ਤਾਮਿਲਨਾਡੂ 'ਚ ਕਲਯੁੱਗੀ ਮਾਂ ਦਾ ਕਾਰਨਾਮਾ: ਦੋਸਤ ਕੋਲੋਂ ਆਪਣੀ ਹੀ ਨਾਬਾਲਗ ਬੱਚੀ ਦਾ ਕਰਵਾਇਆ ਬਲਾਤਕਾਰ, 4 ਸਾਲਾਂ 'ਚ 8 ਵਾਰ ਵੇਚੇ ਅੰਡੇ

ਭਾਰਤ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਇਕ ਕਲਯੁਗੀ ਮਾਂ ਨੇ ਆਪਣੀ ਹੀ ਬੱਚੀਦੀ ਕੁੱਖ ਦਾ ਸੌਦਾ ਕਰ ਦਿੱਤਾ। ਮਾਮਲਾ ਤਾਮਿਲਨਾਡੂਦਾ ਹੈ ਜਿਥੇ ਇਕ ਮਾਂ ਨੇ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕਰਵਾਇਆ...

ਭਾਰਤ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਇਕ ਕਲਯੁਗੀ ਮਾਂ ਨੇ ਆਪਣੀ ਹੀ ਬੱਚੀਦੀ ਕੁੱਖ ਦਾ ਸੌਦਾ ਕਰ ਦਿੱਤਾ। ਮਾਮਲਾ ਤਾਮਿਲਨਾਡੂਦਾ ਹੈ ਜਿਥੇ ਇਕ ਮਾਂ ਨੇ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕਰਵਾਇਆ ਅਤੇ ਫਿਰ ਉਸ ਦੇ ਅੰਡੇ ਦਾ ਸੌਦਾ ਕੀਤਾ। ਰਿਪੋਰਟ ਮੁਤਾਬਕ ਇਹ ਘਟਨਾ ਸਲੇਮ ਜ਼ਿਲ੍ਹੇ ਦਾ ਹੈ। ਨਾਬਾਲਗ ਲੜਕੀ ਨਾਲ ਪਹਿਲਾਂ ਉਸ ਦੀ ਮਾਂ ਦੇ ਦੋਸਤ ਨੇ ਬਲਾਤਕਾਰ ਕੀਤਾ ਅਤੇ ਫਿਰ ਉਸ ਦੇ ਅੰਡੇ ਹਸਪਤਾਲਾਂ 'ਚ ਵੇਚੇ ਗਏ। ਪੁਲਿਸ ਨੇ ਦੋਨੋ ਦੋਸ਼ੀਆਂ ਬਲਾਤਕਾਰ ਪੀੜਤਾ ਦੀ ਮਾਂ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਾਣਕਾਰੀ ਦੇਂਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਨਾਲ ਬਲਾਤਕਾਰ ਕਰਨ ਅਤੇ ਉਸ ਦੇ ਅੰਡੇ ਵੇਚਣ ਦਾ ਕੰਮ ਉਸ ਦੀ ਮਾਂ 2017 ਤੋਂ ਕਰ ਰਹੀ ਸੀ। ਲੜਕੀ ਉਸ ਸਮੇਂ ਨਾਬਾਲਗ ਸੀ। ਪਿਛਲੇ 4 ਸਾਲਾਂ ਵਿੱਚ 8 ਤੋਂ ਵੱਧ ਵਾਰ ਉਸ ਦੇ ਅੰਡੇ ਵੇਚੇ ਗਏ। ਪੀੜਤਾ ਨੇ ਇਸ ਬਾਰੇ ਬੋਲਦਿਆਂ ਦੱਸਿਆ ਕਿ ਜਦੋਂ ਵੀ ਉਹ ਗਰਭਵਤੀ ਹੁੰਦੀ ਸੀ ਤਾਂ ਉਸ ਨੂੰ ਆਂਡੇ ਵੇਚ ਕੇ ਹਸਪਤਾਲ ਤੋਂ 20 ਹਜ਼ਾਰ ਰੁਪਏ ਮਿਲਦੇ ਸਨ। ਇਸ ਵਿੱਚੋਂ ਇੱਕ ਔਰਤ 5 ਹਜ਼ਾਰ ਰੁਪਏ ਕਮਿਸ਼ਨ ਵਜੋਂ ਲੈਂਦੀ ਸੀ ਅਤੇ ਬਾਕੀ ਰਕਮ ਮਾਂ ਅਤੇ ਉਸ ਦੀ ਸਹੇਲੀ ਨੇ ਰੱਖ ਲਈ ਸੀ। ਅਜਿਹਾ ਸਾਲ ਵਿੱਚ ਦੋ ਵਾਰ ਕੀਤਾ ਜਾਂਦਾ ਸੀ। 

ਜਾਣਕਾਰੀ ਮੁਤਾਬਿਕ ਪੀੜਤਾ ਦੇ ਮਾਤਾ-ਪਿਤਾ 10 ਸਾਲ ਪਹਿਲਾਂ ਵੱਖ ਹੋ ਗਏ ਸਨ, ਜਿਸ ਤੋਂ ਬਾਅਦ ਉਹ ਆਪਣੀ ਮਾਂ ਨਾਲ ਆਪਣੇ ਮਰਦ ਦੋਸਤ ਕੋਲ ਰਹਿੰਦੀ ਸੀ। ਪਿਛਲੇ ਕਈ ਸਾਲਾਂ ਤੋਂ ਜ਼ੁਲਮ ਸਹਿ ਰਹੀ ਲੜਕੀ ਮਈ ਮਹੀਨੇ ਘਰੋਂ ਭੱਜ ਕੇ ਆਪਣੇ ਦੋਸਤ ਕੋਲ ਚਲੀ ਗਈ ਸੀ। ਲੜਕੀ ਨੇ ਸਾਰੀ ਘਟਨਾ ਆਪਣੇ ਦੋਸਤ ਨੂੰ ਦੱਸੀ, ਜਿਸ ਤੋਂ ਬਾਅਦ ਉਸ ਦੇ ਦੋਸਤ ਅਤੇ ਕੁਝ ਰਿਸ਼ਤੇਦਾਰਾਂ ਨੇ ਮਿਲ ਕੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਲੜਕੀ ਦੀ ਮਾਂ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਸਿਹਤ ਮੰਤਰੀ ਨੇ ਜਾਂਚ ਦੇ ਹੁਕਮ ਦਿਤੇ ਤੇ ਬੱਚੀ ਦੀ ਕੌਂਸਲਿੰਗ ਕੀਤੀ ਜਾ ਰਹੀ ਹੈ। POCSO ਐਕਟ, ਆਧਾਰ ਦੀ ਦੁਰਵਰਤੋਂ ਸਮੇਤ IPC ਦੀਆਂ ਧਾਰਾਵਾਂ 420, 464, 41, 506 (ii) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ ਕੁਝ ਡਾਕਟਰਾਂ ਅਤੇ ਟਾਊਟਾਂ ਦੀ ਸ਼ਨਾਖ਼ਤ ਹੋ ਗਈ ਹੈ। ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।

Get the latest update about TAMIL NADU, check out more about MINOR RAPE, TRUE SCOOP PUNJABI, POLICE & EGG

Like us on Facebook or follow us on Twitter for more updates.