ਫਾਰਚੂਨ ਦੀ ਸੂਚੀ 'ਚ 3 ਭਾਰਤੀ ਸ਼ਾਮਲ, ਮਾਈਕ੍ਰੋਸਾਫਟ ਦੇ CEO ਸੱਤਿਆ ਨਡੇਲਾ ਟਾੱਪ 'ਤੇ

ਦਿੱਗਜ ਆਈ. ਟੀ. ਕੰਪਨੀ ਸਾਈਕ੍ਰੋਸਾਫਟ ਦੇ ਸੀ. ਈ. ਓ. ਸੱਤਿਆ ਨਡੇਲਾ ਨੂੰ 2019 ਦਾ ਟਾਪ ਬਿਜ਼ਨੈੱਸ ਲੀਡਰ ਚੁਣਿਆ ਗਿਆ ...

ਨਵੀਂ ਦਿੱਲੀ — ਦਿੱਗਜ ਆਈ. ਟੀ. ਕੰਪਨੀ ਸਾਈਕ੍ਰੋਸਾਫਟ ਦੇ ਸੀ. ਈ. ਓ. ਸੱਤਿਆ ਨਡੇਲਾ ਨੂੰ 2019 ਦਾ ਟਾਪ ਬਿਜ਼ਨੈੱਸ ਲੀਡਰ ਚੁਣਿਆ ਗਿਆ ਹੈ। ਫਾਰਚੂਨ ਦੀ ਬਿਜ਼ਨੈੱਸਪਰਸਨ ਆਫ-ਦ-ਈਅਰ-2019 ਦੀ ਸੂਚੀ 'ਚ ਭਾਰਤੀ ਮੂਲ ਦੇ 3 ਵਿਅਕਤੀਆਂ ਨੂੰ ਜਗ੍ਹਾ ਮਿਲੀ ਹੈ। ਭਾਰਤ 'ਚ ਪੈਦਾ ਹੋਏ ਮਾਈਕ੍ਰੋਸਾਫਟ ਦੇ ਸੱਤਿਆ ਨਡੇਲਾ ਇਸ ਸੂਚੀ 'ਚ ਟਾੱਪ 'ਤੇ ਹੈ। ਮਾਸਟਰਕਾਰਡ ਦੇ ਸੀਈਓ ਜੈ ਬੰਗਾ ਅਠੱਵੇਂ ਤੇ ਅਰਿਸ਼ਟਾ ਦੀ ਮੁਖੀ ਜੈਸ਼੍ਰੀ ਉੱਲਾਲ 18ਵੇਂ ਸਥਾਨ 'ਤੇ ਹੈ। Fortune ਦੀ ਸਾਲਾਨਾ ਬਿਜ਼ਨੈੱਸ ਪਰਸਨ ਆਫ਼- ਦ-ਈਅਰ ਲਿਸਟ 'ਚ ਕਾਰੋਬਾਰ ਜਗਤ ਦੇ 20 ਮਹਾਰਥੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਨਡੇਲਾ ਨੇ 2014 'ਚ ਮਾਈਕ੍ਰੋਸਾਫਟ ਦੀ ਕਮਾਨ ਸੰਭਾਲੀ ਸੀ।

ਜਾਣਕਾਰੀ ਅਨੁਸਾਰ ਫਾਰਚੂਨ ਨੇ ਇਹ ਸੂਚੀ ਤਿਆਰ ਕਰਦੇ ਸਮੇਂ 10 ਆਰਥਿਕ ਕਾਰਨਾਂ 'ਤੇ ਗੌਰ ਕੀਤਾ ਹੈ ਜਿਸ 'ਚ ਸ਼ੇਅਰਧਾਰਕਾਂ ਨੂੰ ਮਿਲੇ ਕੁੱਲ ਰਿਟਰਨ ਤੋਂ ਲੈ ਕੇ ਪੂੰਜੀ 'ਤੇ ਮਿਲਿਆ ਰਿਟਰਨ ਤਕ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏੇ ਕਿ ਬੰਗਾ ਤੇ ਉੱਲਾਲ ਦੋਵੇਂ ਭਾਰਤੀ ਮੂਲ ਦੇ ਹਨ। ਇਸ ਸੂਚੀ 'ਚ ਪਰਥ ਦੀ ਕੰਪਨੀ ਫੋਰਟਸਕਯੂ ਮੈਟਲਜ਼ ਗਰੁੱਪ ਦੀ ਐਲਿਜ਼ਾਬੈਥ ਗੈਨੀਸ ਦੂਜੇ ਸਥਾਨ 'ਤੇ ਤੇ ਪੂਮਾ ਸੀਈਓ ਬਿਓਰਨ ਗੁਲਡਨ ਪੰਜਵੇਂ ਸਥਾਨ 'ਤੇ ਹੈ। ਜੇਪੀ ਮੋਰਗਨ ਚੇਜ਼ ਦੇ ਸੀਈਓ ਜੈਮੀ ਡਾਈਮਨ 10ਵੇਂ, ਐਕਸੇਂਚਰ ਦੇ ਸੀਈਓ ਜੂਲੀ ਸਵੀਟ 15 ਵੇਂ ਤੇ ਅਲੀਬਾਬਾ ਦੇ ਸੀਈਓ ਡੈਨੀਅਲ ਝਾਂਗ ਸੋਲਵੇਂ ਸਥਾਨ 'ਤੇ ਹੈ।

 

 

Get the latest update about True Scoop News, check out more about CEO Satya Nadella Top, Fortune List 3 Indians Business News, News In Punjabi & Fortune List 3 Indians

Like us on Facebook or follow us on Twitter for more updates.