ਪੈਸੇ ਦੇ ਲੈਣ ਦੇਣ ਨੂੰ ਲੈ ਕੇ ਸਿਖ ਨੌਜਵਾਨ ਨਾਲ ਕੀਤੀ ਗਈ ਕੁੱਟਮਾਰ, ਮਹਿਲਾ ਸਮੇਤ ਚਾਰ ਦੋਸ਼ੀਆਂ ਤੇ ਮੁਕਦਮਾ ਦਰਜ਼

ਮਾਮਲਾ 2 ਲੱਕੜ ਦੇ ਲੈਣ ਦੇਣ ਕਾਰਨ ਉਸ ਸਿਖ ਨੌਜਵਾਨ ਨੂੰ ਸਿਟੀ ਸੈਂਟਰ ਵਿਚੋਂ ਅਗਵਾ ਕਰ ਉਸਦੀ ਕੁੱਟਮਾਰ ਕਰ ਜੁਤੀ ਵਿਚ ਪਿਸ਼ਾਬ ਪਿਲਾਉਣ ਦਾ ਹੈ ਜਿਸਦੀ ਵੀਡੀਓ ਸ਼ੌਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਸੀ। ਜਿਸ ਤੇ ਕਾਰਵਾਈ ਕਰਨ ਲੱਈ ਬਸ ਸਟੈਡ ਚੌਕੀ ਅਤੇ ਜੰਡਿਆਲਾ ਪੁਲਿਸ ਨੇ ਪੜਤਾਲ...

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਚੌਕੀ ਬਸ ਸਟੈਂਡ ਦੇ ਅਧੀਨ ਆਉਦੇ ਇਲਾਕਾ ਸਿਟੀ ਤੋਂ  ਇਕ ਸਿਖ ਨੌਜਵਾਨ ਦੀ ਕੁੱਟਮਾਰ ਕਰਨ ਉਸਦੀ ਜੁੱਤੀ ਵਿਚ ਪਿਸ਼ਾਬ ਪਿਲਾਉਣ ਨੂੰ ਲੈ ਕੇ ਥਾਣਾ ਜੰਡਿਆਲਾ ਪੁਲਿਸ ਦੀ ਇਤਲਾਹ ਤੇ ਪੁਲਿਸ ਚੌਕੀ ਬਸ ਸਟੈਂਡ ਦੇ ਇਨਚਾਰਜ ਰਾਜ ਕੁਮਾਰ ਵਲੋਂ ਤਿੰਨ ਵਿਅਕਤੀਆ ਤੇ ਇਕ ਔਰਤ ਉਪਰ ਮੁਕਦਮਾ ਦਰਜ ਕਰਨ ਦਾ ਹੈ।

ਇਸ ਸੰਬਧੀ ਮੁੱਖ ਜਾਂਚ ਅਧਿਕਾਰੀ ਨੇ ਦਸਿਆ ਕਿ ਇਸ ਸਾਰੀ ਘਟਨਾ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਰੁਣਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਕਿਹਾ ਕਿ ਪੁਲਿਸ ਅੰਮ੍ਰਿਤਸਰ ਸਿਟੀ ਵਲੌ ਤਿੰਨ ਵਿਅਕਤੀ ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਅਤੇ ਦਿਲਬਾਗ ਸਿੰਘ ਅਤੇ ਉਹਨਾ ਦੀ ਪਤਨੀ ਪੰਨੂੰ ਗਿਰਫਤਾਰ ਕੀਤਾ ਗਿਆ ਹੈ। ਜਿਸ ਸੰਬਧੀ ਬਾਕੀ ਅਣਪਛਾਤੇ ਵਿਅਕਤੀਆਂ ਤੇ ਮੁਕੱਦਮਾ ਦਰਜ ਕਰ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਬਾਕੀ ਮੁਲਾਜਮਾਂ ਨੂੰ ਗ੍ਰਿਫ਼ਤਾਰ ਕਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਉਹਨਾ ਦੱਸਿਆ ਕਿ ਮਾਮਲਾ 2 ਲੱਕੜ ਦੇ ਲੈਣ ਦੇਣ ਕਾਰਨ ਸਿਖ ਨੌਜਵਾਨ ਨੂੰ ਸਿਟੀ ਸੈਂਟਰ ਵਿਚੋਂ ਅਗਵਾ ਕਰ ਉਸਦੀ ਕੁੱਟਮਾਰ ਕਰ ਜੁਤੀ ਵਿਚ ਪਿਸ਼ਾਬ ਪਿਲਾਉਣ ਦਾ ਹੈ ਜਿਸਦੀ ਵੀਡੀਓ ਸ਼ੌਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਸੀ। ਜਿਸ ਤੇ ਕਾਰਵਾਈ ਕਰਨ ਲੱਈ ਬਸ ਸਟੈਡ ਚੌਕੀ ਅਤੇ ਜੰਡਿਆਲਾ ਪੁਲਿਸ ਨੇ ਪੜਤਾਲ ਕਰਦਿਆ ਦੌਸ਼ੀਆ ਤੇ ਮੁਕੱਦਮਾ ਦਰਜ ਕਰ ਬਣਦੀ ਕਾਰਵਾਈ ਕੀਤੀ ਹੈ।

Get the latest update about Amritsar news, check out more about Amritsar viral & punjab news

Like us on Facebook or follow us on Twitter for more updates.