ਅੱਜ ਜਲੰਧਰ ਸ਼ਹਿਰ ਵਿੱਚ ਕਈ ਥਾਵਾਂ ਤੇ ਲੱਗਣਗੇ ਫ੍ਰੀ ਵੈਕਸੀਨੇਸ਼ਨ ਕੈਂਪ, ਜਾਣੋ ਪੂਰਾ ਵੇਰਵਾ

ਪੰਜਾਬ 'ਚ ਵਧਦੇ ਕੋਰੋਨਾ ਦੇ ਖਤਰੇ ਦੇ ਚਲਦਿਆਂ ਦੇਸ਼ 'ਚ ਸਿਹਤ ਵਿਭਾਗ ਵਲੋਂ ਵੈਕਸੀਨੇਸ਼ਨ ਦੀ ਰਫਤਾਰ ਤੇਜ ਕਰ ਦਿੱਤੀ ਗਈ ਹੈ। ਇਸ ਕਰਕੇ ਅੱਜ ਜਲੰਧਰ ਵਿੱਚ ਕਈ ਥਾਵਾਂ 'ਤੇ ਫ੍ਰੀ ਵੈਕਸੀਨੇਸ਼ਨ ਕੈਂਪ ਲਗਾਏ ਗਏ ਹਨ

ਪੰਜਾਬ 'ਚ ਵਧਦੇ ਕੋਰੋਨਾ ਦੇ ਖਤਰੇ ਦੇ ਚਲਦਿਆਂ ਦੇਸ਼ 'ਚ ਸਿਹਤ ਵਿਭਾਗ ਵਲੋਂ ਵੈਕਸੀਨੇਸ਼ਨ ਦੀ ਰਫਤਾਰ ਤੇਜ ਕਰ ਦਿੱਤੀ ਗਈ ਹੈ। ਇਸ ਕਰਕੇ ਅੱਜ ਜਲੰਧਰ ਵਿੱਚ ਕਈ ਥਾਵਾਂ 'ਤੇ ਫ੍ਰੀ ਵੈਕਸੀਨੇਸ਼ਨ ਕੈਂਪ ਲਗਾਏ ਗਏ ਹਨ। ਸ਼ਹਿਰ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਸੈਂਟਰਾਂ ਤੇ ਇਹ ਫ੍ਰੀ ਵੈਕਸੀਨੇਸ਼ਨ ਲਗਾਈ ਜਾਏਗੀ। ਇਹ ਵੈਕਸੀਨੇਸ਼ਨ ਦੇ ਅੰਡਰ 12-14, 14-18 ਅਤੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪਹਿਲੀ ਤੇ ਦੂਜੀ ਡੋਜ਼ ਲੱਗੇਗੀ। ਜਲੰਧਰ ਦੇ ਸਾਰੇ ਸੈਂਟਰਾਂ ਵਿੱਚ ਬੂਸਟਰ ਡੋਜ਼ ਵੀ ਲਗਾਈ ਜਾਏਗੀ। ਇਸ ਤੋਂ ਇਲਾਵਾ ਕੋਰੋਨਾ ਵਿੱਚ ਸਵੈ-ਸੁਰੱਖਿਆ ਲਈ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ। ਉਹਨਾਂ ਨੂੰ ਕੋਰੋਨਾ ਦੇ ਲੱਛਣ ਅਤੇ ਬਚਾਓ ਦੇ ਬਾਰੇ ਜਾਣਕਾਰੀ ਦਿਤੀ ਜਾਏਗੀ।   


ਦੱਸ ਦਈਏ ਵੈਕਸੀਨੇਸ਼ਨ ਕੈਂਪ ਅੱਜ ਸਵੇਰ ਤੋਂ ਸ਼ੁਰੂ ਹੋ ਗਏ ਹਨ। ਜਿਨ੍ਹਾਂ 'ਚੋ ਇਕ ਕੈਂਪ ਅਪਾਹਿਜ ਆਸ਼ਰਮ ਨੇੜੇ ਐਚ.ਐੱਮ.ਵੀ ਕਾਲਜ 'ਚ ਸਵੇਰੇ 10 ਵਜੇ ਤੋਂ ਸ਼ੁਰੂ ਗਿਆ ਹੈ। ਬਾਕੀ ਕੈਂਪਸ ਸਿਵਲ ਹਸਪਤਾਲ ਦੇ ਨਰਸਿੰਗ ਸਕੂਲ 'ਚ ਸਵੇਰੇ 9 ਵਜੇ ਅਤੇ ਸੀ.ਐਚ.ਸੀ ਦਾਦਾ ਕਲੋਨੀ 'ਚ 10 ਵਜੇ ਵੈਕਸੀਨੇਸ਼ਨ ਕੈਂਪ ਸ਼ੁਰੂ ਹੋ ਗਏ ਹਨ। ਵੈਕਸੀਨੇਸ਼ਨ ਲਗਵਾਉਣ ਜਾ ਰਹੇ ਲੋਕਾਂ ਨੂੰ ਆਪਣੇ ਆਈ.ਡੀ ਪਰੂਫ ਨਾਲ ਲੈਕੇ ਜਾਣ ਦੀ ਹਦਾਇਤ ਹੈ। ਵੈਕਸੀਨੇਸ਼ਨ ਸੈਂਟਰਾਂ ਤੇ ਡਾਕਟਰਾਂ ਅਤੇ ਸਟਾਫ ਦੀ ਮੌਜੂਦਗੀ 'ਚ ਆਮ ਲੋਕਾਂ ਲਈ ਕਈ ਪੁਖਤਾਂ ਇੰਤਜ਼ਾਮ ਕੀਤੇ ਗਏ ਹਨ।  





Get the latest update about vaccination, check out more about vaccination center in jalandhar, free vaccination center, booster dose centers in jalandhar & jalandhar covid vaccination

Like us on Facebook or follow us on Twitter for more updates.