ਕੋਰੋਨਾ ਦੀ ਚੌਥੀ ਲਹਿਰ ਨੇ ਪੰਜਾਬ 'ਚ ਦਿੱਤੀ ਦਸਤਕ, ਜਨਤਕ ਥਾਵਾਂ ਤੇ ਬਿਨਾ ਮਾਸਕ ਤੋਂ ਘੁੰਮ ਫਿਰ ਰਹੇ ਲੋਕ

ਭਾਰਤ 'ਚ ਕੋਰੋਨਾ ਦੀ ਚੌਥੀ ਲਹਿਰ ਨੇ ਦਸਤਕ ਦੇ ਦਿੱਤੀ ਹੈ ਪਰ ਹਾਲੇ ਵੀ ਲੋਕ ਇਸ ਤੋਂ ਬੇਖੌਫ ਨਜ਼ਰ ਆ ਰਹੇ ਹਨ।ਲੋਕ ਬਿਨਾ ਕਿਸੇ ਡਰ ਦੇ ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਹਸਪਤਾਲਾਂ ਤੋਂ ਲੈ ਕੇ ਸੈਰ-ਸਪਾਟਾ ਸਥਾਨਾਂ ਤੱਕ ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ਦੇ ਘੁੰਮ ਫਿਰ ਰਹੇ ਹਨ। ਜੇਕਰ ਪੰਜਾਬ ਦੀ ਗੱਲ ਕੀਤੀ...

ਜਲੰਧਰ :- ਭਾਰਤ 'ਚ ਕੋਰੋਨਾ ਦੀ ਚੌਥੀ ਲਹਿਰ ਨੇ ਦਸਤਕ ਦੇ ਦਿੱਤੀ ਹੈ ਪਰ ਹਾਲੇ ਵੀ ਲੋਕ ਇਸ ਤੋਂ ਬੇਖੌਫ ਨਜ਼ਰ ਆ ਰਹੇ ਹਨ।ਲੋਕ ਬਿਨਾ ਕਿਸੇ ਡਰ ਦੇ ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਹਸਪਤਾਲਾਂ ਤੋਂ ਲੈ ਕੇ ਸੈਰ-ਸਪਾਟਾ ਸਥਾਨਾਂ ਤੱਕ ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ਦੇ ਘੁੰਮ ਫਿਰ ਰਹੇ ਹਨ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪਿੱਛਲੇ ਕੁਝ ਦਿਨਾਂ ਤੋਂ ਲਗਾਤਾਰ ਐਕਟਿਵ ਕੇਸਾਂ 'ਚ ਵਾਧਾ ਹੋਇਆ ਹੈ ਜਿਸ ਕਰਕੇ ਕੋਰੋਨਾ ਦਾ ਪੰਜਾਬ ਦੇ ਕਿ ਇਲਾਕਿਆਂ 'ਚ ਖਤਰਾ ਸ਼ੁਰੂ ਹੋ ਗਿਆ ਹੈ। ਇਸ ਸਮੇਂ ਜਲੰਧਰ ਜ਼ਿਲ੍ਹੇ ਵਿੱਚ ਕੋਰੋਨਾ ਦੀ ਰਫ਼ਤਾਰ ਮੱਠੀ ਹੈ ਪਰ ਚਿੰਤਾ ਦੀ ਗੱਲ ਇਹ ਹੈ ਕਿ ਪਿਛਲੇ 6 ਦਿਨਾਂ ਤੋਂ ਕਰੋਨਾ ਦੇ ਮਰੀਜ਼ ਠੀਕ ਨਹੀਂ ਹੋ ਰਹੇ ਹਨ, ਜਿਸ ਕਾਰਨ ਐਕਟਿਵ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 

ਮੌਜੂਦਾ ਸਮੇ ਜ਼ਿਲ੍ਹੇ ਵਿੱਚ ਕਰੋਨਾ ਦੇ 11 ਐਕਟਿਵ ਕੇਸ ਸਾਹਮਣੇ ਆਏ ਹਨ, ਜੇਕਰ ਰਿਕਵਰੀ ਵਿੱਚ ਸੁਧਾਰ ਨਾ ਹੋਇਆ ਤਾਂ ਇਹ ਅੰਕੜਾ ਹਰ ਰੋਜ਼ ਵਧੇਗਾ।  ਜ਼ਿਲ੍ਹੇ ਵਿੱਚ ਹੁਣ ਤੱਕ 1,682 ਲੋਕ ਇਸ ਮਹਾਂਮਾਰੀ ਕਾਰਨ ਆਪਣੀ ਜਾਨ ਗੁਆ ​​ਚੁੱਕੇ ਹਨ। ਕੋਰੋਨਾ ਦੀ ਲਾਗ ਲਗਾਤਾਰ ਵੱਧ ਰਹੀ ਹੈ। ਹਾਲਾਂਕਿ ਗਤੀ ਬਹੁਤ ਘੱਟ ਹੈ ਪਰ ਘੱਟ ਰਿਕਵਰੀ ਦੇ ਕਾਰਨ, ਐਕਟਿਵ ਕੇਸ ਲਗਾਤਾਰ ਵੱਧ ਰਹੇ ਹਨ। ਬੇਸ਼ਕ ਲੋਕਾਂ 'ਚ ਇਸ ਬਿਮਾਰੀ ਦਾ ਖੌਫ ਘਟ ਦੇਖਣ ਨੂੰ ਮਿਲ ਰਿਹਾ ਹੈ ਪਰ ਜ਼ਿਲ੍ਹੇ ਦੇ ਕੈਮਿਸਟਾਂ ਨੇ ਇਸ ਨਾਲ ਨਜਿੱਠਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਜ਼ਿਲ੍ਹੇ ਦੇ 2700 ਕੈਮਿਸਟਾਂ ਨੂੰ ਮਾਸਕ, ਸੈਨੀਟਾਈਜ਼ਰ ਤੋਂ ਇਲਾਵਾ ਜ਼ਰੂਰੀ ਦਵਾਈਆਂ ਦਾ ਸਟਾਕ ਵਧਾਉਣ ਦੇ ਹੁਕਮ ਦਿੱਤੇ ਹਨ।  


ਵਰਤਮਾਨ ਵਿੱਚ ਕੋਰੋਨਾ ਨਿਯਮਾਂ ਦੇ ਪਾਲਣ 'ਚ ਤਾਂ ਕੁਤਾਹੀ ਵਰਤੀ ਜਾ ਰਹੀ ਹੈ ਪਰ ਨਾਲ ਹੀ ਲੋਕ ਟੀਕਾਕਰਨ 'ਚ ਵੀ ਢਿਲ ਵਰਤ ਰਹੇ ਹਨ। ਇਸ ਮਹੀਨੇ ਦੇ 25ਵੇਂ ਦਿਨ ਸੋਮਵਾਰ ਨੂੰ ਜਲੰਧਰ ਜਿਲ੍ਹੇ 'ਚ ਸਿਰਫ 4,624 ਟੀਕੇ ਲਗਾਏ ਗਏ ਹਨ। ਇਸ ਮਹੀਨੇ ਹੁਣ ਤੱਕ ਕੁੱਲ 1,27,355 ਟੀਕੇ ਲਗਾਏ ਜਾ ਚੁੱਕੇ ਹਨ। ਕਿਸ਼ੋਰਾਂ ਦੇ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਇਹ ਉਮਰ ਵਰਗ ਨੇ ਹੁਣ ਤੱਕ ਕੁੱਲ 1,14,940 ਟੀਕੇ ਲਗਾਏ ਜਾ ਚੁੱਕੇ ਹਨ। ਇਸ ਵਿੱਚ ਸਿੰਗਲ ਡੋਜ਼ 79,043 ਅਤੇ ਡਬਲ ਡੋਜ਼ 35,897 ਹੈ। ਜਿਲੇ 'ਚ ਬੂਸਟਰ ਡੋਜ਼ ਲੈਣ ਵਾਲੇ ਵਿਅਕਤੀਆਂਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਇਸ ਉਮਰ ਵਰਗ ਵਿੱਚ ਕੁੱਲ 44,924 ਟੀਕੇ ਲਗਾਏ ਜਾ ਚੁੱਕੇ ਹਨ।

Get the latest update about COVID UPDATE, check out more about TRUE SCOOP PUNJABI, JALANDHAR NEWS, COVID FOURTH WAVE & CORONA NEWS

Like us on Facebook or follow us on Twitter for more updates.