ਜਲੰਧਰ 'ਚ ਵਿਦੇਸ਼ ਭੇਜਣ ਦੇ ਨਾਂ ਉੱਤੇ ਕਰੋੜਾਂ ਦੀ ਠੱਗੀ, ਸੈਂਕੜੇ ਨੌਜਵਾਨ ਹੋਏ ਸ਼ਿਕਾਰ

ਪੰਜਾਬ ਦੇ ਨੌਜਵਾਨ ਕਿਸੇ ਵੀ ਕੀਮਤ ਉੱਤੇ ਵਿਦੇਸ਼ ਜਾਣ ਲਈ ਕਾਹਲੇ ਰਹਿੰਦੇ ਹਨ। ਪ...

ਪੰਜਾਬ ਦੇ ਨੌਜਵਾਨ ਕਿਸੇ ਵੀ ਕੀਮਤ ਉੱਤੇ ਵਿਦੇਸ਼ ਜਾਣ ਲਈ ਕਾਹਲੇ ਰਹਿੰਦੇ ਹਨ। ਪਰ ਅਜਿਹੀਆਂ ਕੋਸ਼ਿਸ਼ਾਂ ਵਿਚ ਉਨ੍ਹਾਂ ਨਾਲ ਲੱਖਾਂ ਦੀ ਠੱਗੀ ਵੱਜ ਜਾਂਦੀ ਹੈ। ਅਜਿਹਾ ਹੀ ਮਾਮਲਾ ਅੱਜ ਜਲੰਧਰ ਦੇ ਪੀਪੀਆਰ ਮਾਲ, ਮਿੱਠਾਪੁਰ ਰੋਡ ਉੱਤੇ ਸਾਹਮਣੇ ਆਇਆ ਹੈ, ਜਿਥੇ ਸੈਂਕੜੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ਉੱਤੇ A to Z destination solution ਦੇ ਟ੍ਰੈਵਲ ਏਜੰਟ ਨੇ ਕਰੋੜਾਂ ਦੀ ਠੱਗੀ ਮਾਰ ਲਈ।

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਪੀਪੀਆਰ ਮਾਲ ਵਿਚ ਸਥਿਤ A to Z destination solution ਦੇ ਟ੍ਰੈਵਲ ਏਜੰਟ ਪਲਵਿੰਦਰ ਸਿੰਘ ਨੇ ਸੈਂਕੜੇ ਦੀ ਗਿਣਤੀ ਵਿਚ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਵਰਗਲਾਇਆ ਤੇ ਉਨ੍ਹਾਂ ਨਾਲ ਠੱਗੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਮੌਕੇ ਇਕੱਠੇ ਹੋਏ ਨੌਜਵਾਨਾਂ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ A to Z destination solution ਵਾਲਿਆਂ ਨੇ ਉਨ੍ਹਾਂ ਨੂੰ ਪੇਪਰ ਵੀਜ਼ਾ ਦਿੱਤਾ ਹੋਇਆ ਸੀ ਤੇ ਅੱਜ ਉਨ੍ਹਾਂ ਨੂੰ ਟਿਕਟਾਂ ਲੈਣ ਦੀ ਸੱਦਿਆ ਸੀ ਪਰ ਜਦੋਂ ਉਹ A to Z destination solution ਦੇ ਦਫਤਰ ਪਹੁੰਚੇ ਤੋਂ ਦਫਤਰ ਵਿਚ ਤਾਲਾ ਲੱਗਿਆ ਹੋਇਆ ਸੀ। ਇਸ ਨੂੰ ਦੇਖ ਨੌਜਵਾਨਾਂ ਦੇ ਹੋਸ਼ ਉੱਡ ਗਏ। ਦੱਸਿਆ ਜਾ ਰਿਹਾ ਹੈ ਇਸ ਟ੍ਰੈਵਲ ਏਜੰਟ ਨੇ 400 ਦੇ ਕਰੀਬ ਲੋਕਾਂ ਨਾਲ ਠੱਗੀ ਮਾਰੀ ਹੈ। ਇਸ ਦੌਰਾਨ ਜੇਕਰ ਮੋਟਾ-ਮੋਟਾ ਵੀ ਅੰਦਾਜਾ ਲਾਇਆ ਜਾਵੇ ਤਾਂ A to Z destination solution ਵਲੋਂ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ ਹੈ।

ਇਸ ਸਾਰੀ ਘਟਨਾ ਬਾਰੇ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਮੌਕੇ ਤੇ ਥਾਣਾ ਡਿਵੀਜ਼ਨ ਨੰ : 7 ਦੀ ਪੁਲਸ ਪੁੱਜੀ ਤੇ ਉਨ੍ਹਾਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

Get the latest update about Jalandhar, check out more about Fraud & abroad

Like us on Facebook or follow us on Twitter for more updates.