਸੀ ਜਨਮ
ਇਕ ਅਗਸਤ 1950 ਨੂੰ ਗਵਾਲੀਅਰ 'ਚ ਕਰੁਣਾ ਸ਼ੁਕਲਾ ਦਾ ਜਨਮ ਹੋਇਆ ਸੀ। ਭੋਪਾਲ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰੂਣਾ ਨੇ ਸਿਆਸਤ 'ਚ ਕਦਮ ਰੱਖਿਆ ਸੀ। ਉਨ੍ਹਾਂ ਨੂੰ ਮੱਧ ਪ੍ਰਦੇਸ਼ ਵਿਚ ਵਿਧਾਨ ਸਭਾ ਵਿਚ ਰਹਿੰਦੇ ਹੋਏ ਬੈਸਟ ਵਿਧਾਇਕ ਦਾ ਖ਼ਿਤਾਬ ਵੀ ਮਿਲਿਆ ਸੀ। ਉਹ 1982 ਤੋਂ 2013 ਤਕ ਭਾਜਪਾ 'ਚ ਰਹੀ। ਕਰੂਣਾ ਸ਼ੁਕਲਾ 2013 ਵਿਚ ਕਾਂਗਰਸ 'ਚ ਸ਼ਾਮਲ ਹੋ ਗਈ ਸਨ।

Get the latest update about Truescoop, check out more about niece, dies, Atal Behari Vajpayee & Coronavirus

Like us on Facebook or follow us on Twitter for more updates.